ਅੰਮ੍ਰਿਤਸਰ (ਨੀਰਜ) - ਇੰਡੀਅਨ ਓਵਰਸੀਜ਼ ਬੈਂਕ (ਚੰਡੀਗੜ੍ਹ ਬ੍ਰਾਂਚ) 'ਚ ਹੋਏ 321 ਕਰੋੜ ਦੇ ਫਰਾਡ ਦੇ ਕੇਸ 'ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ ਨੇ ਅੱਜ ਅੰਮ੍ਰਿਤਸਰ ਵਿਚ ਦਸਤਕ ਦਿੰਦੇ ਹੋਏ ਮੁੱਖ ਮੁਲਜ਼ਮ ਆਸ਼ੂ ਮਹਿਰਾ ਅਤੇ ਉਸ ਦੇ ਹੋਰ ਸਾਥੀਆਂ ਦੀ ਅੰਮ੍ਰਿਤਸਰ ਸਥਿਤ ਜਾਇਦਾਦ ਨੂੰ ਮਾਮਲਾ ਵਿਭਾਗ ਦੇ ਰਿਕਾਰਡ ਚ ਅਟੈਚ ਕੀਤੇ ਜਾਣ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਅਨੁਸਾਰ ਈ. ਡੀ. ਅਧਿਕਾਰੀਆਂ ਨੇ ਅੱਜ ਤਹਿਸੀਲ ਅੰਮ੍ਰਿਤਸਰ-2 'ਚ ਆ ਕੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੂੰ ਮੁਲਜ਼ਮਾਂ ਦੀ ਜ਼ਮੀਨ-ਜਾਇਦਾਦ ਸਬੰਧੀ ਜਾਣਕਾਰੀ ਦਿੱਤੀ ਅਤੇ ਤਹਿਸੀਲਦਾਰ ਨੂੰ ਵਿਭਾਗ ਦੇ ਲਿਖਤੀ ਹੁਕਮ ਦਿੰਦੇ ਹੋਏ ਅਟੈਚ ਕਰਨ ਨੂੰ ਕਿਹਾ ਜਿਸ ਦੇ ਬਾਅਦ ਤਹਿਸੀਲਦਾਰ ਸਿੱਧੂ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦੇ ਹੋਏ ਮੁਲਜ਼ਮਾਂ ਦੀ ਜ਼ਮੀਨ ਜਾਇਦਾਦ ਦੀ ਸ਼ਨਾਖਤ ਵੀ ਕਰ ਲਈ ਹੈ। ਇਸ ਕਾਰਵਾਈ ਦੇ ਬਾਅਦ ਮੁਲਜ਼ਮ ਆਪਣੀ ਜ਼ਮੀਨ-ਜਾਇਦਾਦ ਕਿਸੇ ਨੂੰ ਨਹੀਂ ਵੇਚ ਸਕਦੇ ਹਨ ਜਦੋਂ ਤੱਕ ਅਦਾਲਤ ਵੱਲੋਂ ਜਾਂ ਫਿਰ ਵਿਭਾਗ ਵੱਲੋਂ ਉਨ੍ਹਾਂ ਨੂੰ ਬਰੀ ਨਹੀਂ ਕਰ ਦਿੱਤਾ ਜਾਂਦਾ। ਦੋਸ਼ੀ ਪਾਏ ਜਾਣ ਦੇ ਕੇਸ ਵਿਚ ਮੁਲਜ਼ਮਾਂ ਦੀ ਜ਼ਮੀਨ-ਜਾਇਦਾਦ ਜ਼ਬਤ ਵੀ ਹੋ ਸਕਦੀ ਹੈ। ਵਰਨਾ ਸਰਕਾਰ ਦਾ ਨਿਯਮ ਹੈ ਹਾਲਾਂਕਿ ਰਜਿਸਟਰੇਸ਼ਨ ਐਕਟ ਦੇ ਤਹਿਤ ਰਜਿਸਟਰੀ ਅਫਸਰ ਕਿਸੇ ਦੀ ਵੀ ਜ਼ਮੀਨ ਜਾਇਦਾਦ ਨੂੰ ਰਜਿਸਟਰਡ ਕਰਨ ਤੋਂ ਮਨ੍ਹਾ ਨਹੀਂ ਕਰ ਸਕਦੇ ਪਰ ਈ. ਡੀ. ਵਰਗੇ ਵਿਭਾਗਾਂ ਦੇ ਆਦੇਸ਼ਾਂ 'ਤੇ ਉਨ੍ਹਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਬੈਂਕ ਨਾਲ ਫਰਾਡ ਕਰ ਕੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲਿਆਂ ਵਿਚ ਆਪਣੀ ਪ੍ਰਾਪਰਟੀ ਬਣਾ ਰੱਖੀ ਸੀ ਅਤੇ ਅੰਮ੍ਰਿਤਸਰ ਵਿਚ ਵੀ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਹੈ।
