ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : 'ਅਸੀਂ ਤਾਂ ਕੁੰਡੀ ਲਗਾ ਕੇ ਹੀ ਕੰਮ ਕਰਦੇ ਹਾਂ' ਇਹ ਬੋਲ ਤਾਂ ਤੁਸੀਂ ਸੁਣ ਲਏ ਹਨ। ਹੁਣ ਜਾਣ ਲਓ ਇਹ ਕਹਿ ਕੌਣ ਰਹੇ ਹਨ। ਇਹ ਕਹਿ ਰਹੇ ਹਨ ਪਾਵਰਕਮ ਗ੍ਰਿਡ 'ਚ ਕੰਮ ਕਰ ਰਹੇ ਠੇਕੇਦਾਰ ਤੇ ਬਿਜਲੀ ਦੀ ਇਹ ਚੋਰੀ ਕੀਤੀ ਜਾ ਰਹੀ ਸੀ ਮਲੋਟ ਦੇ ਜੀ. ਟੀ. ਰੋਡ ਸਥਿਤ ਪਾਵਰਕਾਮ ਦਫਤਰ 'ਚ ਬਣ ਰਹੇ 66 ਕੇ. ਵੀ. ਦੇ ਗ੍ਰਿਡ ਘਰ ਵਿਚ।
ਗ੍ਰਿੱਡ ਘਰ 'ਚ ਠੇਕੇਦਾਰ ਵੱਲੋਂ ਤਿੰਨ ਮਹੀਨੇ ਪਹਿਲਾਂ ਥ੍ਰੀ ਫੇਸ ਮੀਟਰ ਲਗਵਾਇਆ ਗਿਆ ਸੀ ਪਰ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਕਾਰਨ ਮੀਟਰ ਕਟਵਾ ਦਿੱਤਾ ਗਿਆ ਸੀ।
ਇਕ ਪਾਸੇ ਬਿਜਲੀ ਚੋਰੀ ਰੋਕਣ ਲਈ ਪਾਵਰਕਾਮ ਵਿਭਾਗ ਵੱਲੋਂ ਆਏ ਦਿਨ ਛਾਪੇਮਾਰੀ ਕੀਤੀ ਜਾਂਦੀ ਹੈ, ਦੂਜੇ ਪਾਸੇ ਪਾਵਰਕਾਮ ਦੇ ਦਫਤਰ 'ਚ ਹੀ ਬਿਜਲੀ ਚੋਰੀ ਹੋ ਰਹੀ ਹੈ। ਇਹ ਤਾਂ ਦੀਵੇ ਹੇਠ ਹਨੇਰੇ ਵਾਲੀ ਗੱਲ ਹੀ ਹੋ ਗਈ।
ਬਟਾਲਾ 'ਚ ਵੱਡੀ ਵਾਰਦਾਤ, ਕਿਰਚ ਮਾਰ ਕੇ ਵਿਅਕਤੀ ਦਾ ਕਤਲ
NEXT STORY