ਪਟਿਆਲਾ (ਜੋਸਨ)—ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖੇਤਰ ਵਿਚ ਨਵੀਆਂ ਪ੍ਰਾਪਤੀਆਂ ਅਤੇ ਕਈ ਨਵੇਂ ਮੀਲ-ਪੱਥਰ ਸਥਾਪਤ ਕੀਤੇ ਹਨ। ਇਸ ਨੇ ਇਤਿਹਾਸ ਵਿਚ ਪਹਿਲੀ ਵਾਰ ਸਾਲ 2018 ਵਿੱਤੀ ਵਰ੍ਹੇ 'ਚ 1002 ਕਰੋੜ ਰੁਪਏ ਦੀ ਬਿਜਲੀ ਦੂਸਰੇ ਰਾਜਾਂ ਨੂੰ ਵੇਚ ਕੇ ਨਵਾਂ ਮੀਲ-ਪੱਥਰ ਸਥਾਪਤ ਕੀਤਾ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਪੰਜਾਬ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦੇਸ਼ ਭਰ ਦੀਆਂ ਸਾਰੀਆਂ ਬਿਜਲੀ ਇਕਾਈਆਂ ਵਿਚੋਂ ਡਿਜੀਟਲ ਤਰੀਕਿਆਂ ਨਾਲ ਅਦਾਇਗੀਆਂ ਸਬੰਧੀ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤ ਸਰਕਾਰ ਦੀ ਊਰਜਾ ਪੋਰਟਲ 'ਤੇ ਇਸ ਸਬੰਧੀ ਪ੍ਰਾਪਤੀ ਅਪਲੋਡ ਕੀਤੀ ਗਈ ਹੈ।
ਸ਼੍ਰੀ ਕਾਂਗੜ ਨੇ ਦੱਸਿਆ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਦੇਸ਼ ਦੇ 20 ਟਾਊਨਜ਼ ਵਿਚੋਂ ਪੰਜਾਬ ਨੂੰ ਇਸ ਲਈ ਚੁਣਿਆ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਸਥਿਤ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਨੂੰ ਇਕ ਸ਼੍ਰੇਣੀ ਵਿਚ ਥਰਮਲ ਹਾਈਡਰੋ, ਟਰਾਂਸਮਿਸ਼ਨ, ਡਿਸਟਰੀਬਿਊਸ਼ਨ ਅਤੇ ਪਾਵਰ ਮੈਨੇਜਮੈਂਟ ਲਈ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਵੇਚਣ ਲਈ ਸਤੰਬਰ ਅਤੇ ਅਕਤੂਬਰ ਮਹੀਨਿਆਂ 2018 ਦੌਰਾਨ ਪੰਜਾਬ ਇੰਡੀਅਨ ਅਨਰਜੀ ਐਕਸਚੇਂਜ ਵਿਚ ਪਹਿਲੇ ਨੰਬਰ 'ਤੇ ਰਹੀ। ਸਤੰਬਰ 2018 ਦਰਮਿਆਨ 744 ਮਿਲੀਅਨ ਯੂਨਿਟ 5.73 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 426 ਕਰੋੜ ਦੀ ਬਿਜਲੀ ਵੇਚੀ ਗਈ। ਅਕਤੂਬਰ 2018 ਦਰਮਿਆਨ 5.87 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 652.6 ਮਿਲੀਅਨ ਯੂਨਿਟ 382 ਕਰੋੜ ਦੀ ਬਿਜਲੀ ਵੇਚੀ ਗਈ। 30 ਸਤੰਬਰ 2018 ਨੂੰ 271 ਮਿਲੀਅਨ ਯੂਨਿਟ ਬਿਜਲੀ ਵੇਚੀ ਗਈ।
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 104 ਮਿਲੀਅਨ ਯੂਨਿਟ (4330 ਮੈਗਾਵਾਟ) ਬਿਜਲੀ ਵੇਚੀ ਜੋ ਕਿ ਇਕ ਦਿਨ ਵਿਚ ਸਭ ਤੋਂ ਵੱਧ ਸੀ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2018 ਦੌਰਾਨ ਐਵਰੇਜ 5.41 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1849 ਮਿਲੀਅਨ ਯੂਨਿਟ ਮਿਥੀ ਗਈ। ਇਸ ਨਾਲ ਵਿੱਤੀ ਵਰ੍ਹੇ 2018-19 ਵਿਚ 400 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਹੋਰ ਵਾਧੂ ਰੇਟ 'ਤੇ ਸਿਖਰ ਸਮੇਂ ਦੌਰਾਨ ਬਿਜਲੀ ਵੇਚੇਗਾ।
ਸ਼੍ਰੀ ਕਾਂਗੜ ਨੇ ਦੱਸਿਆ ਕਿ 10 ਜੁਲਾਈ 2018 ਨੂੰ ਬਿਜਲੀ ਦੀ ਇਤਿਹਾਸਕ ਵੱਧ ਤੋਂ ਵੱਧ ਮੰਗ 12638 ਮੈਗਾਵਾਟ ਸੀ। 11 ਜੁਲਾਈ 2017 ਨੂੰ ਇਹ ਮੰਗ 11705 ਮੈਗਾਵਾਟ ਸੀ। ਪੰ. ਸ. ਪਾ. ਕਾ. ਲਿਮ. ਨੇ 2749 ਲੱਖ ਯੂਨਿਟ ਬਿਜਲੀ ਸਪਲਾਈ ਕਰ ਕੇ ਆਪਣਾ ਨਵਾਂ ਰਿਕਾਰਡ ਸਥਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚੰਗੀ ਬਾਰਸ਼ ਹੋਣ ਕਾਰਨ ਪੰਜਾਬ ਨੂੰ ਪੈਡੀ ਸੀਜ਼ਨ ਦੌਰਾਨ ਕੋਈ ਸ਼ਾਰਟ ਟਰਮ ਰਾਹੀਂ ਬਿਜਲੀ ਦੀ ਖਰੀਦ ਨਹੀਂ ਕਰਨੀ ਪਈ।
ਪੰਚਾਇਤੀ ਚੋਣਾਂ : ਪਟਿਆਲਾ ਯੂਨੀਵਰਸਿਟੀ ਵਲੋਂ 29 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
NEXT STORY