ਲੁਧਿਆਣਾ (ਮਹੇਸ਼) : ਹੈਬੋਵਾਲ ਦੇ ਜੱਸੀਆਂ ਰੋਡ ਸਥਿਤ ਰਘੂਬੀਰ ਪਾਰਕ ਇਲਾਕੇ ਵਿਚ ਟੈਂਟ ਹਾਊਸ ਮਾਲਕ ਦੀ ਪਤਨੀ ਅਤੇ ਧੀ ਨੇ ਗੁਆਂਢੀਆਂ ਨਾਲ ਹੋਏ ਝਗੜੇ ਤੋਂ ਬਾਅਦ ਫਾਹਾ ਲੈ ਲਿਆ। ਇਸ ਘਟਨਾ ਵਿਚ ਮਾਂ ਕਿਰਨਦੀਪ ਕੌਰ (36) ਦੀ ਮੌਤ ਹੋ ਗਈ ਜਦਕਿ ਧੀ ਪ੍ਰੀਆ (14) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਸੰਬੰਧੀ ਮ੍ਰਿਤਕ ਕਿਰਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਉਰਫ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਰਾਜ ਕੁਮਾਰ ਪੁੱਤਰ ਜਵਾਲਾ ਸਿੰਘ ਨਾਂ ਦਾ ਵਿਅਕਤੀ ਪਰਿਵਾਰ ਸਮੇਤ ਰਹਿੰਦਾ ਹੈ, ਜਿਸ ਦੇ ਘਰ ਟੋਨੀ ਫਰੂਟ ਵਾਲਾ ਅਕਸਰ ਆਉਂਦਾ ਜਾਂਦਾ ਹੈ। ਕੁਝ ਦਿਨ ਪਹਿਲਾਂ ਟੋਨੀ ਦੇ ਉਸ ਦੀ ਧੀ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਜਿਸ 'ਤੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਰਾਜ ਕੁਮਾਰ ਕੋਲ ਕੀਤੀ। ਜਿਸ 'ਤੇ ਉਸ ਨੇ ਮੁੜ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਛੋਟੇ ਭਰਾ ਨੇ ਭਾਬੀ ਨੂੰ ਮਾਰੀ ਗੋਲ਼ੀ, ਸਦਮੇ 'ਚ ਭਰਾ ਦੀ ਮੌਤ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨੀਂ 11 ਤਾਰੀਖ ਨੂੰ ਉਹ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ ਤਾਂ ਟੋਨੀ ਫਰੂਟ ਵਾਲਾ, ਰਾਜ ਕੁਮਾਰ ਦੀ ਪਤਨੀ ਅਨੂੰ ਅਤੇ ਹੋਰ ਉਸ ਦੇ ਘਰ ਦੇ ਬਾਹਰ ਖੜ੍ਹੇ ਸਨ, ਇਸ ਦੌਰਾਨ ਜਦੋਂ ਉਨ੍ਹਾਂ ਤੋਂ ਖੜ੍ਹਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਉਸ ਦੀ ਪਤਨੀ ਅਤੇ ਧੀ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਅਤੇ ਧੀ ਨੇ ਫਾਹਾ ਲੈ ਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨ ਅੰਦੋਲਨ ਦੀ ਹਿਮਾਇਤ 'ਚ ਡੀ. ਆਈ. ਜੀ. ਲਖਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
ਖ਼ੁਦਕੁਸ਼ੀ ਨੋਟ ਵੀ ਮਿਲਿਆ
ਕਿਰਨਦੀਪ ਕੌਰ ਨੇ ਮਰਨ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ। ਜਿਸ ਵਿਚ ਉਸ ਨੇ ਲਿਖਿਆ ਕਿ ਮੇਰਾ ਅਤੇ ਮੇਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਸਾਰਾ ਕਸੂਰ ਫਰੂਟ ਵਾਲੇ ਦਾ ਅਤੇ ਅਨੂੰ ਦਾ ਹੈ, ਅਸੀਂ ਦੋਵੇਂ ਖ਼ੁਦਕੁਸ਼ੀ ਕਰ ਰਹੇ ਹਾਂ, ਹੈਰੀ ਸਾਨੂੰ ਮੁਆਫ਼ ਕਰਨਾ। ਉਧਰ ਥਾਣਾ ਹੈਬੋਵਾਲ ਦੀ ਪੁਲਸ ਨੇ ਮ੍ਰਿਤਕ ਕਿਰਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਉਰਫ ਸੋਨੂੰ ਦੀ ਸ਼ਿਕਾਇਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਦੋ ਹਫ਼ਤਿਆਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤਾ ਲਾੜਾ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦੱਸੋ।
ਜਰਮਨ 'ਚ ਭਾਰਤੀਆਂ ਨੇ 'ਕਿਸਾਨ ਅੰਦੋਲਨ' ਦੇ ਹੱਕ 'ਚ ਕੱਢਿਆ ਵਿਸ਼ਾਲ ਰੋਸ ਮਾਰਚ
NEXT STORY