ਜਲੰਧਰ (ਪੁਨੀਤ) : ਜਲੰਧਰ ਜ਼ਿਲ੍ਹੇ 'ਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਿਜਲੀ ਦੀਆਂ ਲਾਈਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰਿੱਡਾਂ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ। ਇਸ ਲਈ 20 ਨਵੰਬਰ ਮਤਲਬ ਕਿ ਅੱਜ ਦਿਨ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਰਜਨਾਂ ਇਲਾਕਿਆਂ ’ਚ ਬਿਜਲੀ ਬੰਦ ਰੱਖੀ ਜਾ ਰਹੀ ਹੈ। ਇਸ ਕ੍ਰਮ ’ਚ ਕੈਟਾਗਰੀ-2 ਅਧੀਨ ਆਉਂਦੇ 11 ਕੇ. ਵੀ. ਇੰਡਸਟਰੀਅਲ ਨੰਬਰ 2, ਗੁਰਦੁਆਰਾ ਸ਼ਿਵ ਨਗਰ, ਗੁਰੂ ਅਮਰਦਾਸ ਨਗਰ, ਅਮਰ ਨਗਰ, ਪੰਜ ਪੀਰ, ਜਗਦੰਬੇ, ਫੋਕਲ ਪੁਆਇੰਟ, ਰਾਜਾ ਗਾਰਡਨ, ਰਾਮ ਵਿਹਾਰ, ਟਾਵਰ, ਗੁਰੂ ਨਾਨਕ ਉਦਯੋਗ ਨਗਰ, ਡੀ. ਆਈ. ਸੀ. 1-2, ਵਾਟਰ ਸਪਲਾਈ, ਬੀ. ਐੱਸ. ਐੱਨ. ਐੱਲ., ਸਨਫਲੈਗ, ਇੰਡਸਟਰੀਅਲ ਨੰਬਰ 3, ਟਿਊਬਵੈੱਲ ਕਾਰਪੋਰੇਸ਼ਨ ਅਤੇ ਰੰਧਾਵਾ ਮਸੰਦਾਂ ਫੀਡਰ ਬੰਦ ਰਹਿਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਟਕਪੂਰਾ ਫਾਇਰਿੰਗ ਮਾਮਲੇ 'ਚ ਸਾਬਕਾ DGP ਸੈਣੀ ਨੂੰ ਸੰਮਨ ਜਾਰੀ, ਇਸ ਤਾਰੀਖ਼ ਨੂੰ ਪੇਸ਼ ਹੋਣ ਦੇ ਹੁਕਮ
ਇਸ ਅਧੀਨ ਆਉਂਦੇ ਕੈਨਲ ਰੋਡ, ਗਦਾਈਪੁਰ ਮਾਰਕਿਟ, ਗਦਾਈਪੁਰ ਨਗਰ, ਉਦਯੋਗ ਨਗਰ, ਟਰਾਂਸਪੋਰਟ ਨਗਰ, ਟਰਾਂਸਪੋਰਟ ਨਗਰ ਪਿਛਲਾ ਇਲਾਕਾ, ਸ਼ਿਵ ਨਗਰ, ਇੰਡਸਟਰੀਅਲ ਏਰੀਆ, ਰਾਜਾ ਗਾਰਡਨ, ਕਮਲ ਪਾਰਕ, ਸੈਣੀ ਕਾਲੋਨੀ, ਸੰਜੇ ਗਾਂਧੀ ਨਗਰ, ਵੱਡਾ ਸਈਪੁਰ, ਫੋਕਲ ਪੁਆਇੰਟ ਦੀ ਇੰਡਸਟਰੀ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। ਇਨ੍ਹਾਂ 'ਚ ਮੁੱਖ ਤੌਰ 'ਤੇ ਘਰਾਂ ਅਤੇ ਦੁਕਾਨਾਂ ਦੇ ਨਾਲ-ਨਾਲ ਫੈਕਟਰੀਆਂ 'ਚ ਵੀ ਕਟੌਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ ਮਰੀਜ਼ਾਂ ਦੀ ਵਧੀ ਭੀੜ, ਹਸਪਤਾਲਾਂ 'ਚ ਦਾਖ਼ਲ ਹੋਣ ਲਈ ਕਰਨੀ ਪੈ ਰਹੀ ਉਡੀਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜ਼ੀਰਕਪੁਰ : ਕਾਰ 'ਚੋਂ ਮਿਲੀ ਕੁੜੀ ਦੀ ਲਾਸ਼ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਹੋਣਗੇ ਵੱਡੇ ਖ਼ੁਲਾਸੇ
NEXT STORY