ਚੰਡੀਗੜ੍ਹ, (ਹਾਂਡਾ)— ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਨੂੰ ਦਰਸਾਉਦੀਂ ਫਿਲਮ 'ਸ਼ੂਟਰ' ਦੇ ਪ੍ਰਸਾਰਣ 'ਤੇ ਪੰਜਾਬ ਸਰਕਾਰ ਵਲੋਂ ਲਗਾਈ ਗਈ ਰੋਕ ਨੂੰ ਚੁਣੌਤੀ ਦਿੰਦੀ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਕਨੀਕੀ ਕਮੀਆਂ ਕਾਰਣ ਖਾਰਿਜ ਕਰ ਦਿੱਤਾ ਹੈ। ਕੋਰਟ ਨੇ ਪਟੀਸ਼ਨਰ ਨੂੰ ਪੰਜਾਬ ਸਰਕਾਰ ਵਲੋਂ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਵਾਲੇ ਨੋਟੀਫਿਕੇਸ਼ਨ ਦੀ ਪੱਤਰੀ ਨਾਲ ਨੱਥੀ ਕਰ ਕੇ ਪਟੀਸ਼ਨ ਮੁੜ ਦਾਖਲ ਕੀਤੇ ਜਾਣ ਦੀ ਛੋਟ ਦਿੱਤੀ ਹੈ। ਪਟੀਸ਼ਨ 'ਚ ਫ਼ਿਲਮ ਦੇ ਨਿਰਮਾਤਾ ਨੇ ਕਿਹਾ ਸੀ ਕਿ ਕਿਸੇ ਵੀ ਫ਼ਿਲਮ ਦੇ ਪ੍ਰਸਾਰਣ 'ਤੇ ਰੋਕ ਦਾ ਅਧਿਕਾਰ ਫ਼ਿਲਮ ਸੈਂਸਰ ਬੋਰਡ ਨੂੰ ਹੈ, ਉਹ ਵੀ ਫ਼ਿਲਮ ਨੂੰ ਦੇਖਣ ਤੋਂ ਬਾਅਦ। ਪਟੀਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1 ਜਨਵਰੀ ਨੂੰ ਫ਼ਿਲਮ ਦੀ ਸਕ੍ਰੀਨਿੰਗ ਲਈ ਸੈਂਸਰ ਬੋਰਡ ਨੂੰ ਲਿਖਿਆ ਸੀ ਪਰ ਉਥੇ ਵੀ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਣ ਅੱਜ ਤੱਕ ਫ਼ਿਲਮ ਦੀ ਸਕ੍ਰੀਨਿੰਗ ਨਹੀਂ ਹੋ ਸਕੀ। ਪਟੀਸ਼ਨਰ ਦੇ ਵਕੀਲ ਨੇ 2-3 ਦਿਨਾਂ 'ਚ ਮੁੜ ਪਟੀਸ਼ਨ ਦਾਖਲ ਕਰਨ ਦੀ ਗੱਲ ਕਹੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡਰੱਗ ਕੇਸ 'ਚ ਸਜ਼ਾ, ਐਨਕਾਊਂਟਰ ਕੇਸ 'ਚੋਂ ਬਰੀ
NEXT STORY