ਬਾਲਿਆਂਵਾਲੀ(ਸ਼ੇਖਰ)-ਅੱਜ ਸਫਾਈ ਸੇਵਕ ਯੂਨੀਅਨ ਨਗਰ ਪੰਚਾਇਤ ਬਾਲਿਆਂਵਾਲੀ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦੇ ਰਹੀ ਅਤੇ ਤਨਖਾਹਾਂ ਦਾ ਸਕੇਲ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਜਲਦ ਪੱਕਾ ਕੀਤਾ ਜਾਵੇ ਅਤੇ ਬਾਕੀ ਜਾਇਜ਼ ਮੰਗਾਂ ਵੱਲ ਵੀ ਸਰਕਾਰ ਧਿਆਨ ਦੇਵੇ। ਇਸ ਮੌਕੇ ਜਨ. ਸਕੱਤਰ ਭੋਲਾ ਸਿੰਘ, ਖਜ਼ਾਨਚੀ ਲੱਕੀ, ਰਜਿੰਦਰ ਸਿੰਘ, ਧੰਨਾ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਸੱਤਪਾਲ ਸਿੰਘ ਤੋਂ ਇਲਾਵਾ ਲਾਲ ਚੰਦ ਪ੍ਰਧਾਨ ਚਾਉਕੇ ਯੂਨੀਅਨ, ਕਰਮ ਸਿੰਘ ਲਹਿਰਾ ਮੁਹੱਬਤ ਅਤੇ ਦਲੀਪ ਕੁਮਾਰ ਮਹਿਰਾਜ ਸ਼ਾਮਲ ਸਨ।
ਇੰਸਪੈਕਟਰ ਨੇ ਖੁਰਦ-ਬੁਰਦ ਕੀਤੀ ਲੱਖਾਂ ਦੀ ਕਣਕ
NEXT STORY