ਪਟਿਆਲਾ : ਜਿਵੇਂ-ਜਿਵੇਂ ਸੂਬੇ ਵਿਚ ਹੁੰਮਸ ਭਰੀ ਗਰਮੀ ਦਾ ਦੌਰ ਵੱਧਦਾ ਜਾ ਰਿਹਾ ਹੈ, ਬਿਜਲੀ ਦੀ ਡਿਮਾਂਡ ਵੱਧ ਰਹੀ ਹੈ। ਝੋਨੇ ਦੀ ਸੀਜਨ ਦੇ ਚੱਲਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਕਰਨ ਵਿਚ ਜੁਟੇ ਪਾਵਰਕਾਮ ਲਈ ਵੀ ਚੁਣੌਤੀਆਂ ਵੱਧ ਰਹੀਆਂ ਹਨ। ਨਵੇਂ ਸੰਕਟ ਦੇ ਰੂਪ ਵਿਚ ਸੂਬੇ ਵਿਚ ਜ਼ਿਆਦਾ 1980 ਮੈਗਾਵਾਟ ਬਿਜਲੀ ਉਤਪਾਦਨ ਕਰਨ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਅਤੇ ਜੀਵੀਕੇ ਪਲਾਂਟ ਦਾ ਇਕ ਯੂਨਿਟ ਬਾਇਲਰ ਲੀਕੇਜ ਹੋਣ ਕਾਰਣ ਬੰਦ ਹੋ ਗਿਆ ਹੈ। ਪਾਵਰਕਾਮ ਸਾਹਮਣੇ ਹੁਣ 15 ’ਚੋਂ 5 ਯੂਨਿਟਾਂ ਦੇ ਬੰਦ ਹੋਣ ਨਾਲ 2460 ਮੈਗਾਵਾਟ ਬਿਜਲੀ ਦੀ ਕਮੀ ਆਈ ਹੈ। ਸੋਮਵਾਰ ਨੂੰ ਸੂਬੇ ਵਿਚ ਬਿਜਲੀ ਦੀ ਵੱਧ ਤੋਂ ਮੰਗ 14 ਹਜ਼ਾਰ 655 ਮੈਗਾਵਾਟ ਦੇ ਪਾਰ ਰਿਕਾਰਡ ਹੋਈ ਜਦਕਿ ਉਤਪਾਦਨ 4142 ਮੈਗਾਵਾਟ ਰਹਿ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਬਾਕੀ ਦੀ ਮੰਗ ਸਪਲਾਈ ਸੈਂਟਰਲ ਪੂਲ ਅਤੇ ਓਪਨ ਐਕਸਚੇਂਜ ਮਾਰਕਿਟ ਤੋਂ ਔਸਤ ਸਾਢੇ 3 ਰੁਪਏ ਪ੍ਰਤੀ ਯੂਨਿਟ ਦੀ ਦਰ ਤੋਂ ਲਗਭਗ ਸਾਢੇ 12 ਕਰੋੜ ਰੁਪਏ ਵਿਚ ਖੀਰਦ ਕੇ ਪੂਰੀ ਕੀਤੀ ਗਈ। ਮੰਗ ਜ਼ਿਆਦਾ ਅਤੇ ਉਤਪਾਦਨ ਘੱਟ ਹੋਣ ਦੇ ਚੱਲਦੇ ਪੰਜਾਬ ਭਰ ਵਿਚ ਐਲਾਨੇ ਅਤੇ ਅਣਐਲਾਨੇ ਬਿਜਲੀ ਕੱਟਾਂ ਨੇ ਹੁੰਮਸ ਭਰੀ ਇਸ ਗਰਮੀ ਵਿਚ ਲੋਕਾਂ ਦੇ ਪਸੀਨੇ ਛੁਡਵਾ ਦਿੱਤੇ ਹਨ। ਸੋਮਵਾਰ ਸ਼ਾਮ 4 ਵਜੇ ਤਕ ਸੂਬੇ ਭਰ ਵਿਚ 60 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਰਜਿਸਟਰਡ ਹੋਈਆਂ। ਹਾਲਾਂਕਿ ਇਨ੍ਹਾਂ ਵਿਚੋਂ 43 ਹਜ਼ਾਰ ਤੋਂ ਵੱਧ ਫਾਲਟ ਠੀਕ ਹੋ ਗਏ ਸਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਚੋਰੀ ਕਰਨ ਆਏ ਚੋਰ ਨਾਲ ਹੋਈ ਜੱਗੋਂ ਤੇਰਵੀਂ, ਜਾਣੋ ਕੀ ਹੈ ਪੂਰਾ ਮਾਮਲਾ
ਅੱਗੇ ਕਿਹੋ ਜਿਹਾ ਰਹੇਗਾ ਮੌਸਮ
ਪੂਰੇ ਪੰਜਾਬ ਨੂੰ ਹੁੰਮਸ ਅਤੇ ਗਰਮੀ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਪੰਜਾਬ ਵਿਚ ਕੁੱਝ ਹਿੱਸਿਆਂ ਵਿਚ 7 ਜੂਨ ਨੂੰ ਮਾਨਸੂਨ ਫਿਰ ਤੋਂ ਸਰਗਰਮ ਹੋਣ ਨਾਲ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮੰਗਲਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੀ, ਜਿਸ ਨਾਲ ਲੋਕਾਂ ਨੂੰ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੀ।
ਇਹ ਵੀ ਪੜ੍ਹੋ : ਮਾਂ ਵੈਸ਼ਨੂੰ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਸਾਵਧਾਨ, ਹੈਰਾਨ ਕਰੇਗੀ ਘਟਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
SGPC ਹੁਣ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦੀ ਤਿਆਰੀ 'ਚ
NEXT STORY