ਜੰਡਿਆਲਾ ਗੁਰੂ (ਸੁਰਿੰਦਰ,ਸ਼ਰਮਾ) : ਤਾਲਾਬੰਦੀ ਤੋਂ ਬਾਅਦ ਮਹਿੰਗਾਈ ਨੇ ਇੰਨਾ ਜ਼ੋਰ ਫੜ ਲਿਆ ਹੈ ਕਿ ਹਰ ਵਿਆਕਤੀ ਪਰੇਸ਼ਾਨ ਹੋ ਕੇ ਰਹਿ ਗਿਆ ਹੈ। ਜਿਥੇ ਸਾਡਾ ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਦੂਸਰੇ ਸਮਾਨ ਦੇ ਰੇਟ ਵਧੇ ਹਨ, ਉਥੇ ਹੀ ਸਬਜੀਆਂ ਦੇ ਰੇਟ ਵੀ ਅਸਮਾਨੀ ਛੂਹ ਰਹੇ ਹਨ। ਕਈ ਲੋਕਾਂ ਨੂੰ ਤਾਂ ਸਰਕਾਰ ਵੱਲੋਂ ਆਟਾ ਦਾਲ ਸਕੀਮ ਅਧੀਨ ਸਸਤਾ ਰਾਸ਼ਨ ਮਿਲ ਰਿਹਾ ਹੈ ਪਰ ਬਹੁਤ ਸਾਰੇ ਗਰੀਬ ਲੋਕ ਇਸ ਸਕੀਮ ਤੋ ਵਾਂਝੇ ਹਨ। ਜਿੰਨਾ ਲਈ ਦੋ ਵਕਤ ਦੀ ਰੋਟੀ ਕਮਾਉਣਾ ਬਹੁਤ ਹੀ ਔਖਾ ਹੋਇਆ ਪਿਆ ਹੈ। ਜੇਕਰ ਸਬਜ਼ੀ ਦੀ ਗੱਲ ਕਰੀਏ ਤਾਂ ਉਹ ਐਨੀ ਮਹਿੰਗੀ ਹੋ ਗਈ ਹੈ ਕਿ ਲੋਕ ਆਚਾਰ ਜਾਂ ਲੂਣ ਨਾਲ ਰੋਟੀ ਖਾਣ ਲਈ ਮਜਬੂਰ ਹੋ ਗਏ ਹਨ। ਜੰਡਿਆਲਾ ਗੁਰੂ 'ਚ ਜਦ ਇਕ ਦੁਕਾਨਦਾਰ ਕੋਲੋਂ ਸਬਜੀਆਂ ਦੇ ਰੇਟ ਪੁੱਛੇ ਗਏ ਤਾਂ ਉਸ ਨੇ ਦੱਸਿਆ ਕਿ ਸ਼ਿਮਲਾ ਮਿਰਚ 100 ਰੁਪਏ, ਦੇਸੀ ਗਾਜਰ 80 ਰੁਪਏ, ਪਿਆਜ 70 ਰੁਪਏ, ਭਿੰਡੀ ਤੋਰੀ 60 ਰੁਪਏ, ਟਮਾਟਰ 80 ਰੁਪਏ, ਰਾਮਾ ਤੋਰੀ 60 ਰੁਪਏ, ਮੂਲੀ 30 ਰੁਪਏ, ਖੀਰਾ 60 ਰੁਪਏ, ਗੋਭੀ 80 ਰੁਪਏ, ਹਰੀ ਮਿਰਚ 100 ਰੁਪਏੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੇ ਹਨ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਪਾਵਰ ਪਲਾਂਟ 'ਚ ਕੋਲਾ ਮੁੱਕਣ 'ਤੇ ਆਖਰੀ ਤੀਜਾ ਯੂਨਿਟ ਬੰਦ
ਜਦ ਦੁਕਾਨਦਾਰ ਨੂੰ ਇੰਨੀਆਂ ਮਹਿੰਗੀਆਂ ਸਬਜੀਆਂ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜ਼ਿਆਦਾ ਤਰ ਸਬਜੀਆਂ ਬਾਹਰਲੇ ਸੂਬਿਆਂ ਤੋ ਆ ਰਹੀਆ ਸਨ ਪਰ ਉਹ ਹੁਣ ਨਹੀਂ ਆ ਰਹੀਆਂ ਇਸ ਲਈ ਇੰਨਾਂ ਦੇ ਰੇਟ ਜ਼ਿਆਦਾ ਵਧ ਗਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸਭ ਜਮਾਂ ਖੋਰਾਂ ਦੇ ਕਾਰਨ ਇੰਨੇ ਜ਼ਿਆਦਾ ਰੇਟ ਵਧੇ ਹਨ ਜੇਕਰ ਸਰਕਾਰ ਇਨ੍ਹਾਂ ਜਮਾਂ ਖੋਰਾਂ 'ਤੇ ਨਕੇਲ ਕੱਸੇ ਤਾਂ ਇਹ ਚੋਰ ਬਾਜ਼ਾਰੀ ਨੂੰ ਠੱਲ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ
ਪੰਜਾਬ ਦੀਆਂ ਨਹਿਰਾਂ 'ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
NEXT STORY