ਜਲੰਧਰ (ਪੁਨੀਤ)- ਪਾਵਰਕਾਮ ਵੱਲੋਂ ਡਿਫ਼ਾਲਟਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸ਼ਨੀਵਾਰ 215 ਡਿਫ਼ਾਲਟਰਾਂ ਤੋਂ 1.47 ਕਰੋੜ 60 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਰਾਹੀਂ 2 ਦਿਨਾਂ ’ਚ 4.35 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਪਹਿਲੇ ਦਿਨ 289 ਖ਼ਪਤਕਾਰਾਂ ਤੋਂ 2 ਕਰੋੜ 87 ਲੱਖ 60 ਹਜ਼ਾਰ ਰੁਪਏ ਵਸੂਲੇ ਗਏ। ਅੱਜ ਵਿਭਾਗ ਨੇ ਪੁਰਾਣੇ ਮੀਟਰਾਂ ਨੂੰ ਬਦਲ ਕੇ 185 ਸਮਾਰਟ ਮੀਟਰ ਲਾਏ।
ਪਾਵਰਕਾਮ ਉੱਤਰੀ ਜ਼ੋਨ ਦੇ ਮੁੱਖ ਇੰਜੀ. ਰਮੇਸ਼ ਲਾਲ ਸਾਰੰਗਲ, ਸੁਪਰਡੈਂਟ ਇੰਜੀ. ਅਤੇ ਸਰਕਲ ਹੈੱਡ ਸੁਰਿੰਦਰ ਪਾਲ ਸੋਂਧੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਬਕਾਇਆ ਰਾਸ਼ੀ ਦੀ ਰਿਕਵਰੀ ’ਚ ਵਾਧਾ ਕੀਤਾ ਜਾ ਸਕੇ। ਸੁਰਿੰਦਰਪਾਲ ਸੋਂਧੀ ਨੇ ਦੱਸਿਆ ਕਿ ਸ਼ੁੱਕਰਵਾਰ ਕਰੀਬ 289 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਸਨ, ਜਿਨ੍ਹਾਂ ’ਚੋਂ ਸ਼ਨੀਵਾਰ ਬਹੁਤੇ ਖ਼ਪਤਕਾਰਾਂ ਨੇ ਰਾਸ਼ੀ ਜਮਾਂ ਕਰਵਾ ਦਿੱਤੀ, ਜਿਸ ਕਾਰਨ ਵਿਭਾਗ ਵੱਲੋਂ ਕੱਟੇ ਗਏ ਕੁਨੈਕਸ਼ਨ ਦੋਬਾਰਾ ਜੋੜ ਦਿੱਤੇ ਗਏ।
ਇਸ ਲੜੀ ਤਹਿਤ ਪੱਛਮੀ ਡਿਵੀਜ਼ਨ ਦੇ 88 ਕੁਨੈਕਸ਼ਨਾਂ ਤੋਂ 22 ਲੱਖ ਰੁਪਏ, ਪੂਰਬੀ ਡਿਵੀਜ਼ਨ ਦੇ 65 ਕੁਨੈਕਸ਼ਨਾਂ ਤੋਂ 65.10 ਲੱਖ ਰੁਪਏ, ਜਦਕਿ ਮਾਡਲ ਟਾਊਨ ਡਿਵੀਜ਼ਨ ਦੇ 62 ਖ਼ਪਤਕਾਰਾਂ ਤੋਂ 60.50 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਟ ਅਤੇ ਫਗਵਾੜਾ ਡਿਵੀਜ਼ਨਾਂ ਅਧੀਨ ਸੂਚੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਿਸ ਨਾਲ ਭਲਕੇ ਸੂਚੀਆਂ ਨੂੰ ਅਪਡੇਟ ਕਰ ਦਿੱਤਾ ਜਾਵੇਗਾ ਅਤੇ ਉਕਤ ਡਿਵੀਜ਼ਨਾਂ ਦੀ ਰਿਕਵਰੀ ਸਬੰਧੀ ਸਹੀ ਅੰਕੜੇ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ : ਜਲੰਧਰ ਸ਼ਹਿਰ 'ਚ ਅਪਰਾਧ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਮਾਸਟਰ ਪਲਾਨ ਤਿਆਰ, ਦਿੱਤੀਆਂ ਇਹ ਹਦਾਇਤਾਂ
