ਪਟਿਆਲਾ(ਜੋਸਨ)-ਪੰਜਾਬ ਬਿਜਲੀ ਨਿਗਮ ਹੈੱਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਪੀ. ਐੈੱਸ. ਪੀ. ਸੀ. ਐੈੱਲ./ਪੀ. ਐੈੱਸ. ਟੀ. ਸੀ. ਐੈੱਲ. ਵੱਲੋਂ ਅੱਜ ਸਾਂਝੇ ਤੌਰ 'ਤੇ ਮੁੱਖ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੇ ਪਟਿਆਲਾ ਪੁੱਜੇ ਬਿਜਲੀ ਮੰਤਰੀ ਦਾ ਘਿਰਾਓ ਕੀਤਾ ਗਿਆ। ਇਸ ਵਿਚ ਮੁੱਖ ਦਫਤਰ, ਸ਼ਕਤੀ ਸਦਨ ਅਤੇ ਸ਼ਕਤੀ ਵਿਹਾਰ ਵਿਖੇ ਕੰਮ ਕਰਦੇ ਇਨ੍ਹਾਂ ਕੇਡਰਾਂ ਨਾਲ ਸਬੰਧਤ ਸਮੁੱਚੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਅਤੇ ਸਕੱਤਰ ਜਨਰਲ ਕੁਲਜੀਤ ਸਿੰਘ ਰਟੌਲ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਾਰਪੋਰੇਸ਼ਨ ਮੈਨੇਜਮੈਂਟ ਕਲੈਰੀਕਲ ਕੇਡਰ ਨਾਲ ਧੱਕਾ ਕਰ ਰਹੀ ਹੈ। ਪਹਿਲਾਂ ਤਾਂ ਕਾਰਪੋਰੇਸ਼ਨ ਵੱਲੋਂ ਕਲੈਰੀਕਲ ਕੇਡਰ ਦੀਆਂ ਸੁਪਰਡੈਂਟ ਗਰੇਡ-1 ਦੀਆਂ ਲਗਭਗ 32 ਅਸਾਮੀਆਂ ਡਾਈਵਰਟ ਕਰ ਕੇ ਏ. ਐੈੱਮ. (ਐੈੱਚ. ਆਰ.), ਆਈ. ਆਰ. ਨੂੰ ਦਿੱਤੀਆਂ ਗਈਆਂ। ਉੁਪਰੰਤ ਅਧੀਨ ਸਕੱਤਰ ਅਤੇ ਉੱਪ-ਸਕੱਤਰ ਦੀਆਂ ਅਸਾਮੀਆਂ ਦਾ 30 ਫੀਸਦੀ ਕੋਟਾ ਡਿਪਟੀ ਮੈਨੇਜਰ (ਐੱਚ. ਆਰ) ਨੂੰ ਦੇ ਦਿੱਤਾ ਗਿਆ। ਹੁਣ ਇਕ ਵਾਰ ਫਿਰ ਕਲੈਰੀਕਲ ਕੇਡਰ ਦੀਆਂ 3 ਹੋਰ ਅਸਾਮੀਆਂ ਨੂੰ ਡਿਪਟੀ ਮੈਨੇਜਰ ਨੂੰ ਦੇਣ ਦਾ ਮਨ ਬਣਾ ਲਿਆ ਹੈ। ਇਹ ਕੇਸ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜਦ ਕਿ ਕਾਰਪੋਰੇਸ਼ਨ ਦੇ ਰੈਗੂਲੇਸ਼ਨ ਅਨੁਸਾਰ ਡਿਪਟੀ ਮੈਨੇਜਰ (ਐੈੱਚ. ਆਰ.) ਨੂੰ 30 ਫੀਸਦੀ ਕੋਟਾ ਦੇਣਾ ਬਣਦਾ ਹੈ ਪਰ ਮੈਨੇਜਮੈਂਟ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਇਹ ਕੋਟਾ 50 ਫੀਸਦੀ ਕਰਨ ਜਾ ਰਹੀ ਹੈ। ਇਨ੍ਹਾਂ ਕੇਡਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਹੈ ਕਿਉਂਕਿ ਉੱਪਰਲਾ ਕੋਟਾ ਘਟਣ ਨਾਲ ਤਰੱਕੀਆਂ ਵਿਚ ਖੜੋਤ ਆ ਜਾਵੇਗੀ। ਆਗੂਆਂ ਵੱਲੋਂ ਕਾਰਪੋਰੇਸ਼ਨ ਮੈਨੇਜਮੈਂਟ ਨੂੰ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਜਲਦ ਹੀ ਇਨ੍ਹਾਂ ਮੰਗਾਂ ਸਬੰਧੀ ਕਮੇਟੀ ਨਾਲ ਮੀਟਿੰਗ ਕਰ ਕੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ਅੰਦਰ ਕਮੇਟੀ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਕਾਰਪੋਰੇਸ਼ਨ ਮੈਨੇਜਮੈਂਟ ਦੀ ਹੋਵੇਗੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਕੈਂਥ, ਜਗਰੂਪ ਸਿੰਘ ਮਹਿਮਦਪੁਰ, ਸੁਖਦੇਵ ਚੰਦ ਸਾਹਨੀ, ਰਣਬੀਰ ਕੌਰ, ਅਮਰਨਾਥ ਪਰਾਸ਼ਰ, ਬਲਦੇਵ ਸਿੰਘ, ਹਰਬੰਸ ਸਿੰਘ ਗੁਰੂ, ਕੁਲਦੀਪ ਸਿੰਘ ਕੈਂਥ, ਕੰਵਰ ਸਿੰਘ ਇੰਟਕ, ਅਰੁਣ ਕੁਮਾਰ ਵਿੱਤ ਸਕੱਤਰ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਰੈਣਾ, ਜਗਜੀਤ ਸਿੰਘ, ਸੱਜਣ ਸਿੰਘ, ਕਰਮਜੀਤ ਸਿੰਘ, ਹਰਜੀਤ, ਦਲਬੀਰ ਸਿੰਘ, ਮੁਨੀਸ਼ ਕੁਮਾਰ, ਮੋਹਿਤ ਸ਼ਰਮਾ, ਅਮਿਤ ਕੁਮਾਰ ਅਤੇ ਸੁਰਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
268 ਕਰੋੜ ਬਕਾਇਆ ਰਕਮ 'ਚੋਂ ਸਿਰਫ 80 ਕਰੋੜ ਹੀ ਹੋਏ ਇਕੱਤਰ
NEXT STORY