ਕੀ ਹੈ ਆਈ. ਓ. ਬੀ. ਦਾ 321 ਕਰੋੜ ਦਾ ਫਰਾਡ : ਇੰਡੀਅਨ ਓਵਰਸੀਜ਼ ਬੈਂਕ ਦੀ ਦਿੱਲੀ ਬ੍ਰਾਂਚ ਵੱਲੋਂ ਸੀ. ਬੀ. ਆਈ. ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦੀ ਚੰਡੀਗੜ੍ਹ ਬ੍ਰਾਂਚ ਵਿਚ ਕੁੱਝ ਰਿਟਾਇਰਡ ਅਧਿਕਾਰੀਆਂ ਨੇ ਮਿਲੀਭੁਗਤ ਕਰ ਕੇ ਕਰੋੜਾਂ ਰੁਪਿਆਂ ਦਾ ਫਰਾਡ ਕੀਤਾ ਹੈ ਜਿਸ ਦੇ ਬਾਅਦ ਸੀ. ਬੀ. ਆਈ. ਨੇ ਸਾਬਕਾ ਅਸਿਸਟੈਂਟ ਮੈਨੇਜਰ ਆਸ਼ੂ ਮਹਿਰਾ, ਨਿਤਿਸ਼ ਨੇਗੀ ਅਤੇ ਗੌਰਵ ਭਾਟੀਆ ਸਮੇਤ ਚੰਡੀਗੜ੍ਹ ਦੀਆਂ ਤਿੰਨ ਪ੍ਰਾਈਵੇਟ ਕੰਪਨੀਆਂ ਦੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ । ਇਸ ਦੇ ਇਲਾਵਾ ਚੰਡੀਗੜ੍ਹ, ਜ਼ੀਰਕਪੁਰ, ਪੰਚਕੂਲਾ, ਲੁਧਿਆਣਾ ਅਤੇ ਅੰਮ੍ਰਿਤਸਰ ਸਥਿਤ ਅਦਾਰਿਆਂ 'ਤੇ ਰੇਡ ਵੀ ਕੀਤੀ ਸੀ ਅਤੇ ਜ਼ਰੂਰੀ ਦਸਤਾਵੇਜ਼ ਹੱਥ ਵਿਚ ਲਏ ਸਨ ਇਸ ਦੇ ਬਾਅਦ ਈ. ਡੀ. ਨੇ ਵੀ ਇਸ ਕੇਸ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਹੁਣ ਦੋਸ਼ੀਆਂ ਦੀ ਜ਼ਮੀਨ-ਜਾਇਦਾਦ ਅਟੈਚ ਕਰ ਕੇ ਉਨ੍ਹਾਂ ਨੂੰ ਕੁਰਕ ਕਰਨ ਦੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਮੇਂ ਕਾਗਜ਼ਾਂ ਵਿਚ ਇਹ ਗੜਬੜ 321 ਕਰੋੜ ਦੀ ਨਜ਼ਰ ਆ ਰਹੀ ਹੈ ਪਰ ਅਸਲ ਵਿਚ ਇਹ ਗੜਬੜ ਇਕ ਹਜ਼ਾਰ ਕਰੋੜ ਦੇ ਆਸਪਾਸ ਹੈ। ਆਸ਼ੂ ਮਹਿਰਾ ਆਪਣੇ ਬੈਂਕ ਦੀ ਸਾਰੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਜਿਸ ਦਾ ਉਸ ਨੇ ਫਾਇਦਾ ਉਠਾਇਆ।
ਖਤਰਨਾਕ ਸਮੱਗਲਰਾਂ ਦੀ ਵੀ ਪ੍ਰਾਪਰਟੀ ਅਟੈਚ ਕਰ ਚੁੱਕੀ ਹੈ ਈ. ਡੀ “: ਹੈਰੋਇਨ, ਹਵਾਲਾ ਅਤੇ ਹੋਰ ਕੇਸਾਂ ਵਿਚ ਵੀ ਈ.ਡੀ. ਵੱਲੋਂ ਅੰਮ੍ਰਿਤਸਰ ਜ਼ਿਲੇ ਦੇ ਕੁੱਝ ਖਤਰਨਾਕ ਸਮੱਗਲਰਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਚੁੱਕੀ ਹੈ। ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਵਿਭਾਗ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕਰਦਾ ਹੈ।
ਗਰਾਊਂਡ ਫਲੋਰ 'ਚ ਦਰਵਾਜ਼ਾ ਚਾਹੀਦੈ ਤਾਂ ਹਰ ਸਾਲ ਦੇਣੇ ਪੈਣਗੇ 10 ਹਜ਼ਾਰ ਰੁਪਏ
NEXT STORY