ਮੁੱਲਾਂਪੁਰ ਦਾਖਾ (ਕਾਲੀਆ) : ਪੰਜਾਬ ਦੀ ਜਵਾਨੀ ਚਿੱਟੇ ਨੇ ਪਹਿਲਾਂ ਹੀ ਨਿਗਲ ਲਈ ਹੈ ਅਤੇ ਬਾਕੀ ਰਹਿੰਦੀ ਕਸਰ ਏਡਜ਼ ਦੇ ਪ੍ਰਕੋਪ ਨੇ ਪੂਰੀ ਕਰ ਦੇਣੀ ਹੈ। ਇਸ ਨਾਲ ਨੌਜਵਾਨਾਂ ਵਿੱਚ ਨਸਲਕੁਸ਼ੀ ਹੋਵੇਗੀ ਕਿਉਂਕਿ ਲੁਧਿਆਣਾ-ਜਗਰਾਓਂ ਨੈਸ਼ਨਲ ਹਾਈਵੇਅ 'ਤੇ ਬੱਦੋਵਾਲ ਤੋਂ ਗਹੌਰ ਅਤੇ ਮੰਡਿਆਣੀ ਤੋਂ ਢੱਟ ਖੁੱਲ੍ਹ ਅਸਮਾਨ ਥੱਲੇ ਸ਼ਰੇਆਮ ਜਿਸਮਫਰੋਸ਼ੀ ਦਾ ਧੰਦਾ ਜ਼ੋਰਾਂ 'ਤੇ ਹੈ। ਸਵੇਰ ਕਪਾਹ ਦੀ ਫੁੱਟ ਵਾਂਗ ਖਿੜੀ ਧੁੱਪ ਦੇ ਨਾਲ ਹੀ ਜਿਸਮਫਰੋਸ਼ੀ ਕਰਨ ਦਾ ਧੰਦਾ ਕਰਨ ਵਾਲੀਆਂ ਔਰਤਾਂ ਜੀ. ਟੀ. ਰੋਡ 'ਤੇ ਕਿਨਾਰਿਆਂ ਦੇ ਨਾਲ ਬਣੀਆਂ ਝਾੜੀਆਂ ਕੋਲ ਆ ਕੇ ਆਪਣੀਆਂ ਦੁਕਾਨਦਾਰੀਆਂ ਖੋਲ੍ਹ ਲੈਂਦੀਆਂ ਹਨ ਅਤੇ ਗਾਹਕਾਂ ਨੂੰ ਭਰਮਾਉਂਦੀਆਂ ਹਨ ਅਤੇ ਆਪਣਾ ਸ਼ਿਕਾਰ ਬਣਾਉਂਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, SCERT ਨੇ ਕੀਤਾ ਅਹਿਮ ਐਲਾਨ
ਇਨ੍ਹਾਂ ਦੇ ਸ਼ਿਕਾਰ ਖ਼ਾਸ ਕਰ ਮੁੱਛ ਫੁੱਟ ਗੱਭਰੂ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਪ੍ਰਵਾਸੀ ਮਜ਼ਦੂਰ ਅਤੇ ਖ਼ਾਸ ਕਰ ਡਰਾਈਵਰ ਬਣਦੇ ਹਨ। ਬੜੇ ਸਸਤੇ ਭਾਅ ਸਿਰਫ 200 ਰੁਪਏ 'ਚ ਹੁੰਦੀ ਬੌਹਣੀ ਦੇ ਨਾਂ 'ਤੇ ਇਹ ਔਰਤਾਂ ਆਪਣੇ ਗਾਹਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਜੀ. ਟੀ. ਰੋਡ ਕਿਨਾਰੇ ਸਥਿਤ ਝਾੜੀਆਂ 'ਚ ਲੈ ਜਾਂਦੀਆਂ ਹਨ ਅਤੇ ਖੁੱਲੇ ਅਸਮਾਨ ਥੱਲੇ ਬੇਖ਼ੌਫ ਇਹ ਗੋਰਖਧੰਦਾ ਚਮਕਾ ਰਹੀਆਂ ਹਨ। ਇਨ੍ਹਾਂ ਦੇ ਜਾਲ ਵਿੱਚ ਫਸਣ ਵਾਲੇ ਸ਼ਿਕਾਰ ਹੁਣ ਏਡਜ਼ ਦਾ ਵੀ ਸ਼ਿਕਾਰ ਹੋਣਗੇ, ਜਿਸ ਨਾਲ ਪੰਜਾਬੀਆਂ ਦੀ ਜਵਾਨੀ ਦਾ ਘਾਣ ਹੋਣਾ ਸੁਭਾਵਿਕ ਹੈ। ਸਾਡਾ ਪੰਜਾਬ ਤਾਂ ਪਹਿਲਾਂ ਹੀ ਛੇਵੇਂ ਨਸ਼ਿਆਂ ਦੇ ਦਰਿਆ 'ਚ ਰੁੜ੍ਹ ਰਿਹਾ ਹੈ, ਉੱਪਰੋਂ ਇਹ ਜਿਸਮਫਰੋਸ਼ੀ ਦੀ ਆੜ 'ਚ ਚਿੱਟੇ ਦਿਨ ਏਡਜ਼ ਪਰੋਸ ਰਹੀਆਂ ਹਨ।
