ਪੱਖੋਵਾਲ(ਦਿਓਲ)—ਅੱਜ ਕੜਕਦੀ ਧੁੱਪ 'ਚ ਪੁਲਸ ਚੌਕੀ ਛਪਾਰ ਅੱਗੇ ਪਿੰਡ ਛਪਾਰ ਦੇ ਵੱਡੀ ਗਿਣਤੀ ਆਦਮੀਆਂ ਅਤੇ ਔਰਤਾਂ ਨੇ ਕਾਂਗਰਸ, 'ਆਪ' ਅਤੇ ਅਕਾਲੀ ਦਲ ਦੇ ਆਗੂਆਂ ਦੀ ਅਗਵਾਈ ਹੇਠ ਛਪਾਰ ਵਾਸੀ ਰਘਵੀਰ ਸਿੰਘ ਅਤੇ ਹਰਵਿੰਦਰ ਸਿੰਘ 'ਤੇ ਇਕ ਮਾਮਲੇ ਨੂੰ ਲੈ ਕੇ ਦਰਜ ਕੀਤੇ ਪਰਚੇ ਵਿਰੁੱਧ ਰੋਸ ਧਰਨਾ ਦਿੱਤਾ। ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨਾ ਸਵਰੇ 10 ਵਜੇ ਸ਼ੁਰੂ ਹੋ ਕੇ ਲਗਭਗ 12 ਵਜੇ ਤਕ ਜਾਰੀ ਰਿਹਾ, ਜਿਸ ਨਾਲ ਸੜਕ 'ਤੇ ਜਾਮ ਲੱਗਿਆ ਰਿਹਾ। ਇਸ ਧਰਨੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਨੰਦਸਰੂਪ ਸਿੰਘ ਮੋਹੀ, ਰੋਮੀ ਛਪਾਰ, ਸਰਬਜੀਤ ਸਿੰਘ ਸਕੱਤਰ ਪੰਜਾਬ ਕਾਂਗਰਸ, ਹਲਕਾ ਦਾਖਾ ਯੂਥ ਕਾਂਗਰਸ ਦੇ ਪ੍ਰਧਾਨ ਰਿੰਕੀ ਚੌਹਾਨ, ਸ਼ੇਰ ਸਿੰੰਘ ਠੇਕੇਦਾਰ ਪੰਚ, ਹਰਨੇਕ ਸਿੰਘ ਆਪ ਆਗੂ, ਗੁਰਮੀਤ ਸਿੰਘ ਛਪਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਜ ਮੁਕੱਦਮੇ ਦੀ ਨਿਰਪੱਖ ਜਾਂਚ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਦੌਰਾਨ ਪੁੱਜੇ ਜਸਮੀਤ ਸਿੰਘ ਡੀ. ਐੱਸ. ਪੀ ਦਾਖਾ ਅਤੇ ਐੱਸ. ਐੱਚ. ਓ. ਜਗਜੀਤ ਸਿੰਘ ਥਾਣਾ ਜੋਧਾ ਵੱਲੋਂ ਧਰਨਾਕਾਰੀਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦੇ ਕੇ ਪੂਰਨ ਇਨਸਾਫ ਦੇਣ ਦਾ ਵਾਅਦਾ ਕਰਨ 'ਤੇ ਧਰਨਾ ਖਤਮ ਕੀਤਾ। ਇਸ ਸਮੇਂ ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ ਸਾਬਕਾ ਡੀ. ਐੱਮ., ਦਰਸ਼ਨ ਸਿੰਘ, ਅਸ਼ਵਨੀ ਦੂਬੇ, ਰਮਨਦੀਪ ਸਿੰਘ, ਸਿੰਕਦਰ ਸਿੰਘ, ਡਾ. ਬਲਵੰਤ ਸਿੰਘ, ਗੁਰਮੇਲ ਸਿੰਘ, ਜਸਪ੍ਰੀਤ ਸਿੰਘ ਨੰਬਰਦਾਰ, ਜਗਤਾਰ ਸਿੰਘ, ਨਰਿੰਦਰ ਸਿੰਘ, ਕੁਲਜੀਤ ਸਿੰਘ, ਸਿੰਦਰਪਾਲ ਸਿੰਘ, ਡਾ: ਮਹਿੰਦਰ ਸਿੰਘ, ਰਾਮ ਸਿੰਘ, ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ।
ਮਾਲ ਤਾਂ ਲੈ ਲਿਆ ਪਰ ਨਹੀਂ ਕੀਤਾ ਲੱਖਾਂ ਦਾ ਭੁਗਤਾਨ, ਮਾਮਲਾ ਦਰਜ
NEXT STORY