ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)– ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਵੱਲੋਂ ਨੈਸ਼ਨਲ ਮੈਡੀਕਲ ਕੌਂਸਲ ਬਿੱਲ ਦੇ ਵਿਰੋਧ ’ਚ ਮਾਲੇਰਕੋਟਲਾ ਦੇ ਪ੍ਰਾਈਵੇਟ ਸੇਵਾਵਾਂ ਦੇ ਰਹੇ ਡਾਕਟਰਾਂ ਨੇ ਸ਼ਨੀਵਾਰ ਨੂੰ ਅਾਪਣੇ ਨਿੱਜੀ ਹਸਪਤਾਲਾਂ ’ਚ ਓ. ਪੀ. ਡੀ. ਬੰਦ ਕਰ ਕੇ ਕਾਲਾ ਦਿਨ ਮਨਾਇਆ, ਜਦੋਂਕਿ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਵਧੇਰੇ ਪ੍ਰੇਸ਼ਾਨੀ ਨਾ ਆਵੇ, ਇਸ ਲਈ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ।
ਇਸ ਮੌਕੇ ਮੈਡੀਕਲ ਕੌਂਸਲ ਆਫ ਇੰਡੀਆ ਦੀ ਸਥਾਨਕ ਇਕਾਈ ਮਾਲੇਰਕੋਟਲਾ ਦੇ ਡਾਕਟਰਾਂ ਡਾ. ਬਲਵਿੰਦਰ ਸਿੰਘ ਵਿਰਦੀ, ਡਾ. ਗੁਲਜ਼ਾਰ ਮੁਹੰਮਦ, ਡਾ. ਚਰਨਜੀਤ ਸਿੰਘ, ਡਾ. ਰੀਨਾ ਜੈਨ, ਡਾ. ਗੁਰਵਿੰਦਰ ਸਿੰਘ, ਡਾ. ਮੁਹੰਮਦ ਸ਼ਬੀਰ, ਡਾ. ਸੰਜੀਵ ਗੋਇਲ, ਡਾ. ਗੁਰਮੀਤ ਸਿੰਘ ਸੋਢੀ, ਡਾ. ਵੀ. ਪੀ. ਗੋਇਲ, ਡਾ. ਅਭਿਸ਼ੇਕ ਦਾਸ, ਡਾ. ਸੁਮਨ ਇੰਦੂ ਅਤੇ ਦੀਪਕ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਨਿੱਜੀ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਅਾਪਣੇ ਅਧੀਨ ਲਿਆ ਕੇ ਮਨਮਰਜ਼ੀ ਦੀਆਂ ਨੀਤੀਆਂ ਥੋਪ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ’ਤੇ ਤੁਲੀ ਹੋਈ ਹੈ, ਜਦੋਂਕਿ ਪਹਿਲਾਂ ਹੀ ਦੇਸ਼ ਭਰ ਦੇ ਪ੍ਰਾਈਵੇਟ ਡਾਕਟਰ ਮੈਡੀਕਲ ਕੌਂਸਲ ਆਫ ਇੰਡੀਆ ਦੀਆਂ ਨੀਤੀਆਂ ਅਨੁਸਾਰ ਜਨਤਾ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਐੱਮ. ਬੀ. ਬੀ. ਐੱਸ. ਡਾਕਟਰ ਬਣਨ ਲਈ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਅਤੇ ਨੀਟ ਵਰਗਾ ਟੈਸਟ ਪਾਸ ਕਰਨਾ ਪੈਂਦਾ ਹੈ। ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਕਾਨੂੰਨ ਮੁਤਾਬਕ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਵੀ ਪ੍ਰੀਖਿਆ ਦੇਣਾ ਲਾਜ਼ਮੀ ਹੈ। ਦੂਜੇ ਪਾਸੇ ਕੋਈ ਵੀ ਆਯੁਰਵੈਦਿਕ ਜਾਂ ਹੋਮਿਓਪੈਥਿਕ ਡਾਕਟਰ 6 ਮਹੀਨੇ ਦਾ ਕੋਰਸ ਕਰ ਕੇ ਐੱਮ. ਬੀ. ਬੀ. ਐੱਸ. ਡਾਕਟਰਾਂ ਦੇ ਮੁਕਾਬਲੇ ਦਾ ਡਾਕਟਰ ਮੰਨ ਲਿਆ ਜਾਂਦਾ ਹੈ। ਜਦੋਂ ਆਯੁਰਵੈਦਿਕ ਤੇ ਹੋਮਿਓਪੈਥਿਕ ਡਾਕਟਰ ਐਲੋਪੈਥੀ ਦੀ ਵਿਧੀ ਅਪਣਾਉਣਗੇ ਤਾਂ ਆਯੁਰਵੈਦਿਕ ਤੇ ਹੋਮਿਓਪੈਥਿਕ ਡਾਕਟਰੀ ਸੰਸਥਾਵਾਂ ਲਗਭਗ ਖਤਮ ਹੀ ਹੋ ਜਾਣਗੀਆਂ। ਇਸ ਮੌਕੇ ਡਾਕਟਰ ਸੁਰਿੰਦਰ ਜੈਨ, ਡਾਕਟਰ ਮੁਹੰਮਦ ਅਸਲਮ ਹਬੀਬ, ਡਾਕਟਰ ਜੀ. ਐੱਸ. ਗਰੇਵਾਲ, ਡਾਕਟਰ ਅਟਲ ਕੁਮਾਰ ਅਤੇ ਡਾਕਟਰ ਪ੍ਰਵੀਨ ਜੈਨ ਵੀ ਹਾਜ਼ਰ ਸਨ।
®ਸੰਗਰੂਰ (ਬੇਦੀ, ਹਰਜਿੰਦਰ)-ਆਈ. ਐੱਮ. ਏ. ਸੰਗਰੂਰ ਦੇ ਡਾਕਟਰਾਂ ਨੇ ਕੰਮਕਾਰ ਬੰਦ ਕਰ ਕੇ ਹਡ਼ਤਾਲ ਰੱਖੀ ਅਤੇ ਇਹ ਦਿਵਸ ‘ਅਧਿਕਾਰ ਦਿਵਸ’ ਦੇ ਰੂਪ ਵਿਚ ਮਨਾਇਆ।
®ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਐੱਮ. ਏ. ਸੰਗਰੂਰ ਦੇ ਸਕੱਤਰ ਡਾ. ਪਰਮਜੀਤ ਸਿੰਘ ਤੇ ਉਪ ਪ੍ਰਧਾਨ ਡਾ. ਅਮਿਤ ਸਿੰਗਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਐੱਮ. ਸੀ. ਬਿੱਲ ਦੀਆਂ ਸਿਫਾਰਸ਼ਾਂ ਲਾਗੂ ਹੋਣ ਕਾਰਨ ਦੇਸ਼ ਵਿਚ ਮੈਡੀਕਲ ਸਿੱਖਿਆ ਹਾਸਲ ਕਰਨਾ ਆਮ ਲੋਕਾਂ ਲਈ ਬੇਹੱਦ ਅੌਖਾ ਹੋ ਜਾਵੇਗਾ ਅਤੇ ਮੈਡੀਕਲ ਸਿੱਖਿਆ ਬੇਹੱਦ ਮਹਿੰਗੀ ਹੋ ਜਾਵੇਗੀ। ਆਈ. ਐੱਮ. ਏ. ਇਸ ਬਿੱਲ ਦਾ ਲਗਾਤਾਰ ਵਿਰੋਧ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਖਿਲਾਫ਼ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
®ਇਸ ਮੌਕੇ ਡਾ. ਕੇ. ਜੀ. ਸਿੰਗਲਾ, ਡਾ. ਵੀ. ਕੇ. ਅਹੂਜਾ, ਡਾ. ਪ੍ਰਮੋਦ, ਡਾ. ਆਰ. ਸੀ. ਜੈਨ, ਡਾ. ਪ੍ਰਭਾਤ ਗੁਪਤਾ, ਡਾ. ਕ੍ਰਿਸ਼ਨ, ਡਾ. ਅਮਨਦੀਪ ਅਗਰਵਾਲ, ਡਾ. ਨਵਜੋਤ ਕਾਲਡ਼ਾ, ਡਾ. ਰਵਿੰਦਰ ਬਾਂਸਲ, ਡਾ. ਵਰਿੰਦਰਪਾਲ, ਡਾ. ਜਸਜੋਤ ਸਿੰਘ ਗਰਚਾ, ਡਾ. ਕਿਰਪਾਲ ਸਿੰਘ ਆਦਿ ਡਾਕਟਰ ਵੀ ਮੌਜੂਦ ਸਨ। ਇਸ ਉਪਰੰਤ ਸਮੂਹ ਡਾਕਟਰਾਂ ਨੇ ਬਿੱਲ ਦੇ ਖਿਲਾਫ਼ ਇਕ ਮੰਗ-ਪੱਤਰ ਐੱਸ. ਡੀ. ਐੱਮ. ਸੰਗਰੂਰ ਨੂੰ ਦਿੱਤਾ।
ਦਾਜ ਖਾਤਰ ਪਤਨੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲਾ ਪਤੀ ਅਡ਼ਿੱਕੇ
NEXT STORY