ਮਲੋਟ,(ਜੁਨੇਜਾ)- ਅੱਜ ਦੁਪਿਹਰ ਵੇਲੇ ਪਿੰਡ ਮਲੋਟ ਦੇ ਵਾਰਡ ਨੰਬਰ 1 ਵਿਚ ਪਾਵਰਕਾਮ ਦੇ ਸਹਾਇਕ ਲਾਈਨਮੈਨ ਵੱਲੋਂ ਫਾਹਾ ਲੈਕੇ ਖੁਦਕਸ਼ੀ ਕਰ ਲਈ ਗਈ। ਮ੍ਰਿਤਕ ਨੇ ਖੁਦਕੁਸ਼ੀ ਨੋਟ ਵਿਚ ਆਪਣੀ ਮੌਤ ਲਈ ਐੱਸ. ਡੀ. ਓ. ਅਤੇ ਜੇ. ਈ. ਨੂੰ ਜ਼ਿੰਮੇਵਾਰ ਦੱਸਿਆ ਹੈ ਅਤੇ ਇਸ ਸਬੰਧੀ ਸਦਰ ਮਲੋਟ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਮਲੋਟ ਵਾਸੀ ਸੁਖਦੇਵ ਸਿੰਘ ਨਾਮਕ ਸਹਾਇਕ ਲਾਈਨਮੈਨ ਜੋ ਵਿਭਾਗ ਨੇ ਸਸਪੈਂਡ ਕੀਤਾ ਹੋਇਆ ਸੀ ਅਤੇ ਘਰ ਦੇ ਪਿੱਛੇ ਬਣੇ ਪਸ਼ੂਆਂ ਵਾਲੇ ਨੌਹਰੇ ਵਿਚ ਜਾਕੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਉਹ ਘਰੋਂ ਦੁਪਿਹਰ 1 ਵਜੇ ਨਿਕਲਿਆ ਸੀ ਜਦੋਂ ਘਰ ਵਾਪਸ ਨਾ ਮੁਡ਼ਿਆ ਤਾਂ ਸਾਢੇ ਚਾਰ ਵਜੇ ਪਤਾ ਲੱਗਾ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰ ਨੂੰ ਮ੍ਰਿਤਕ ਦਾ ਹੱਥ ਨਾਲ ਲਿਖਿਆ ਇਕ ਸੂਸਾਈਡ ਨੋਟ ਮਿਲਿਆ ਜਿਸ ਵਿਚ ਉਸਨੇ ਮਲੋਟ ਦੇ ਇਕ ਐੱਸ. ਡੀ. ਓ. ਅਤੇ ਜੇ. ਈ. ਦਾ ਨਾਂ ਲਿਖ ਕਿ ਲਿਖਿਆ ਹੈ ਉਹ ਅਧਿਕਾਰੀ ਉਸਤੋਂ 1 ਲੱਖ ਰੁਪਏ ਰਿਸ਼ਵਤ ਮੰਗਦੇ ਸਨ। ਸੁਖਦੇਵ ਸਿੰਘ ਨੇ ਲਿਖਿਆ ਕਿ ਉਸਦੀ ਮੌਤ ਸਬੰਧੀ ਪਰਿਵਾਰ ਨੂੰ ਨਾ ਪ੍ਰੇਸ਼ਾਨ ਕੀਤਾ ਜਾਵੇ ਸਗੋਂ ਦੋੋਨੇ ਅਧਿਕਾਰੀ ਜ਼ਿੰਮੇਵਾਰ ਹਨ।
ਇਸ ਸਬੰਧੀ ਐੱਸ. ਐੱਸ. ਓ. ਸਦਰ ਮਲੋਟ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੂਸਾਈਡ ਨੋਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇੇ ਮ੍ਰਿਤਕ ਦੇ ਲਡ਼ਕੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਐੱਸ. ਡੀ. ਓ. ਅਤੇ ਜੇ. ਈ. ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਰਘਬੀਰ ਸਿੰਘ ਕਰ ਰਿਹਾ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY