ਫਤਿਹਗੜ੍ਹ ਸਾਹਿਬ (ਜਗਦੇਵ) : ਫਤਿਹਗੜ੍ਹ ਸਾਹਿਬ 'ਚ ਬੀਤੀ ਦੇਰ ਰਾਤ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ, ਜਿਸ ਨਾਲ ਘਰਾਂ ਦੇ ਦਰਵਾਜ਼ੇ ਅਤੇ ਸ਼ੀਸ਼ੇ ਤੱਕ ਹਿੱਲ ਗਏ ਅਤੇ ਇਹ ਧਮਾਕਾ ਸੋਸ਼ਲ ਮੀਡੀਆ 'ਤੇ ਵੀ ਦੇਰ ਰਾਤ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਲੋਕ ਆਪਸ 'ਚ ਇਸ ਧਮਾਕੇ ਬਾਰੇ ਪੁੱਛਦੇ ਰਹੇ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ 40-50 ਕਿਲੋਮੀਟਰ ਤੱਕ ਸੁਣਾਈ ਦਿੱਤੀ, ਮਤਲਬ ਕਿ ਫਤਿਹਗੜ੍ਹ ਸਾਹਿਬ ਅਮਲੋਹ, ਗੋਵਿੰਦਗੜ੍ਹ, ਖੰਨਾ, ਪਾਇਲ, ਸਮਰਾਲਾ ਇਲਾਕਿਆਂ ਤੱਕ ਧਮਾਕੇ ਦੀ ਆਵਾਜ਼ ਲੋਕਾਂ ਨੂੰ ਸੁਣਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ, ਪੁਲਸ ਜਾਂਚ 'ਚ ਜੁੱਟੀ
ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਆਵਾਜ਼ ਫਾਈਟਰ ਜੈੱਟ ਦੇ ਸੋਨਿਕ ਬੂੰਮ ਵਰਗੀ ਆਵਾਜ਼ ਸੀ, ਜੋ ਅਸਮਾਨ 'ਚ ਸੁਣਾਈ ਦਿੱਤੀ। ਲਗਭਗ 9 ਵਜੇ ਦੇ ਨੇੜੇ ਅਸਮਾਨ ਵਿੱਚੋਂ ਸੁਪਰ ਸੋਨਿਕ ਫਾਈਟਰ ਜੈੱਟ ਅਸਮਾਨ ਵਿੱਚੋਂ ਲੰਘੇ ਸਨ ਅਤੇ ਅਸਮਾਨ 'ਚ ਹਵਾ ਨਾਲ ਦਬਾਓ ਬਣਨ ਕਾਰਨ ਅਜਿਹੇ ਧਮਾਕੇਨੁਮਾ ਆਵਾਜ਼ਾਂ ਅਕਸਰ ਸੁਣਾਈ ਦਿੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ : ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਪਿਤਾ ਨੂੰ ਯਾਦ ਕਰਦਿਆਂ ਹੋਏ ਭਾਵੁਕ
ਫਿਲਹਾਲ ਕਿਸੇ ਪਾਸਿਓਂ ਵੀ ਕੋਈ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਇਹ ਸਿਰਫ ਇਕ ਧਮਾਕਾ ਸੀ। ਲੋਕਾਂ 'ਚ ਇਸ ਗੱਲ ਨੂੰ ਲੈ ਕੇ ਵੀ ਦਹਿਸ਼ਤ ਹੈ ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਾਲ ਗੱਡੀ ਦੀ ਰੇਲਵੇ ਪਟੜੀ 'ਤੇ ਧਮਾਕਾ ਹੋਇਆ ਸੀ, ਜਿਸ ਨੂੰ ਲੈ ਕੇ ਲੋਕਾਂ 'ਚ ਕਾਫੀ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਕਰਮ ਮਜੀਠੀਆ ਦੇ ਕਰੀਬੀ ਗੁਲਾਟੀ ਨੇ ਦਾਇਰ ਕੀਤੀ ਜ਼ਮਾਨਤ ਦੀ ਅਰਜ਼ੀ
NEXT STORY