ਪਟਿਆਲਾ (ਇੰਦਰਜੀਤ ਬਖਸ਼ੀ) : ਆਪਣੀ ਸ਼ੀਹ ਠਾਠ-ਬਾਠ ਲਈ ਜਾਣਿਆ ਜਾਂਦਾ ਸ਼ਹਿਰ ਪਟਿਆਲਾ ਹੁਣ ਦੇਸ਼ ਦੇ ਸੁੰਦਰ ਅਤੇ ਸਭ ਤੋਂ ਸਾਫ ਸੁਥਰੇ ਸ਼ਹਿਰਾਂ ਵਿਚ ਸ਼ੁਮਾਰ ਹੋਵੇਗਾ। ਇਹ ਕਹਿਣਾ ਹੈ ਸਾਬਕਾ ਵਿਧਾਇਕ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਨਗਰ-ਨਿਗਮ ਵਲੋਂ ਪਟਿਆਲਾ ਦੇ ਨਾਭਾ ਗੇਟ 'ਚ ਸਥਾਪਤ ਕੀਤੇ ਗਏ ਭੂਮੀਗਤ ਕੂੜਾਦਾਨ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਮਹਾਰਾਣੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਦੀ ਸਾਫ-ਸਫਾਈ ਵਧੇਗੀ ਅਤੇ ਮੱਖੀਆਂ-ਮੱਛਰਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਨਿਜ਼ਾਤ ਮਿਲੇਗਾ। ਇਸ ਦੇ ਨਾਲ ਹੀ ਕੂੜੇ ਦੇ ਆਸ-ਪਾਸ ਇਕੱਠੇ ਹੋਣ ਵਾਲੇ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਵੀ ਘਟਣਗੇ।
ਹੁਣ ਜਨਤਾ ਨੂੰ ਪੈਟਰੋਲ ਪੰਪਾਂ 'ਤੇ ਮਿਲਣਗੇ ਬਿਜਲੀ ਯੰਤਰ ਤੇ ਜੈਨਰਿਕ ਦਵਾਈਆਂ
NEXT STORY