ਜਲੰਧਰ (ਵਰੁਣ)— ਇਥੋਂ ਦੇ ਪੀ. ਪੀ. ਆਰ. ਮਾਲ 'ਚ ਸਥਿਤ ਸਪਾ ਸੈਂਟਰ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਨੌਜਵਾਨਾਂ ਨੇ ਜੰਮ ਕੇ ਹੰਗਾਮਾ ਕੀਤਾ। ਨੌਜਵਾਨਾਂ ਨੇ ਸਪਾ 'ਚ ਕੰਮ ਕਰਨ ਵਾਲੀ ਇਕ ਜਨਾਨੀ ਦੇ ਨਾਲ ਵੀ ਗ਼ਲਤ ਵਿਵਹਾਰ ਕੀਤਾ ਜਦਕਿ ਮਾਲਕ ਨਾਲ ਕੁੱਟਮਾਰ ਵੀ ਕੀਤੀ। ਸੂਚਨਾ ਪਾ ਕੇ ਮੌਕੇ 'ਤੇ ਥਾਣਾ ਨੰਬਰ 7 ਦੀ ਪੁਲਸ ਅਤੇ ਪੀ. ਸੀ. ਆਰ. ਟੀਮ ਵੀ ਪਹੁੰਚੀ ਪਰ ਸ਼ਰਾਬੀ ਨੌਜਵਾਨਾਂ ਨੇ ਪੁਲਸ ਦੇ ਸਾਹਮਣੇ ਗਾਲਾਂ ਵੀ ਕੱਢੀਆਂ ਅਤੇ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ: ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ
ਬੀਬੀਆਂ ਦੇ ਸਾਹਮਣੇ ਉਕਤ ਨੌਜਵਾਨ ਗੰਦੀਆਂ ਗਾਲਾਂ ਕੱਢਦੇ ਰਹੇ। ਕਾਫ਼ੀ ਜੱਦੋ-ਜ਼ਹਿਦ ਤੋਂ ਬਾਅਦ ਪੁਲਸ ਤਿੰਨ ਨੌਜਵਾਨਾਂ ਨੂੰ ਸੜਕ 'ਤੇ ਲੈ ਕੇ ਪਹੁੰਚੀ ਪਰ ਨੌਜਵਾਨਾਂ ਨੇ ਪੁਲਸ ਦੀ ਗੱਡੀ 'ਚ ਬੈਠਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਖ਼ੁਦ ਦੀ ਗੱਡੀ 'ਚ ਬੈਠ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ। ਗਨੀਮਤ ਇਹ ਰਹੀ ਕਿ ਕੋਈ ਵੀ ਪੁਲਸ ਕਰਮੀ ਗੱਡੀ ਦੀ ਲਪੇਟ 'ਚ ਨਹੀਂ ਆਇਆ।
ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ
ਇਨ੍ਹਾਂ 'ਚੋਂ ਇਕ ਨੌਜਵਾਨ ਇਕ ਆਗੂ ਦਾ ਖਾਸਮਖ਼ਾਸ ਲੱਗ ਰਿਹਾ ਹੈ, ਜਿਸ ਖ਼ਿਲਾਫ਼ ਗੁੰਡਾਗਰਦੀ ਦੇ ਕਈ ਕੇਸ ਦਰਜ ਹਨ। ਜਿਵੇਂ ਹੀ ਮੁਲਾਜ਼ਮਾਂ ਨਾਲ ਗਲਤ ਸਲੂਕ ਕਰਨ ਦੀ ਜਾਣਕਾਰੀ ਐੱਸ. ਐੱਚ. ਓ. ਰਮਨਦੀਪ ਸਿੰਘ ਨੂੰ ਮਿਲੀ ਤਾਂ ਉਹ ਤੁਰੰਤ ਆਪਣੀ ਨਿੱਜੀ ਗੱਡੀ 'ਚ ਮੌਕੇ 'ਤੇ ਪਹੁੰਚੇ ਅਤੇ ਤਿੰਨੋਂ ਨੌਜਵਾਨਾਂ ਨੇ ਸਰਕਾਰੀ ਗੱਡੀ 'ਚ ਬਿਠਾਇਆ ਅਤੇ ਥਾਣੇ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਹੀ ਹੈ ਜਦਕਿ ਆਪਣੇ ਖ਼ਾਸਮਖ਼ਾਸ ਨੂੰ ਛੁਡਵਾਉਣ ਲਈ ਦੇਰ ਰਾਤ ਨੇਤਾ ਦੇ ਵੀ ਫ਼ੋਨ ਆਉਣੇ ਸ਼ੁਰੂ ਹੋ ਗਏ ਸਨ।
ਇਹ ਵੀ ਪੜ੍ਹੋ: ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)
ਨੋਟ: ਸ਼ਹਿਰ 'ਚ ਨੌਜਵਾਨਾਂ ਦੀ ਵੱਧ ਰਹੀ ਗੁੰਡਾਗਰਦੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ 'ਚ ਦਿਓ ਜਵਾਬ
ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ
NEXT STORY