ਪੁਰਾਣੇ ਮੀਟਰਾਂ ਨੂੰ ਸਮਾਰਟ ਮੀਟਰਾਂ ਨਾਲ ਬਦਲਣ ਦੀ ਚੱਲ ਰਹੀ ਮੁਹਿੰਮ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਡਿਵੀਜ਼ਨ ਨੂੰ ਰੋਜ਼ਾਨਾ ਘੱਟੋ-ਘੱਟ 50 ਮੀਟਰ ਬਦਲਣ ਦੇ ਹੁਕਮ ਦਿੱਤੇ ਗਏ ਹਨ। ਵਿਭਾਗ ਵੱਲੋਂ ਨਵੇਂ ਸਮਾਰਟ ਮੀਟਰ ਲਾਏ ਜਾ ਰਹੇ ਹਨ। ਮੀਟਰਾਂ ਦੇ ਅਪਡੇਟ ਹੋਣ ਨਾਲ ਵਿਭਾਗ ਹਰ ਖੇਤਰ ’ਚ ਵਰਤੇ ਜਾਣ ਵਾਲੇ ਲੋਡ ਆਦਿ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਇਸ ਨਾਲ ਘੱਟ ਵੋਲਟੇਜ ਅਤੇ ਬਿਜਲੀ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਬਿੱਲ ਜਮਾਂ ਕਰਵਾਉਣ ਵਾਲੇ ਸਬੰਧਤ ਦਫ਼ਤਰ ਨੂੰ ਕਰਨ ਸੂਚਿਤ
ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਖ਼ਪਤਕਾਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਫ਼ੀਲਡ ਸਟਾਫ਼ ਘਰਾਂ ਤੋਂ ਦੂਰ ਸਥਿਤ ਮੀਟਰ ਬਕਸਿਆਂ ਦੇ ਕੁਨੈਕਸ਼ਨ ਕੱਟ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਬਿੱਲਾਂ ਦੀ ਅਦਾਇਗੀ ਕਰ ਰਹੇ ਹਨ, ਉਹ ਇਸ ਸਬੰਧੀ ਆਪਣੇ ਇਲਾਕੇ ਦੇ ਬਿਜਲੀ ਘਰ ਨੂੰ ਸੂਚਿਤ ਕਰਨ ਤਾਂ ਜੋ ਉਹ ਕਾਰਵਾਈ ਤੋਂ ਬਚ ਸਕਣ।
80 ਹਜ਼ਾਰ ਤੋਂ ਉੱਪਰ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਚੀਫ਼ ਇੰਜੀ. ਸਾਰੰਗਲ
ਉੱਤਰੀ ਜ਼ੋਨ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਦੱਸਿਆ ਕਿ ਪਹਿਲੀ ਕੜੀ ’ਚ ਕਰੀਬ 1 ਲੱਖ ਰੁਪਏ ਦੀ ਬਕਾਇਆ ਰਾਸ਼ੀ ਰੱਖਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਲੜੀ ਤਹਿਤ ਅਗਲੀ ਕਾਰਵਾਈ ਕਰਦਿਆਂ 80 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਰੱਖਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਉਂ ਤੇ ਕੀ ਹੁੰਦੀ ਹੈ ਮਰਦਾਨਾ ਕਮਜ਼ੋਰੀ? ਜਾਣੋ ਇਸ ਦਾ ਪੱਕਾ ਇਲਾਜ
NEXT STORY