ਚੰਡੀਗੜ੍ਹ (ਸ਼ਰਮਾ)-ਪੰਜਾਬ ਸਰਕਾਰ ਦੀ ਅਣਦੇਖੀ ਅਤੇ ਲੋਕ ਲੁਭਾਵਣੇ ਵਾਅਦਿਆਂ ਦੇ ਚਲਦੇ ਲਗਾਤਾਰ ਵਿੱਤੀ ਘਾਟੇ ਵਿਚ ਚੱਲ ਰਹੀ ਪੰਜਾਬ ਪਾਵਰਕਾਮ ਨੂੰ 1000 ਕਰੋੜ ਦਾ ਟਰਮ ਲੋਨ ਲੈਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਪਾਵਰਕਾਮ ਦੇ ਵਿੱਤੀ ਸਲਾਹਕਾਰ ਨੇ ਵੱਖ-ਵੱਖ ਬੈਂਕਾਂ ਦੇ ਪ੍ਰਬੰਧਕਾਂ ਨੂੰ ਪੱਤਰ ਲਿਖਿਆ ਹੈ।ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਬੀਤੀ 31 ਮਾਰਚ ਤੱਕ 9020 ਕਰੋੜ ਰੁਪਏ ਵੱਖ-ਵੱਖ ਸਬਸਿਡੀ ਯੋਜਨਾਵਾਂ ਦੇ ਤਹਿਤ ਲੰਬਿਤ ਹੈ, ਇਸ ਲਈ ਵਰਕਿੰਗ ਕੈਪੀਟਲ ਲਈ 1000 ਕਰੋੜ ਦੀ ਲੋੜ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼
10 ਸਾਲ ਲਈ ਮਨਜੂਰ ਕੀਤੇ ਜਾਣ ਵਾਲੇ ਇਸ ਕਰਜ਼ੇ ਦਾ ਭੁਗਤਾਨ ਵਿਆਜ ਸਮੇਤ ਤਿੰਨ ਸਾਲ ਤੋਂ ਬਾਅਦ ਮਹੀਨਾਵਾਰ ਕਿਸ਼ਤਾਂ ਵਿਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪਾਵਰਕਾਮ ਵੱਖ-ਵੱਖ ਬੈਂਕਾਂ ਤੋਂ ਬਿਜਲੀ ਖਰੀਦ ਲਈ 500 ਕਰੋੜ ਦੇ ਸ਼ਾਰਟ ਟਰਮ ਲੋਨ ਲਈ ਟੈਂਡਰ ਲਾ ਚੁੱਕੀ ਹੈ। ਪਾਵਰਕਾਮ ਵਲੋਂ ਲਏ ਜਾਣ ਵਾਲੇ ਉਕਤ ਕਰਜ਼ੇ ਦਾ ਖਾਮਿਆਜਾ ਆਖਰ ਸੂਬੇ ਦੀ ਜਨਤਾ ਨੂੰ ਵੀ ਭੋਗਣਾ ਪਵੇਗਾ ਕਿਉਂਕਿ ਇਸ ਕਰਜ਼ੇ ’ਤੇ ਵਸੂਲੇ ਜਾਣ ਵਾਲੇ ਵਿਆਜ ਨੂੰ ਪਾਵਰਕਾਮ ਪਾਵਰ ਟੈਰਿਫ਼ ਲਈ ਨਿਰਧਾਰਤ ਮਾਪਦੰਡਾਂ ਦਾ ਆਧਾਰ ਬਣਾਏਗੀ।
ਇਹ ਵੀ ਪੜ੍ਹੋ :ਮੂਸੇਵਾਲਾ ਦੇ ਵਫ਼ਾਦਾਰ ਕੁੱਤੇ ਸ਼ੇਰਾ ਦੇ ਬਘੀਰਾ ਨੇ ਨਹੀਂ ਖਾਧਾ 3 ਦਿਨਾਂ ਤੋਂ ਖਾਣਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY