ਚੰਡੀਗੜ੍ਹ : ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਟੇਜ ’ਤੇ ਗਰਬਾ ਅਤੇ ਭੰਗੜਾ ਪਾਏ ਜਾਣ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲਈ ਹੈ। ਬਾਜਵਾ ਨੇ ਨਾ ਸਿਰਫ ਭਗਵੰਤ ਮਾਨ ’ਤੇ ਚੁਟਕੀ ਲਈ ਹੈ ਸਗੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਵੀ ਵਿਅੰਗ ਕੱਸਿਆ ਹੈ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ‘ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ। ਗੁਲਾਬੀ ਪੱਗ ਵਾਲੇ ਮੰਤਰੀ ਸਾਬ, ਤੁਹਾਡੀ ਗਿੱਧੇ ਦੀ ਟੀਮ ਦਾ ਕੈਪਟਨ ਤਾਂ ਆਹ ਹੈ, ਹੁਣ ਤੁਸੀਂ ਵੀ ਆਪਣਾ ਸਟਾਈਲ ਠੀਕ ਕਰ ਲਵੋ। ਜਿੰਨਾ ਵਧੀਆ ਗਿੱਧਾ ਪਾਇਆ ਪ੍ਰੋਗਰਾਮ ਮਿਲਣੇ ਸ਼ੁਰੂ ਹੋ ਜਾਣੇ, ਕਿਉਂਕਿ ਹੁਣ ਵੋਟ ਤਾਂ ਤੁਹਾਨੂੰ ਕਿਸੇ ਨੇ ਪਾਉਣੀ ਨਹੀ। ਫਿਰ ਨਾ ਉਲਾਂਭਾ ਦਿਓ ਕਿਸੇ ਨੇ ਦੱਸਿਆ ਨਹੀਂ ਸੀ’ ?
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ : ਲਾਰੈਂਸ ਦਾ ਖਾਸਮ-ਖਾਸ ਖ਼ਤਰਨਾਕ ਗੈਂਗਸਟਰ ਦੀਪਕ ਪੁਲਸ ਹਿਰਾਸਤ ’ਚੋਂ ਫਰਾਰ
ਵਿਧਾਨ ਸਭਾ ’ਚ ਕੁਲਦੀਪ ਸਿੰਘ ਧਾਲੀਵਾਲ ਨੇ ਬੋਲਿਆ ਸੀ ਬਾਜਵਾ ’ਤੇ ਹਮਲਾ
ਦਰਅਸਲ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਕਾਂਗਰਸ ਵਲੋਂ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਦਨ ਵਿਚ ਖੂਬ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਖੂਬ ਤਲਖੀ ਹੋ ਗਈ। ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਅਜਿਹਾ ਵਿਰੋਧੀ ਧਿਰ ਅਤੇ ਵਿਰੋਧੀ ਧਿਰ ਦਾ ਨੇਤਾ (ਪ੍ਰਤਾਪ ਸਿੰਘ ਬਾਜਵਾ) ਆਇਆ ਹੈ, ਜਿਸ ਨੇ ਪੰਜਾਬ ਦੇ ਲੋਕਾਂ ਦਾ ਕੰਮ ਖ਼ਰਾਬ ਕਰ ਦਿੱਤਾ ਹੈ। ਜੇਕਰ ਪ੍ਰਤਾਪ ਸਿੰਘ ਬਾਜਵਾ ਵਿਚ ਹਿੰਮਤ ਹੈ ਤਾਂ ਸਦਨ ਵਿਚ ਬੈਠ ਕੇ ਮੁੱਖ ਮੰਤਰੀ ਦੀ ਅੱਖ ’ਚ ਅੱਖ ਪਾ ਕੇ ਗੱਲ ਕਰਨ ਅਤੇ ਦੱਸਣ ਕਿ ਕਾਂਗਰਸ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਕੀਤਾ ਹੈ, ਅਤੇ ਭਗਵੰਤ ਮਾਨ ਦੱਸਣਗੇ ਕਿ ਉਨ੍ਹਾਂ ਨੇ ਪੰਜ ਮਹੀਨਿਆਂ ਵਿਚ ਕੀ ਕਰਕੇ ਵਿਖਾਇਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਗੈਂਗ ਦੀ ਪੰਜਾਬ ਤੇ ਹਰਿਆਣਾ ਪੁਲਸ ਨੂੰ ਧਮਕੀ
ਚੋਣ ਪ੍ਰਚਾਰ ਦੌਰਾਨ ਕੀਤਾ ਸੀ ਗਰਬਾ
ਗੁਜਰਾਤ 'ਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ਸਟੇਜ 'ਤੇ ਧੱਕ ਪਾ ਦਿੱਤੀ, ਜਦੋਂ ਉਨ੍ਹਾਂ ਨੇ ਇਕ ਗਰਬਾ ਪ੍ਰੋਗਰਾਮ 'ਚ ਗਰਬਾ ਕੀਤਾ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਨੇ ਲੋਕਾਂ ਦੀ ਫਰਮਾਇਸ਼ ’ਤੇ ਸਟੇਜ 'ਤੇ ਭੰਗੜਾ ਵੀ ਪਾਇਆ। ਇਸ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਸ਼ੇਰ ਨੇ ਗੁਜਰਾਤ 'ਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਗੁਜਰਾਤ 'ਚ ਵੀ ਝਾੜੂ ਚੱਲੇਗਾ ਅਤੇ ਕਮਲ ਦਾ ਚਿੱਕੜ ਸਾਫ਼ ਕਰੇਗਾ। ਉਨ੍ਹਾਂ ਨੇ ਆਪਣੇ ਟਵੀਟ 'ਚ ਮੁੱਖ ਮੰਤਰੀ ਮਾਨ ਦੀ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ 'ਤੇ ਹਨ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ’ਚ ਅਲਰਟ, ਕਈ ਬਾਰਡਰ ਕੀਤੇ ਗਏ ਸੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਖੇਤੀਬਾੜੀ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਪੰਚਾਇਤੀ ਜ਼ਮੀਨਾਂ ਤੋਂ ਇਕ ਸਾਲ ਦੇ ਅੰਦਰ ਛੁਡਾਏ ਜਾਣਗੇ ਕਬਜ਼ੇ
NEXT STORY