ਅੰਮ੍ਰਿਤਸਰ(ਕਮਲ)- ਰਾਜ ਸਭਾ ਸੰਸਦ ਮੈਂਬਰ ਤੇ ਭਾਜਪਾ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਤੇ ਪੰਜਾਬ ਦੇ ਸੱਚੇ ਹਮਦਰਦ ਦੱਸਿਆ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਮਲਿਕ ਨੇ ਦੱਸਿਆ ਕਿ ਮੋਦੀ ਵਲੋਂ ਸਿੱਖਾਂ ਦੇ ਹਿੱਤਾਂ ’ਚ ਇਤਿਹਾਸਿਕ ਫੈਸਲੇ ਲਏ ਗਏ, ਭਾਵੇਂ ਉਹ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੋਵੇ, ਲੰਗਰ ਤੋਂ ਜੀ. ਐੱਸ. ਟੀ. ਹਟਾਉਣਾ ਹੋਵੇ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਸਤਾ ਖੁੱਲ੍ਹਵਾਉਣਾ ਹੋਵੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਹੋਵੇ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐੱਫ਼. ਸੀ. ਆਰ. ਏ. ਰਜਿਸਟਰੇਸ਼ਨ ਹੋਵੇ ਜਾਂ ਹੋਰ ਕੋਈ ਕਦਮ ਹੋਵੇ, ਸਬੰਧੀ ਹਮੇਸ਼ਾ ਪੰਜਾਬ ਤੇ ਸਿੱਖਾਂ ਲਈ ਆਪਣਾ ਪਿਆਰ ਦਿਖਾਉਂਦੇ ਰਹੇ ਹਨ।
ਇਹ ਵੀ ਪੜ੍ਹੋ- ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਮੁਆਫੀ ਮੰਗਣ : ਹਰਸਿਮਰਤ ਬਾਦਲ
ਮਲਿਕ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਖੋਲ੍ਹਿਆ ਗਿਆ ਅਤੇ ਇੰਨ੍ਹਾ ਹੀ ਨਹੀਂ ਮੋਦੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪੂਰੇ ਸਾਲ ’ਚ ਅਨੇਕਾਂ ਪ੍ਰੋਗਰਾਮ ਕਰਨ ਲਈ ਕਮੇਟੀ ਬਣਾਈ ਗਈ।
ਪੁਲਸ ਨਾਲ ਹੱਥੋਪਾਈ ਕਰਨ ਦੇ ਦੋਸ਼ ’ਚ ਔਰਤ ਸਣੇ 2 ਖ਼ਿਲਾਫ਼ ਕੇਸ ਦਰਜ (ਵੀਡੀਓ)
NEXT STORY