ਜਲੰਧਰ (ਜ. ਬ.)– ਥਾਣਾ ਨੰਬਰ 8 ਦੇ ਇਲਾਕੇ ਵਿਚ 15 ਸਾਲਾ ਲੜਕੀ ਦਾ ਵਿਆਹ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਅਫ਼ਸਰਾਂ ਦੀ ਟੀਮ ਪੁਲਸ ਫੋਰਸ ਸਮੇਤ ਮੌਕੇ ’ਤੇ ਕਾਰਵਾਈ ਕਰਨ ਲਈ ਪਹੁੰਚ ਗਈ। ਜਿਉਂ ਹੀ ਅਧਿਕਾਰੀਆਂ ਦੀਆਂ ਟੀਮਾਂ ਪਹੁੰਚੀਆਂ ਤਾਂ ਪਤਾ ਲੱਗਾ ਕਿ ਉਥੇ ਵਿਆਹ ਸਮਾਰੋਹ ਨਹੀਂ ਸੀ ਸਗੋਂ ਰਿਸ਼ਤੇ ਦੇ ਰੋਕੇ ਦਾ ਪ੍ਰੋਗਰਾਮ ਸੀ। ਅਜਿਹੇ ਵਿਚ ਅਧਿਕਾਰੀਆਂ ਨੇ ਨਾਬਾਲਗਾ ਦੇ ਪਰਿਵਾਰਕ ਮੈਂਬਰਾਂ ਨੂੰ ਬਾਲ ਵਿਆਹ ਰੋਕੂ ਐਕਟ 206 ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ: ਜਲੰਧਰ: ਟਰਾਂਸਪੋਰਟ ਦੇ ਮਾਲਕਾਂ ਵੱਲੋਂ ਡਰਾਈਵਰ ਨਾਲ ਕੀਤੀ ਗਈ ਹੈਵਾਨੀਅਤ ਦਾ ਮਾਮਲਾ ਕੈਪਟਨ ਤੱਕ ਪੁੱਜਾ
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਜੇ ਭਾਰਤੀ ਨੇ ਦੱਸਿਆ ਕਿ ਕਿਸੇ ਨੇ 1098 ਹੈਲਪਲਾਈਨ ਨੰਬਰ ’ਤੇ ਸੂਚਨਾ ਦਿੱਤੀ ਸੀ ਕਿ ਥਾਣਾ ਨੰਬਰ 8 ਦੇ ਇਲਾਕੇ ਵਿਚ 15 ਸਾਲਾ ਲੜਕੀ ਦਾ ਵਿਆਹ ਹੋ ਰਿਹਾ ਹੈ। ਇਹ ਸੂਚਨਾ ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ ਨੂੰ ਦਿੱਤੀ ਗਈ। ਉਹ ਬਾਲ ਵਿਆਹ ਰੋਕੂ ਐਕਟ ਦੇ ਨੋਡਲ ਅਧਿਕਾਰੀ ਵੀ ਹਨ। ਤੁਰੰਤ ਐਕਸ਼ਨ ਲੈਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਗੁਰਮਿੰਦਰ ਰੰਧਾਵਾ ਜਿਹੜੇ ਕਿ ਬਾਲ ਵਿਆਹ ਰੋਕੂ ਐਕਟ ਅਧੀਨ ਸਹਾਇਕ ਅਧਿਕਾਰੀ ਹਨ, ਉਨ੍ਹਾਂ ਨਾਲ ਥਾਣਾ ਨੰਬਰ 8 ਦੇ ਇੰਚਾਰਜ ਰਵਿੰਦਰ ਕੁਮਾਰ, ਮਹਿਲਾ ਇੰਸਪੈਕਟਰ ਪਰਮਿੰਦਰ ਕੌਰ, ਲੀਗਲ ਅਧਿਕਾਰੀ ਸੰਦੀਪ ਕੁਮਾਰ, ਬਾਲ ਸੁਰੱਖਿਆ ਅਧਿਕਾਰੀ ਅਮਨੀਤ ਕੌਰ, ਹਰਨੀਤ ਕੌਰ, ਚਾਈਲਡ ਲਾਈਨ ਦੇ ਪ੍ਰਤੀਨਿਧੀਆਂ ਨਾਲ ਇਕ ਟੀਮ ਗਠਿਤ ਕਰਕੇ ਤੁਰੰਤ ਮੌਕੇ ’ਤੇ ਭੇਜਿਆ ਗਿਆ।
ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
ਜਿਉਂ ਹੀ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਉਥੇ ਵਿਆਹ ਵਾਲਾ ਮਾਹੌਲ ਹੀ ਨਹੀਂ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਥੇ ਕੁੜੀ ਦਾ ਰਿਸ਼ਤਾ ਕੀਤਾ ਗਿਆ ਸੀ, ਜਿਹੜੀ 15 ਸਾਲ ਦੀ ਸੀ।
ਅਧਿਕਾਰੀਆਂ ਨੇ ਲੜਕੀ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬਾਲ ਵਿਆਹ ਰੋਕੂ ਐਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲ ਵਿਆਹ ਕਰਵਾਉਣ ’ਤੇ 2 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਵੀ ਹੈ। ਬਾਲ ਵਿਆਹ ਵਿਚ ਸ਼ਾਮਲ ਹੋਣ ਵਾਲਿਆਂ ਲਈ ਵੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ ਅਤੇ ਲੱਗਣ ਵਾਲੀਆਂ ਧਾਰਾਵਾਂ ਗੈਰ-ਜ਼ਮਾਨਤੀ ਹਨ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਉਕਤ ਐਕਟ ਦੀ ਪਾਲਣਾ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਟੀਮ ਵਾਪਸ ਮੁੜ ਆਈ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨਵਜੋਤ ਸਿੱਧੂ ਨੇ ਧਾਰੀ ਚੁੱਪੀ, ਸੁਲ੍ਹਾ- ਸਫ਼ਾਈ ਦੀ ਮੁਦਰਾ ’ਚ ਕਾਂਗਰਸ ਹਾਈਕਮਾਨ
NEXT STORY