ਹਰੀਕੇ ਪੱਤਣ, (ਲਵਲੀ)- ਪਿੰਡ ਕਿਰਤੋਵਾਲ ਕਲਾਂ ਵਿਖੇ ਰਿਕਵਰੀ ਕਰਨ ਗਏ ਪਾਵਰਕਾਮ ਦੇ ਕਰਮਚਾਰੀਆਂ ਦੀ ਕੁੱਟ-ਮਾਰ ਕਰਨ 'ਤੇ ਥਾਣਾ ਹਰੀਕੇ ਪੁਲਸ ਨੇ ਨਾਮਜ਼ਦ 6 ਵਿਅਕਤੀਆਂ ਸਮੇਤ 15-20 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਦੇ ਮੁਖੀ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਕਿਰਤੋਵਾਲ ਕਲਾਂ ਵਿਖੇ ਰਿਕਵਰੀ ਕਰਨ ਗਏ ਪਾਵਰਕਾਮ ਦੇ ਕਰਮਚਾਰੀਆਂ ਵੱਲਂੋ ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਬਿਜਲੀ ਦੇ ਬਕਸਿਆਂ 'ਚਂੋ ਕੱਟ ਕੇ ਬਕਸਿਆਂ ਨੂੰ ਦੁਬਾਰਾ ਤਾਲੇ ਲਾਏ ਗਏ।
ਇਸੇ ਤਰ੍ਹਾਂ ਅਗਲੇ ਦਿਨ ਫਿਰ ਪਾਵਰਕਾਮ ਦੇ ਕਰਮਚਾਰੀ ਪਿੰਡ ਵਿਚ ਬਿਜਲੀ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰਨ ਵਾਸਤੇ ਗਏ ਤਾਂ ਉਨ੍ਹਾਂ ਵੇਖਿਆ ਕਿ ਡਿਫਾਲਟਰ ਖਪਤਕਾਰ ਜਿਨ੍ਹਾਂ ਦੇ ਕੁਨੈਕਸ਼ਨ ਪਹਿਲਾਂ ਕੱਟੇ ਗਏ, ਵੱਲੋਂ ਬਕਸੇ ਦੇ ਤਾਲੇ ਤੋੜ ਕੇ ਸਿੱਧੀਆਂ ਤਾਰਾਂ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਅਤੇ ਜਦੋਂ ਮਹਿਕਮੇ ਦੇ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਲੱਗੀਆਂ ਨਾਜ਼ਾਇਜ ਤਾਰਾਂ ਦੇ ਕੁਨੈਕਸ਼ਨ ਕੱਟ ਕੇ ਬਕਸੇ ਨੂੰ ਦੁਬਾਰਾ ਤਾਲੇ ਲਾਏ ਤਾਂ ਅਵਤਾਰ ਸਿੰਘ ਪੁੱਤਰ ਰਤਨ ਸਿੰਘ, ਜੋਗਿੰਦਰ ਸਿੰਘ ਪੁੱਤਰ ਅਜੀਤ ਸਿੰਘ, ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਗੋਰਾ ਪੁੱਤਰ ਬਲਵਿੰਦਰ ਸਿੰਘ, ਕੰਧਾਰਾ ਸਿੰਘ ਪੁੱਤਰ ਅਜੈਬ ਸਿੰਘ ਤੇ ਗੋਰਾ ਪੁੱਤਰ ਮਹਿੰਦਰ ਸਿੰਘ ਨੇ ਆਪਣੇ 15-20 ਸਾਥੀਆਂ ਨਾਲ ਕਰਮਚਾਰੀਆਂ ਨੂੰ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਤੇ ਕਰਮਚਾਰੀਆਂ ਦੀ ਡਿਊਟੀ ਵਿਚ ਵੀ ਵਿਘਨ ਪਾਇਆ। ਉਨ੍ਹਾਂ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਤੇਜ਼ਧਾਰ ਹਥਿਆਰਾਂ ਨਾਲ ਕਾਬੂ
NEXT STORY