ਗੁਰਦਾਸਪੁਰ (ਹੇਮੰਤ) : ਜੇਲ੍ਹ ਵਿਚ ਇਕ ਹਵਾਲਾਤੀ ਨੂੰ ਦਾਖ਼ਲ ਕਰਵਾਉਂਦੇ ਸਮੇਂ ਉਸਦੀ ਤਾਲਾਸ਼ੀ ਦੌਰਾਨ ਉਸ ਤੋਂ ਇਕ ਮੋਬਾਇਲ ਫੋਨ, ਇਕ 4-ਜੀ ਸਿਮ ਅਤੇ 60 ਗ੍ਰਾਮ ਅਫੀਮ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਪ੍ਰਸ਼ਾਸਨ ਨੇ ਪੁਲਸ ਸਟੇਸ਼ਨ ਸਿਟੀ ਵਿਚ ਮਾਮਲਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਗੁਰਜਿੰਦਰਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਥੰਮ ਜ਼ਿਲ੍ਹਾ ਕਪੂਰਥਲਾ ਵਿਰੁੱਧ ਪੁਲਸ ਸਟੇਸ਼ਨ ਸਿਟੀ ਕਪੂਰਥਲਾ ਵਿਚ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਹੈ।
ਉਕਤ ਨੂੰ ਏ.ਐੱਸ.ਆਈ ਪਰਮਜੀਤ ਸਿੰਘ ਕੇਂਦਰੀ ਜੇਲ੍ਹ ਵਿਚ ਦਾਖ਼ਲ ਕਰਵਾਉਣ ਆਏ ਸਨ ਜਦੋਂ ਹਵਾਲਾਤੀ ਦੀ ਰੂਟੀਨ ਤਾਲਾਸ਼ੀ ਲਈ ਗਈ ਤਾਂ ਉਸ ਦੇ ਬੂਟ ਵਿਚੋਂ ਇਕ ਨੋਕਿਆ ਕੰਪਨੀ ਦਾ ਕਾਲੇ ਰੰਗ ਦਾ ਮੋਬਾਇਲ ਫੋਨ ਸਮੇਤ ਬੈਟਰੀ, ਚਾਰਜਰ ਤਾਰ, ਅੰਡਰਵਿਅਰ ਵਿਚ ਏਅਰਟੈਲ ਕੰਪਨੀ ਦੀ ਇਕ 4-ਜੀ ਸਿਮ ਅਤੇ ਦੁਮਾਲੇ ਵਿਚੋਂ 60 ਗ੍ਰਾਮ ਅਫੀਮ ਬਰਾਮਦ ਕੀਤੀ ਗਈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਹਵਾਲਾਤੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਅੰਸਾਰੀ ਦੇ ਕੈਪਟਨ ਅਤੇ ਰੰਧਾਵਾ ਨਾਲ ਸਬੰਧਾਂ ਦੀ ਹੋਵੇ ਸੀ. ਬੀ. ਆਈ. ਜਾਂਚ : ਹਰਪਾਲ ਚੀਮਾ
NEXT STORY