ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਸੇਵਾਵਾਂ ਨਿਭਾਅ ਰਹੀ ਡਾ. ਰੇਖਾ ਨੂੰ ਇਕ ਦਾਈ ਵਲੋਂ ਮਰੀਜ਼ ਦੇ ਘਰ ’ਚ ਗਰਭਵਤੀ ਦਾ ਟਰੀਟਮੈਂਟ ਕਰਨ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹਰਕਤ ’ਚ ਆ ਗਈ। ਡਾ. ਰੇਖਾ ਨੇ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈ ਬਣਾਈ ਟੀਮ ਨਾਲ ਗਰਭਵਤੀ ਦੇ ਘਰ ’ਚ ਦਸਤਕ ਦੇ ਦਿੱਤੀ, ਜਿਥੇ ਡਾ.ਰੇਖਾ ਅਤੇ ਟੀਮ ਨੇ ਦਾਈ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਡਾਕਟਰ ਨੇ ਜੱਚਾ-ਬੱਚਾ ਦੀ ਹਿਫਾਜਤ ਲਈ ਗਰਭਵਤੀ ਨੂੰ ਤੁਰੰਤ ਹਸਪਤਾਲ ਲਿਆਂਦਾ, ਜਿਥੇ ਮਾਹਿਰ ਡਾਕਟਰਾਂ ਵਲੋਂ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਡਾਕਟਰਾਂ ਦੀ ਨਿਗਰਾਨੀ ਹੇਠ ਮਹਿਲਾ ਨੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ।ਇਸ ਦੌਰਾਨ ਡਾ. ਰੇਖਾ ਤੇ ਉਸ ਦੇ ਸਾਥੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸਹੀ ਇਲਾਜ਼ ਲਈ ਹਸਪਤਾਲ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਦੇ ਸਾਰ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਕਰਨ ਦੀ ਗੁਹਾਰ ਲਗਾਈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਮਾਹਿਰ ਡਾਕਟਰਾਂ ਵਲੋਂ ਗਰਭਵਤੀਆਂ ਦਾ ਮੁਫਤ ’ਚ ਇਲਾਜ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਘਰੋਂ ਲਿਆਉਣ ਅਤੇ ਘਰ ਛੱਡਣ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਬਲਾਕ ਮਮਦੋਟ ਅਧੀਨ ਵੱਖ-ਵੱਖ ਪਿੰਡਾਂ ’ਚ ਘਰਾਂ ’ਚ ਜਣੇਪਾ ਕਰ ਰਹੀਆਂ ਦਾਈਆਂ ਨੂੰ ਸਖਤ ਤਾੜਨਾ ਕਰਦਿਆਂ ਡਾ. ਰਜਿੰਦਰ ਮਨਚੰਦਾ ਐੱਸ.ਐੱਮ.ਓ ਤੇ ਡਾ. ਰੇਖਾ ਨੇ ਸਪੱਸ਼ਟ ਕੀਤਾ ਕਿ ਅਜਿਹਾ ਕਰਨਾ ਜਿਥੇ ਮਨੁੱਖਤਾ ਦਾ ਘਾਣ ਹੈ, ਉਥੇ ਇਹ ਕਾਨੂੰਨੀ ਜ਼ੁਰਮ ਹੈ। ਬਿਨਾ ਕਿਸੇ ਡਿਗਰੀ ਦੇ ਗਰਭਵਤੀ ਦਾ ਇਲਾਜ਼ ਕਰ ਰਹੀ ਦਾਈ ਘਰ ਪਹੁੰਚੀ ਡਾਕਟਰਾਂ ਦੀ ਟੀਮ ਦੀ ਸਰਾਹਨਾ ਕਰਦਿਆਂ ਲੋਕਾਂ ਨੇ ਸਪੱਸ਼ਟ ਕੀਤਾ ਕਿ ਅੱਜ ਡਾ. ਰੇਖਾ ਦਾ ਰੂਪ ਸਿੰਗਮ ਜਾਂ ਮਾਈ ਭਾਗੋ ਜਿਹਾ ਜਾਪ ਰਿਹਾ ਸੀ।
ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
NEXT STORY