ਦਿੜ੍ਹਬਾ ਮੰਡੀ (ਅਜੈ)-ਪਿਛਲੇ ਸਾਲ ਦੇ ਲਾਕਡਾਊਨ ਨੇ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ, ਜਿਸ ਕਾਰਨ ਬਹੁਤ ਸਾਰੇ ਲੋਕ ਬੇਗੁਜ਼ਗਾਰ ਹੋ ਗਏ। ਕਈ ਪਰਿਵਾਰਾਂ ਨੂੰ ਤਾਂ ਦੋ ਡੰਗ ਦੀ ਰੋਟੀ ਕਮਾਉਣੀ ਵੀ ਔਖੀ ਹੋ ਗਈ ਸੀ।ਕੋਰੋਨਾ ਕਾਰਣ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋਇਆ ਹੈ, ਜਦੋਂਕਿ ਰੋਜ਼ਾਨਾ ਕਮਾਈ ਕਰ ਕੇ ਖਾਣ ਵਾਲੇ ਲੋਕਾਂ ਨੂੰ ਇਸ ਦੀ ਵੱਡੀ ਮਾਰ ਝੱਲਣੀ ਪਈ ਇਸ ਸਾਲ ਵੀ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਕੀਤੇ ਗਏ ਸਖ਼ਤ ਪ੍ਰਬੰਧਾਂ ਤੋਂ ਲੋਕਾਂ ਵਿਚ ਗੁੱਸਾ ਭਰਿਆ ਹੋਇਆ ਹੈ। ਜੋ ਕਿ ਵਿਸ਼ਾਲ ਰੈਲੀਆਂ ਤੇ ਧਰਨਾ ਪ੍ਰਦਰਸ਼ਨ ਰਾਹੀਂ ਕੱਢਿਆ ਜਾ ਰਿਹਾ ਹੈ। ਇਹ ਕਹਿਣਾ ਹੈ ਪੰਜਾਬ ਪ੍ਰਾਈਵੇਟ ਸਕੂਲਜ਼ ਯੂਨੀਅਨ ਦੇ ਦਿੜ੍ਹਬਾ ਇਕਾਈ ਦੇ ਪ੍ਰਧਾਨ ਬੇਅੰਤ ਸਿੰਘ ਦਾ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਪੰਜਾਬ ਪ੍ਰਾਇਵੇਟ ਸਕੂਲਜ਼ ਯੂਨੀਅਨ ਦੇ ਸੱਦੇ ਤੇ ਦਿੜ੍ਹਬਾ ਵਿਖੇ ਸਕੂਲ ਮਾਲਕ, ਸਟਾਫ, ਸਕੂਲ ਟਰਾਂਸਪੋਰਟ ਮਾਲਕ, ਡਰਾਈਵਰ, ਕੰਡਕਟਰ ਅਤੇ ਮਾਪਿਆਂ ਵਲੋਂ ਸਕੂਲ ਬੰਦ ਕੀਤੇ ਜਾਣ ਖਿਲਾਫ ਇਲਾਕੇ ਦੇ ਸਕੂਲਾਂ ਵਲੋਂ ਸ਼ਹਿਰ ਵਿਖੇ ਵਿਸ਼ਾਲ ਰੈਲੀ ਤੇ ਧਰਨਾ ਪ੍ਰਦਰਸ਼ਨ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਸਰਕਾਰ ਦੇ ਨਾਦਰਸਾਹੀ ਫੁਰਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਉਕਤ ਲੋਕਾਂ ਵੱਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਤੇ ਬੈਨਰ ਫੜੇ ਹੋਏ ਸਨ। ਇਸ ਦੌਰਾਨ ਪ੍ਰਧਾਨ ਬੇਅੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਦਾ ਬਹਾਨਾ ਬਣਾ ਕੇ 31 ਮਾਰਚ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ, ਇਸ ਨਾਲ ਜਿੱਥੇ ਵਿਦਿਆਰਥੀਆਂ ਦੀ ਪੜਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ
ਉਥੇ ਇਨਾਂ ਸੰਸਥਾਵਾਂ ’ਚ ਕੰਮ ਕਰਕੇ ਆਪਣੀ ਰੋਟੀ ਰੋਜ਼ੀ ਕਮਾਉਣ ਵਾਲੇ ਅਧਿਆਪਕ, ਸਕੂਲ ਸਟਾਫ ਅਤੇ ਵੈਨਾਂ ਦੇ ਡਰਾਈਵਰ, ਕੰਡਕਟਰ ਅਤੇ ਮਾਲਕ ਬਿਲਕੁਲ ਵਿਹਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਾਲ ਸਬੰਧਤ ਵਿਅਕਤੀਆਂ ਨੂੰ ਵੈਨਾਂ ਦੀਆਂ ਕਿਸ਼ਤਾਂ ਅਤੇ ਟੈਕਸ ਭਰਨਾ ਮੁਸ਼ਕਲ ਹੋ ਰਿਹਾ ਹੈ। ਪਿਛਲੇ ਸਾਲ ਵੀ ਮਾਰਚ ਮਹੀਨੇ ਵਿੱਚ ਹੀ ਵਿਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਉਪਰ ਬਹੁਤ ਮਾੜਾ ਪ੍ਰਭਾਵ ਪਿਆ ਸੀ।ਹੁਣ ਇੱਕ ਵਾਰ ਫਿਰ ਸਰਕਾਰ ਉਸੇ ਰਸਤੇ ਤੇ ਚੱਲ ਕੇ ਸਕੂਲਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ।
ਪ੍ਰੰਤੂ ਦੂਸਰੇ ਪਾਸੇ ਸਰਕਾਰ ਸ਼ਰਾਬ ਦੇ ਠੇਕੇ 24 ਘੰਟੇ ਖੋਲ ਰਹੀ ਹੈ ਅਤੇ ਸਕੂਲਾਂ ਨੂੰ ਬੰਦ ਕਰ ਰਹੀ ਹੈ ਜਿਸ ਤੋ ਸਾਫ ਹੋ ਜਾਂਦਾ ਹੈ ਕਿ ਸਰਕਾਰ ਦੀ ਸਿੱਖਿਆ ਪ੍ਰਤੀ ਨੀਤੀ ਅਤੇ ਨੀਅਤ ਠੀਕ ਨਹੀਂ ਹੈ ਅਤੇ ਸਰਕਾਰ ਲੋਕਾਂ ਨੂੰ ਸਿੱਖਿਆ ਸਹੂਲਤਾਂ ਦੇਣ ਤੋਂ ਭੱਜ ਰਹੀ। ਇਸ ਮੌਕੇ ਇਲਾਕੇ ਦੇ ਦੋ ਦਰਜਨ ਦੇ ਕਰੀਬ ਸਕੂਲਾਂ ਮਾਲਕਾਂ, ਅਧਿਆਪਕਾਂ, ਟਰਾਂਸਪੋਰਟ ਮਾਲਕਾਂ, ਡਰਾਇਵਰਾਂ ਤੇ ਕੰਡਕਟਰਾਂ ਨੇ ਭਾਗ ਲਿਆ। ਉਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ 1 ਅਪ੍ਰੈਲ ਨੂੰ ਹਰ ਹਾਲਤ ਵਿੱਚ ਸਕੂਲ ਖੋਲ੍ਹਣਗੇ ਅਤੇ 31 ਮਾਰਚ ਨੂੰ ਸੁਨਾਮ ਵਿਖੇ ਜ਼ਿਲਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਲੋਟ ਵਿਖੇ ਵਿਧਾਇਕ ਦੀ ਕੁੱਟਮਾਰ ਤੋਂ ਬਾਅਦ ਕਿਸਾਨਾਂ ਨੇ ਕਾਰਾਂ 'ਤੇ ਵੀ ਕੱਢਿਆ ਗੁੱਸਾ
NEXT STORY