ਲੁਧਿਆਣਾ (ਵਿੱਕੀ) : ਲੁਧਿਆਣਾ ’ਚ ਬਤੌਰ ਡੀ. ਸੀ. ਪੀ. ਅਤੇ ਐੱਸ. ਐੱਸ. ਪੀ. ਵਿਜੀਲੈਂਸ ਵਜੋਂ ਸੇਵਾਵਾਂ ਦੇ ਚੁੱਕੇ ਪੀ. ਪੀ. ਐੱਸ. ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਨੂੰ ਪ੍ਰਸ਼ੰਸਾਯੋਗ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ, ਜੋ ਆਜ਼ਾਦੀ ਦਿਹਾੜੇ ਮੌਕੇ ਗਵਰਨਰ ਪੰਜਾਬ ਵਲੋਂ ਦਿੱਤਾ ਜਾਵੇਗਾ। ਮੌਜੂਦਾ ਕਮਾਂਡੈਂਟ-3 ਆਈ. ਆਰ. ਬੀ. ਅਤੇ ਵਧੀਕ ਮੁਖੀ ਏ. ਆਈ. ਜੀ. ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਸਿੱਧੂ ਨੂੰ ਫਰਜ਼ ਦੇ ਪ੍ਰਤੀ ਪੂਰੇ ਸਮਰਪਣ ਦੇ ਨਾਲ ਕੰਮ ਕਰਨ ਅਤੇ ਸ਼ਾਨਦਾਰ ਸੇਵਾਵਾਂ ਦੇ ਨਾਲ ਪੁਲਸ ਵਿਭਾਗ ਅਤੇ ਸਮਾਜ ਦੀ ਸੇਵਾ ਕਰਨ ਲਈ ਉਕਤ ਸਨਮਾਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ 'ਚ ਤੜਕੇ ਸਵੇਰੇ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੱਥੋਪਾਈ, ਮੁਲਾਜ਼ਮ ਤੋਂ ਖੋਹੀ SLR
ਦੱਸ ਦੇਈਏ ਕਿ ਭੁਪਿੰਦਰ ਸਿੰਘ ਸਿੱਧੂ ਦੇ ਪੜਦਾਦਾ ਇਕ ਸੈਨਾ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ’ਚ ਵੱਖ-ਵੱਖ ਥਾਵਾਂ ’ਤੇ ਸੇਵਾ ਕਰਦੇ ਹੋਏ ਕਈ ਮੈਡਲ ਜਿੱਤੇ, ਜਦੋਂਕਿ ਨਾਨਾ ਭਾਰਤੀ ਫ਼ੌਜ ’ਚ ਮੇਜਰ ਸਨ ਅਤੇ ਮਾਮਾ ਸੈਨਾ ਦੇ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸ. ਸਿੱਧੂ ਦੇ ਪਿਤਾ ਅਖਤਰ ਸਿੰਘ ਸਿੱਧੂ ਐੱਸ. ਐੱਸ. ਪੀ. ਜੇਲ੍ਹ ਪੰਜਾਬ ’ਚ ਤਾਇਨਾਤ ਸਨ। ਪਿਤਾ ਦੇ ਬਦਲੇ ਅਹੁਦਿਆਂ ਕਾਰਨ ਭੁਪਿੰਦਰ ਸਿੰਘ ਸਿੱਧੂ ਨੇ ਆਪਣੀ ਸਿੱਖਿਆ ਵੱਖ-ਵੱਖ ਥਾਵਾਂ ਜਿਵੇਂ ਦਸਮੇਸ਼ ਪਬਲਿਕ ਸਕੂਲ ਫਰੀਦਕੋਟ, ਸੇਂਟ ਜੌਰਜ ਕਾਲਜ ਮਸੂਰੀ, ਸੀਨੀਅਰ ਮਾਡਲ ਸਕੂਲ, ਫਰੀਦਕੋਟ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਬੀ. ਏ. ਅਤੇ ਫੋਰੈਂਸਿਕ ਸਾਇੰਸ ’ਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖ਼ਨਾ ਝੀਲ 'ਚ ਵਧਿਆ ਪਾਣੀ, ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਲਈ ਐਡਵਾਈਜ਼ਰੀ ਜਾਰੀ
ਪੁਲਸ ’ਚ ਆਪਣੇ ਕੈਰੀਅਰ ਦੌਰਾਨ ਡੀ. ਐੱਸ. ਪੀ., ਸਬ ਡਵੀਜ਼ਨ ਬਠਿੰਡਾ, ਪਟਿਆਲਾ, ਸੰਗਰੂਰ, ਲੁਧਿਆਣਾ, ਐੱਸ. ਪੀ. ਮੋਹਾਲੀ ਅਤੇ ਏ. ਡੀ. ਸੀ. ਪੀ.-2 ਲੁਧਿਆਣਾ, ਏ. ਆਈ. ਜੀ. ਸਟੇਟ ਨਾਰਕੋਟਿਕਸ ਕੰਟ੍ਰੋਲ ਬਿਊਰੋ ਅਤੇ ਏ. ਆਈ. ਜੀ. ਐੱਨ. ਆਰ. ਆਈ., ਡੀ. ਸੀ. ਪੀ. ਲੁਧਿਆਣਾ ਕਮਿਸ਼ਨਰੇਟ, ਐੱਸ. ਐੱਸ. ਪੀ. ਵਿਜੀਲੈਂਸ ਲੁਧਿਆਣਾ, ਐੱਸ. ਐੱਸ. ਪੀ. ਫਿਰੋਜ਼ਪੁਰ (2017-18), ਐੱਸ. ਐੱਸ. ਪੀ. ਫਾਜ਼ਿਲਕਾ (2022-23), ਐੱਸ. ਐੱਸ. ਪੀ. ਮਾਲੇਰਕੋਟਲਾ, ਐੱਸ. ਐੱਸ. ਪੀ. ਫਿਰੋਜ਼ਪੁਰ (2023) ਨਿਯੁਕਤ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੂੰ ਜਨਰਲ ਆਫ ਪੁਲਸ ਪ੍ਰਸ਼ੰਸਾ ਡਿਸਕ, ਸ਼ਲਾਘਾਯੋਗ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਵਰਗੇ ਕਈ ਮਹੱਤਵਪੂਰਨ ਸਨਮਾਨ ਮਿਲ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡਾਲਰਾਂ ਦੀ ਚਮਕ ਨੇ ਕਰਜ਼ਾਈ ਕੀਤਾ ਪੰਜਾਬ ਦਾ ਕਿਸਾਨ, ਹੈਰਾਨ ਕਰੇਗੀ ਇਹ ਰਿਪੋਰਟ
NEXT STORY