ਮਲੋਟ, (ਕਾਠਪਾਲ)- ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਸਾਂਝਾ ਫੋਰਮ ਬਿਜਲੀ ਬੋਰਡ ਅਤੇ ਠੇਕਾ ਮੁਲਾਜ਼ਮ ਯੂਨੀਅਨਾਂ ਨੇ ਲੁਧਿਆਣਾ ਵਿਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਰੋਸ ਰੈਲੀ ਕੱਢੀ। ਇਸ ਸਮੇਂ ਬੁਲਾਰਿਆਂ ਨੱਥਾ ਸਿੰਘ ਪ੍ਰਧਾਨ, ਭੁਪਿੰਦਰ ਪ੍ਰਧਾਨ, ਜਸਕੌਰ ਸਿੰਘ, ਕੇਵਲ ਸ਼ਰਮਾ, ਮੁਖਤਿਆਰ ਸਿੰਘ, ਬਿੱਕਰ ਸਿੰਘ ਪ੍ਰਧਾਨ, ਭਾਰਤ ਭੂਸ਼ਣ, ਚੌਧਰ ਸਿੰਘ, ਦੇਸ ਰਾਜ, ਜਰਨੈਲ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ, ਲੋਕਾਂ ਦੇ ਘੋਲਾਂ ਨੂੰ ਬਲ ਅਤੇ ਛਲ ਦੀ ਨੀਤੀ ਨਾਲ ਦਬਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਦੇ ਤਾਂ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਕਟੌਤੀ ਕਰ ਕੇ, ਕਦੇ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਤੇ ਕਦੇ ਠੇਕਾ ਮੁਲਾਜ਼ਮਾਂ ਦੀ ਛਾਂਟੀ ਕਰ ਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣਾ ਚਾਹੁੰਦੀ ਹੈ। ਆਗੂਆਂ ਨੇ ਕੱਲ ਹੋਏ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਇਕੱਠੇ ਹੋ ਕੇ ਸਾਂਝੇ ਸੰਘਰਸ਼ਾਂ ਦੇ ਰਸਤੇ ਪੈਣ।
ਹਾਦਸੇ 'ਚ ਔਰਤ ਸਣੇ 2 ਵਿਅਕਤੀਆਂ ਦੀ ਮੌਤ
NEXT STORY