ਇਹ ਵੀ ਪੜ੍ਹੋ : 26 ਤਾਰੀਖ਼ ਨੂੰ ਜ਼ਰਾ ਸੋਚ-ਸਮਝ ਕੇ ਨਿਕਲੋ ਘਰੋਂ, ਬੰਦ ਰਹਿਣਗੇ ਰਾਹ, ਟ੍ਰੈਫਿਕ ਰੂਟ ਪਲਾਨ ਜਾਰੀ
ਰੋਜ਼ਾਨਾ ਨੈਸ਼ਨਲ ਹਾਈਵੇਅ ਤੋਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਲੰਘਦੀਆਂ ਹਨ ਪਰ ਕਿਸੇ ਦੀ ਵੀ ਨਜ਼ਰ ਇਨ੍ਹਾਂ ਉੱਪਰ ਨਹੀਂ ਪਈ ਜਾਂ ਪ੍ਰਸ਼ਾਸਨ ਦੀ ਨਜ਼ਰ ਹੀ ਇਨ੍ਹਾਂ ਪ੍ਰਤੀ ਸਵੱਲੀ ਹੈ, ਇਹ ਵੀ ਸਵਾਲੀਆ ਚਿੰਨ ਹੈ? ਲਾਗਲੇ ਖੇਤਾਂ ਦੇ ਕਿਸਾਨ ਅਤੇ ਕਈ ਕਾਰੋਬਾਰੀਆਂ ਨੇ ਇਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਟਸ ਤੋਂ ਮਸ ਨਹੀਂ ਹੋ ਰਹੀਆਂ। ਜੇਕਰ ਇਨ੍ਹਾਂ ਔਰਤਾਂ ਦਾ ਗੋਰਖਧੰਦਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਭਵਿੱਖ 'ਚ ਚਿੱਟੇ ਦੇ ਸ਼ਿਕਾਰ ਘੱਟ ਅਤੇ ਏਡਜ਼ ਦੇ ਪੀੜਤ ਵੱਧ ਮਿਲਣਗੇ। ਇਸ ਲਈ ਪ੍ਰਸ਼ਾਸਨ ਨੂੰ ਇਸ ਵੱਲ ਉਚੇਚਾ ਧਿਆਨ ਦੇ ਕੇ ਇਸ ਮਾੜੇ ਵਰਤਾਰੇ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਦੀ ਨਸਲਕੁਸ਼ੀ 'ਤੇ ਰੋਕ ਲੱਗ ਸਕੇ।
ਕਿਸੇ ਵੀ ਕੀਮਤ ਨਹੀਂ ਚੱਲਣ ਦੇਵਾਂਗਾ ਇਹ ਧੰਦਾ- ਡੀ. ਐੱਸ. ਪੀ ਖੋਸਾ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਹੁਣ ਧਿਆਨ 'ਚ ਆਇਆ ਹੈ। ਇਸ ਗੋਰਖਧੰਦੇ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦਿਆਂਗਾ ਅਤੇ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਵਲ ਸਰਜਨ ਦਫ਼ਤਰ ਦੇ ਫੂਡ ਸੇਫਟੀ ਵਿੰਗ ਦੀ ਕਾਰਜਪ੍ਰਣਾਲੀ ਦਾ ਵੀ ਜਵਾਬ ਨਹੀਂ!
NEXT STORY