ਬਠਿੰਡਾ(ਪਾਇਲ)-ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਰੈਲੀ ਕੱਢੀ। ਇਸ ਮੌਕੇ 'ਤੇ ਵਿਦਿਆਰਥੀਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਹੋ ਰਹੀ ਲੁੱਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਲੀ ਰਾਜਿੰਦਰਾ ਕਾਲਜ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਦੁਬਾਰਾ ਕਾਲਜ ਭਵਨ 'ਚ ਸਮਾਪਤ ਹੋਈ। ਵਿਦਿਆਰਥੀ ਨੇਤਾ ਸੰਗੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਰੂਸੀ ਇਨਕਲਾਬ ਸੰਬੰਧੀ ਜਾਣਕਾਰੀ ਦਿੱਤੀ। ਵਿਦਿਆਰਥੀ ਨੇਤਾ ਸਿਮਰਜੀਤ, ਲਵਜੀਤ ਅਤੇ ਕਰਨਪ੍ਰੀਤ ਨੇ ਕਿਹਾ ਕਿ ਅੱਜ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਜਿਸ ਵਿਰੁੱਧ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਲੁੱਟ ਵਿਰੁੱਧ ਸੁਚੇਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ਵਿਦਿਆਰਥੀ ਜੋਤੀ ਦੇਵੀ, ਅਮਰਪਾਲ, ਸੰਦੀਪ, ਅਨੀਤਾ, ਲਵਜੀਤ, ਪ੍ਰਗਟ, ਬਲਵੀਰ, ਗੁਰਪ੍ਰੀਤ, ਚਰਨਪ੍ਰੀਤ ਆਦਿ ਮੌਜੂਦ ਸਨ।
ਕਰੋੜਾਂ ਦੀ ਠੱਗੀ ਦੇ ਦੋਸ਼ 'ਚ ਪਿਓ-ਪੁੱਤਰ ਖਿਲਾਫ ਮੁਕੱਦਮਾ ਦਰਜ
NEXT STORY