ਭੁਲੱਥ (ਰਜਿੰਦਰ, ਭੂਪੇਸ਼)-ਏ. ਐੱਸ. ਪੀ. ਅਜੇ ਗਾਂਧੀ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਭੁਲੱਥ ਸ਼ਹਿਰ ਦੇ ਇਕ ਹੋਟਲ ’ਤੇ ਛਾਪੇਮਾਰੀ ਕਰਕੇ ਉਥੋਂ ਇਕ ਜੋੜੇ ਨੂੰ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੌਰਾਨ ਹੋਟਲ ਮਾਲਕ ਦੋ ਭਰਾਵਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਟਰਾਂਸਪੋਰਟ ਦੇ ਮਾਲਕਾਂ ਵੱਲੋਂ ਡਰਾਈਵਰ ਨਾਲ ਕੀਤੀ ਗਈ ਹੈਵਾਨੀਅਤ ਦਾ ਮਾਮਲਾ ਕੈਪਟਨ ਤੱਕ ਪੁੱਜਾ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਭੁਲੱਥ ਦੇ ਏ. ਐੱਸ. ਪੀ. ਅਜੇ ਗਾਂਧੀ ਨੇ ਦੱਸਿਆ ਕਿ ਭੁਲੱਥ ਸ਼ਹਿਰ ਵਿਚ ਕਰਤਾਰਪੁਰ ਰੋਡ ’ਤੇ ਬਣੇ ਹੋਏ ਇਕ ਹੋਟਲ ਬਾਰੇ ਮੁਖ਼ਬਰ ਖ਼ਾਸ ਵੱਲੋਂ ਇਤਲਾਹ ਮਿਲੀ ਸੀ ਕਿ ਇਸ ਹੋਟਲ ਵਿਚ ਬਾਹਰੋਂ ਆਏ ਜੋੜਿਆਂ ਪਾਸੋਂ ਪੈਸੇ ਲੈ ਕੇ ਉਨ੍ਹਾਂ ਨੂੰ ਕਮਰੇ ਦੇ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ ਅਤੇ ਅੱਜ ਵੀ ਹੋਟਲ ਦੀ ਬਿਲਡਿੰਗ ਖੁੱਲ੍ਹੀ ਹੈ, ਜੇਕਰ ਰੇਡ ਕੀਤੀ ਜਾਵੇ ਤਾਂ ਇਸ ਬਿਲਡਿੰਗ ਦੇ ਕਮਰਿਆਂ ਵਿਚੋਂ ਨਾਜਾਇਜ਼ ਜੋੜੇ ਬਰਾਮਦ ਹੋ ਸਕਦੇ ਹਨ। ਜਿਸ ਉਪਰੰਤ ਜਦੋਂ ਇਸ ਹੋਟਲ ’ਤੇ ਰੇਡ ਕੀਤੀ ਗਈ ਤਾਂ ਮੌਕੇ ’ਤੇ ਇਕ ਜੋੜਾ ਫੜਿਆ ਗਿਆ। ਲੜਕੀ ਨਾਬਾਲਗ ਸੀ, ਜਿਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਅਤੇ ਲੜਕੇ ਰਾਹੁਲ ਵਾਸੀ ਅਖਾੜਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਏ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਹੋਟਲ ਮਾਲਕ ਦੋ ਭਰਾਵਾਂ ਜਰਨੈਲ ਸਿੰਘ ਅਤੇ ਮੇਜਰ ਸਿੰਘ ਵਾਸੀ ਖੱਸਣ ਖ਼ਿਲਾਫ਼ ਵੀ ਥਾਣਾ ਭੁਲੱਥ ਵਿਖੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਟਲ ਵੀ ਸੀਲ ਕੀਤਾ ਗਿਆ ਹੈ। ਹੋਟਲ ਮਾਲਕਾਂ ਦੀ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਕਿਹਾ ਕਿ ਹੋਟਲ ਮਾਲਕ ਫਰਾਰ ਹਨ।
ਇਹ ਵੀ ਪੜ੍ਹੋ: ਜਲੰਧਰ: ਬਾਲ ਵਿਆਹ ਦੀ ਸੂਚਨਾ ਪਾ ਕੇ ਪਹੁੰਚੀ ਅਫ਼ਸਰਾਂ ਦੀ ਟੀਮ, ਬਾਅਦ ’ਚ ਸਾਹਮਣੇ ਆਇਆ ਇਹ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਬਾਲ ਵਿਆਹ ਦੀ ਸੂਚਨਾ ਪਾ ਕੇ ਪਹੁੰਚੀ ਅਫ਼ਸਰਾਂ ਦੀ ਟੀਮ, ਬਾਅਦ ’ਚ ਸਾਹਮਣੇ ਆਇਆ ਇਹ ਸੱਚ
NEXT STORY