ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵੀਆ ਨੂੰ ਇਕ ਪੱਤਰ ਲਿਖਿਆ ਹੈ। ਜਿਸ ’ਚ ਪਟਿਆਲਾ ਜ਼ਿਲ੍ਹੇ ਲਈ ਕੇਂਦਰ ਸਰਕਾਰ ਦੇ ਮੌਜੂਦਾ, ਸੇਵਾ-ਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸੈਂਟਰਲ ਗੌਰਮਿੰਟ ਹੈਲਥ ਸਕੀਮ (ਸੀ. ਜੀ. ਐੱਚ. ਐੱਸ.) ਦੀ ਇਕ ਡਿਸਪੈਂਸਰੀ ਖੋਲ੍ਹਣ ਦੀ ਸਿਫਾਰਿਸ਼ ਕੀਤੀ ਹੈ। ਸੰਸਦ ਮੈਂਬਰ ਨੇ ਇਸ ਦੀ ਸਿਫਾਰਿਸ਼ ਕਰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਡਿਸਪੈਂਸਰੀ ਖੁੱਲ੍ਹਣ ਨਾਲ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਪਟਿਆਲਾ ਸ਼ਹਿਰ ’ਚ ਹੀ ਮਿਲਣ ਲੱਗ ਪੈਣਗੀਆਂ। ਇਸ ਸਮੇਂ ਇਨ੍ਹਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਹੈ, ਜੋ ਇਨ੍ਹਾ ਨਾਗਰਿਕਾਂ ਨੂੰ ਬਹੁਤ ਮੁਸ਼ਕਿਲ ਅਤੇ ਮਹਿੰਗਾ ਪੈਂਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡੀ. ਸੀ. ਗੁਪਤਾ ਅਤੇ ਪ੍ਰੈੱਸ ਸਕੱਤਰ ਅਮਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਚੰਡੀਗੜ੍ਹ ਜਾਕੇ ਵੀ ਪਟਿਆਲਾ ਦੇ ਕਰਮਚਾਰੀਆਂ ਨੂੰ ਸਹੂਲਤਾਂ ਮਿਲਣ ’ਚ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਚੰਡੀਗੜ੍ਹ ’ਚ ਬਹੁਤ ਭੀੜ ਹੁੰਦੀ ਹੈ।
ਇਹ ਵੀ ਪੜ੍ਹੋ : BBC ਨੇ ਇਨਕਮ ਟੈਕਸ ਰਿਟਰਨ ’ਚ ਘੱਟ ਦਿਖਾਏ 40 ਕਰੋੜ ਰੁਪਏ, ਹੁਣ ਪੈਸੇ ਜਮ੍ਹਾ ਕਰਨ ਲਈ ਹੋਇਆ ਤਿਆਰ
ਬਜ਼ੁਰਗ ਸੇਵਾ-ਮੁਕਤ ਕਰਮਚਾਰੀਆਂ ਲਈ ਚੰਡੀਗੜ੍ਹ ਮਾਰੂ ਸਾਬਤ ਹੁੰਦਾ ਹੈ। ਇਸ ਵਕਤ ਪਟਿਆਲਾ ’ਚ ਨੌਕਰੀ ਕਰ ਰਹੇ ਕਰਮਚਾਰੀਆਂ ਦੀ ਗਿਣਤੀ 2014 ਹੈ ਅਤੇ ਇਨ੍ਹਾਂ ਦੇ 8000 ਤੋਂ ਵੱਧ ਪਰਿਵਾਰਕ ਜੀਅ ਹਨ। ਇਸੇ ਤਰ੍ਹਾਂ 1637 ਪੈਨਸ਼ਨਰ ਅਤੇ ਤਕਰੀਬਨ 3300 ਇਨ੍ਹਾਂ ਦੇ ਪਰਿਵਾਰਕ ਮੈਂਬਰ ਹਨ। ਇਸ ਸਹੂਲਤ ਨਾਲ ਇਨ੍ਹਾਂ ਲੋਕਾਂ ਨੂੰ ਪਟਿਆਲਾ ਸ਼ਹਿਰ ’ਚ ਹੀ ਕੇਂਦਰ ਸਰਕਾਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗ ਜਾਣਗੀਆਂ। ਪ੍ਰੈੱਸ ਸਕੱਤਰ ਅਮਰਜੀਤ ਸਿੰਘ ਵੜੈਚ ਨੇ ਪਟਿਆਲਾ ਦੇ ਐੱਮ. ਪੀ. ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਕੇਂਦਰ ਤੋਂ ਮੰਗ ਕੀਤੀ ਕਿ ਉਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਇਸ ਸਮੱਸਿਆ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ 9 ਜੂਨ ਨੂੰ ਪਟਿਆਲਾ ਆ ਰਹੇ ਹਨ। ਇਸ ਲਈ ਉਹ ਪਟਿਆਲਾ ਦੀ ਰੈਲੀ ’ਚ ਇਸ ਸਬੰਧੀ ਐਲਾਨ ਕਰਨ।
ਇਹ ਵੀ ਪੜ੍ਹੋ : ਭਾਜਪਾ ਦਾ ਨਿਤੀਸ਼ ’ਤੇ ਤੰਜ, ਕਿਹਾ-ਜੋ ਮੀਟਿੰਗ ਫਾਈਨਲ ਨਹੀਂ ਕਰ ਸਕੇ, ਉਹ PM ਕੈਂਡੀਡੇਟ ਕਿਵੇਂ ਫਾਈਨਲ ਕਰਨਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
Punjab Bureau of Investigation ਹੋਵੇਗਾ ਡਿਜੀਟਲ, ਪੁਲਸ ਤੇ ਲੋਕਾਂ ਲਈ ਬਣੇਗਾ ਸੁਵਿਧਾਨਜਕ ਮਾਹੌਲ
NEXT STORY