ਲੁਧਿਆਣਾ (ਸਿਆਲ) : ਅੱਜ ਤੋਂ ਲਗਭਗ 12-13 ਸਾਲ ਪਹਿਲਾਂ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ 'ਚ ਵੀਡੀਓ ਕਾਨਫਰੰਸਿੰਗ ਪ੍ਰਣਾਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਕਿ ਇਸ ਦੇ ਰਾਹੀਂ ਕਈ ਕੈਦੀਆਂ/ਹਵਾਲਾਤੀਆਂ ਦੀ ਅਦਾਲਤ ਤੋਂ ਆਨਲਾਈਨ ਪੇਸ਼ੀ ਹੋ ਸਕੇ ਪਰ ਕਈ ਵਾਰ ਬੰਦੀਆਂ ਦੀਆਂ ਪੇਸ਼ੀਆਂ ਨਹੀਂ ਹੁੰਦੀਆਂ ਸਨ ਕਿਉਂਕਿ ਜੇਲ੍ਹ 'ਚ ਕੈਦੀਆਂ-ਹਵਾਲਾਤੀਆਂ ਦੀ ਪੇਸ਼ੀ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਕਾਰਨ ਕੁੱਝ ਸਾਲ ਪਹਿਲਾਂ ਤੋਂ ਵੱਖ-ਵੱਖ ਕੈਬਿਨ ਸਥਾਪਿਤ ਕਰਨ ਦਾ ਇਕ ਪ੍ਰਸਤਾਵ ਜੇਲ੍ਹ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਨੂੰ ਮਨਜ਼ੂਰੀ ਮਿਲ ਜਾਣ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਕੁੱਝ ਰਾਹਤ ਜ਼ਰੂਰ ਮਿਲ ਜਾਵੇਗੀ ਅਤੇ ਜੇਲ੍ਹ ਦੇ ਅੰਦਰ 20 ਦੇ ਲਗਭਗ ਕੈਬਿਨ ਤਿਆਰ ਹੋ ਜਾਣਗੇ। ਇਸਦੇ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ, ਜਾਣੋ ਪੂਰਾ ਮਾਮਲਾ (ਵੀਡੀਓ)
ਮੋਬਾਇਲ ਅਤੇ ਮਨਾਹੀਯੋਗ ਸਾਮਾਨ ਦੀ ਬਰਾਮਦਗੀ ’ਤੇ ਵੀ ਲੱਗੇਗੀ ਰੋਕ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕੈਬਿਨਾਂ 'ਚ ਜ਼ਿਆਦਾਤਰ ਹਵਾਲਾਤੀਆਂ ਦੀਆਂ ਪੇਸ਼ੀਆਂ ਹੋ ਸਕਦੀਆਂ ਹਨ ਕਿਉਂਕਿ ਕੈਦੀ ਤਾਂ ਆਪਣੀ ਸਜ਼ਾ ਭੁਗਤਦੇ ਹਨ। ਇਸ ਪ੍ਰੀਕਿਰਿਆ ਦੇ ਸ਼ੁਰੂ ਹੋਣ ਨਾਲ ਜੇਲ੍ਹ ਦੇ ਅੰਦਰ ਧੜੱਲੇ ਨਾਲ ਮਿਲ ਰਹੇ ਮੋਬਾਇਲਾਂ ਅਤੇ ਮਨਾਹੀਯੋਗ ਸਾਮਾਨ ’ਤੇ ਵੀ ਰੋਕ ਲੱਗੇਗੀ ਕਿਉਂਕਿ ਕਈ ਵਾਰ ਪੇਸ਼ੀ ਤੋਂ ਵਾਪਸ ਆਉਣ ਵਾਲੇ ਬੰਦੀਆਂ ਤੋਂ ਤਲਾਸ਼ੀ ਦੌਰਾਨ ਲੁਕਾਏ ਮੋਬਾਇਲ ਅਤੇ ਹੋਰ ਪ੍ਰਕਾਰ ਦਾ ਮਨਾਹੀਯੋਗ ਸਾਮਾਨ ਬਰਾਮਦ ਹੁੰਦਾ ਰਹਿੰਦਾ ਹੈ। ਇਸ ਨਾਲ ਫ਼ਰਾਰੀ ਵਰਗੀਆਂ ਘਟਨਾਵਾਂ ਵਿਚ ਵੀ ਰੋਕ ਲੱਗੇਗੀ। ਦੱਸਿਆ ਜਾਂਦਾ ਹੈ ਕਿ ਜੇਲ੍ਹ ਦੇ ਅੰਦਰ ਨਸ਼ਾ ਛੁਡਾਊ ਕੇਂਦਰ ਦੇ ਨੇੜੇ ਪੇਸ਼ੀ ਵਾਲੇ ਕੈਬਿਨਾਂ ਦਾ ਨਿਰਮਾਣ ਕਾਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ਦੀ ਭਾਰਤ-ਪਾਕਿ ਸਰਹੱਦ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਕਰੀਬ 3 ਮਿੰਟ ਘੁੰਮਦਾ ਰਿਹਾ
ਜੇਲ੍ਹ ਵਿਚ ਪਹਿਲਾਂ ਵੀ ਬਣਿਆ ਹੈ ਕੋਰਟ ਰੂਮ
ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿਚ ਡਿਊਡੀ ਨਾਲ ਲੱਗਦੇ ਇਕ ਵੱਡੇ ਕਮਰੇ ਨੂੰ ਤਿਆਰ ਕਰਕੇ ਕੋਰਟ ਰੂਮ ਬਣਾਇਆ ਗਿਆ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੀ ਅਗਵਾਈ ਵਿਚ ਕੋਰਟ ਰੂਮ ਦਾ ਉਦਘਾਟਨ 10 ਜੁਲਾਈ 2019 ਪੰਜਾਬ ਜੇਲ੍ਹਾਂ ਦੇ ਪ੍ਰਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਨੇ ਕੀਤਾ ਸੀ। ਉਸ ਸਮੇਂ ਜੇਲ੍ਹ ਦੇ ਸੁਪਰੀਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਸਨ।
ਲਾਕਡਾਊਨ ਦੌਰਾਨ ਵੀਡੀਓ ਕਾਨਫਰੰਸਿੰਗ ਨਾਲ ਹੁੰਦੀ ਸੀ ਜੇਲ੍ਹ ਅਧਿਕਾਰੀਆਂ ਦੀ ਮੀਟਿੰਗ
ਸੂਤਰ ਦੱਸਦੇ ਹਨ ਕਿ ਜੇਲ੍ਹ ਵਿਚ ਇਸ ਸਮੇਂ ਵੀਡੀਓ ਕਾਨਫਰਸਿੰਗ ਵਾਲਾ ਰੂਮ ਹੈ। ਉਸਦੇ ਰਾਹੀਂ ਪੰਜਾਬ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀ ਜੇਲ੍ਹ ਦੇ ਸੁਪਰੀਡੈਂਟ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਕਰਕੇ ਹੁਕਮ ਜਾਰੀ ਕਰਦੇ ਰਹੇ ਹਨ। ਦੱਸਿਆ ਜਾਂਦਾ ਹੈ ਕਿ ਜ਼ਿਆਦਾਤਰ ਮੀਟਿੰਗਾਂ ਕੋਰੋਨਾ ਕਾਲ ਦੇ ਸਮੇਂ ਵਿਚ ਹੋਈਆਂ ਸਨ ਕਿਉਂਕਿ ਉਸ ਸਮੇਂ ਵਿਚ ਲਾਕਡਾਊਨ ਲੱਗਾ ਹੋਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਾਘਾਪੁਰਾਣਾ 'ਚ SDM ਦਫ਼ਤਰ ਬਾਹਰ ਲਿਖੇ ਖ਼ਾਲਿਸਤਾਨੀ ਨਾਅਰੇ, ਪੰਨੂੰ ਨੇ ਫਿਰ ਦਿੱਤੀ ਗਿੱਦੜ ਭਬਕੀ
NEXT STORY