ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਆਗੂਆਂ ਨੇ 11 ਅਪ੍ਰੈਲ ਨੂੰ ਕੀਤੀ ਜਾਣ ਵਾਲੀ ਹੜਤਾਲ ਦੇ ਸਬੰਧ 'ਚ ਰੋਸ ਰੈਲੀ ਕੀਤੀ। ਰੈਲੀ 'ਚ ਹਲਕਾ ਦਫ਼ਤਰ ਮੰਡਲ ਗੁਰਦਾਸਪੁਰ, ਐੱਮ. ਈ. ਉਪ ਮੰਡਲ, ਗਰਿੱਡ ਮੇਨਟੀਨੈਂਸ ਮੰਡਲ, ਏ. ਓ./ਟੀ. ਐੱਲ. ਉਪ ਮੰਡਲ ਗੁਰਦਾਸਪੁਰ ਅਤੇ ਕੰਪਿਊਟਰ ਸੈਂਟਰ ਦੇ ਸਮੂਹ ਮੁਲਾਜ਼ਮਾਂ ਨੇ ਭਾਗ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ, ਜਿਸ ਦੇ ਵਿਰੋਧ 'ਚ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ 11 ਅਪ੍ਰੈਲ ਨੂੰ ਸਮੁੱਚੇ ਪੰਜਾਬ ਅੰਦਰ ਮੁਕੰਮਲ ਹੜਤਾਲ ਕੀਤੀ ਜਾਵੇਗੀ। ਰਵੇਲ ਸਿੰਘ ਸਹਾਏਪੁਰ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਪੇ-ਬੈਂਡ ਨੂੰ ਸੋਧਣ, ਗਰੇਡ ਪੇ ਦੀਆਂ ਤਰੁੱਟੀਆਂ ਦੂਰ ਕਰਨ, ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਬੰਦ ਕੀਤੇ ਥਰਮਲਾਂ ਨੂੰ ਮੁੜ ਚਾਲੂ ਕਰਨ, ਬਕਾਇਆ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ, ਨਵੀਂ ਭਰਤੀ ਕਰਨ, ਵਰਕ-ਚਾਰਜਾਂ ਦੀ ਕੱਟ ਆਫ਼ ਡੇਟ ਵਧਾਉਣ, ਸਮੂਹ ਮੁਲਾਜ਼ਮਾਂ ਨੂੰ ਐੱਲ. ਟੀ. ਸੀ. ਦੇਣ, 23 ਸਾਲਾ ਸਕੇਲ ਬਿਨਾਂ ਸ਼ਰਤ ਦੇਣ ਆਦਿ ਮੰਗਾਂ ਮੰਨ ਤਾਂ ਲਈਆਂ ਸਨ ਪਰ ਉਨ੍ਹਾਂ ਨੂੰ ਲਾਗੂ ਨਾ ਕਰ ਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ 11 ਅਪ੍ਰੈਲ ਨੂੰ ਦਫ਼ਤਰਾਂ ਨੂੰ ਤਾਲੇ ਲਾ ਕੇ ਹੜਤਾਲ 'ਚ ਸ਼ਾਮਲ ਹੋਣਗੇ। ਰੈਲੀ 'ਚ ਠਾਕੁਰ ਰਮੇਸ਼ ਕੁਮਾਰ, ਗੁਰਜੀਤ ਸਿੰਘ, ਦਲੀਪ ਕੁਮਾਰ, ਜੈਪਾਲ, ਕੁਲਜਿੰਦਰ ਸਿੰਘ, ਰਿੰਪਲ ਪਠਾਨੀਆ, ਮਹਿੰਦਰ ਸਿੰਘ, ਸਵਿਤਾ ਰਾਣੀ, ਨੀਰਜ ਕੁਮਾਰੀ, ਬਲਵਿੰਦਰ ਸਿੰਘ, ਸਤਿੰਦਰ ਸਿੰਘ, ਚੰਦਰ ਸ਼ੇਖਰ, ਭੁਪਿੰਦਰ ਸਿੰਘ ਰੰਧਾਵਾ, ਮਾਨ ਸਿੰਘ, ਬਲਬੀਰ ਸਿੰਘ, ਨਗੇਸ਼ ਕੁਮਾਰ, ਦਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਗੰਦਾ ਪਾਣੀ ਸੜਕ 'ਤੇ ਇਕੱਠਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY