ਸ੍ਰੀ ਮੁਕਤਸਰ ਸਾਹਿਬ, (ਕੁਲਦੀਪ ਰਿਣੀ)- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਭਾਜਪਾ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ।

ਅੱਜ ਮਲੋਟ ਵਿਖੇ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜਾਰੀ ਨੂੰ ਲੈ ਕੇ ਮਲੋਟ ਪ੍ਰੈੱਸ ਕਾਨਫਰੰਸ ਕਰਨ ਲਈ ਪੁੱਜੇ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਨੂੰ ਕਿਸਾਨ ਆਗੂਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:- ਵੱਡੀ ਖ਼ਬਰ: ਮਲੋਟ ’ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਵਲੋਂ ਕੁੱਟਮਾਰ, ਪਾੜੇ ਕੱਪੜੇ

ਇਸ ਦੌਰਾਨ ਵਿਧਾਇਕ ਨਾਰੰਗ ਦੀ ਕੁਟਮਾਰ ਕੀਤੀ ਗਈ ਅਤੇ ਕੱਪੜੇ ਤਕ ਪਾੜ ਦਿੱਤੇ ਗਏ। ਕਿਸਾਨਾਂ 'ਚ ਰੋਹ ਇਨਾਂ ਜਿਆਦਾ ਵਧ ਗਿਆ ਕਿ ਭਾਜਪਾ ਆਗੂਆਂ 'ਤੇ ਕਾਲਖ ਸੁੱਟਣ ਉਪਰੰਤ ਉਨ੍ਹਾਂ ਦੀਆਂ ਗੱਡੀਆਂ 'ਤੇ ਕਾਲਖ ਲਾ ਦਿੱਤੀ ਗਈ।

ਇਹ ਵੀ ਪੜ੍ਹੋ:- ਕੈਪਟਨ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ’ਤੇ ਦੇਖੋ ਕੀ ਬੋਲੇ ਵਿਧਾਇਕ ਦਲਬੀਰ ਗੋਲਡੀ
ਕਾਰਾਂ 'ਤੇ ਗਲਤ ਸ਼ਬਦਾਵਲੀ ਲਿਖ ਦਿੱਤੀ ਗਈ। ਕਈਂ ਕਾਰਾਂ 'ਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲਿਖ ਦਿੱਤਾ ਗਿਆ।
ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 4 ਮਰੀਜ਼ਾਂ ਨੇ ਤੋੜਿਆ ਦਮ, 400 ਦੀ ਰਿਪੋਰਟ ਪਾਜ਼ੇਟਿਵ
NEXT STORY