ਭੁੰਨਰਹੇੜੀ (ਨਰਿੰਦਰ) - ਹਲਕਾ ਸਨੌਰ ਦੇ ਕਈ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਤੇ ਪੀੜਤ ਕਿਸਾਨਾਂ ਨੇ ਕਣਕ ਦੀ ਗੜੇਮਾਰੀ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਅੱਜ ਭੁੰਨਰਹੇੜੀ ਨੇੜਲੇ ਅਲੀਵਾਲ ਦੇ ਖੇਡ ਸਟੇਡੀਅਮ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਮੌਜੂਦ ਸਨ। ਇਕੱਤਰ ਕਿਸਾਨਾਂ ਨੇ ਕਿਹਾ ਅਪ੍ਰੈਲ ਮਹੀਨੇ 'ਚ ਹਾੜ੍ਹੀ ਦੀ ਪੱਕੀ ਕਣਕ ਦੀ ਫਸਲ ਦੌਰਾਨ ਬੇਮੌਸਮੀ ਬਾਰਿਸ਼ 'ਤੇ ਗੜੇਮਾਰੀ ਨੇ ਬਲਾਕ ਭੁੰਨਰਹੇੜੀ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ, ਜਿਸ ਦੀ ਸਰਕਾਰੀ ਤੌਰ 'ਤੇ ਗਿਰਦਾਵਰੀ ਵੀ ਮੌਕੇ 'ਤੇ ਕਰ ਲਈ ਗਈ ਸੀ ਪਰ ਸੱਤ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਾਰੀ ਨਹੀਂ ਕੀਤੀ।
ਇਸ ਸਮੇਂ ਸਲੇਮਪੁਰ ਪੰਡਤਾਂ, ਮੀਰਾਂਪੁਰ, ਅਲੀਵਾਲ, ਉੱਪਲੀ, ਪਰੌੜ, ਹੁਸੈਨਪੁਰ, ਸਲੇਮਪੁਰ ਜੱਟਾਂ, ਠਾਕਰਗੜ੍ਹ, ਉਲਟਪੁਰ, ਮਹਿਮੂਦਪੁਰ ਆਦਿ ਪਿੰਡਾਂ ਤੋਂ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਾਡੀ ਕਣਕ ਦੀ ਪੱਕੀ ਫਸਲ 75 ਤੋਂ 85 ਫੀਸਦੀ ਤੱਕ ਖਤਮ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਤੇ ਸਾਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਦੇਰੀ ਕਰ ਰਹੀ ਹੈ। ਬਲਾਕ ਭੁੰਨਰਹੇੜੀ ਦੀਆਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਗੜੇਮਾਰੀ ਨਾਲ ਹੋਏ ਫਸਲ ਦੇ ਨੁਕਸਾਨ ਦਾ ਕਿਸਾਨਾਂ ਨੇ ਸਰਬਸੰਮਤੀ ਨਾਲ ਮਤਾ ਪਾ ਕੇ ਡਿਪਟੀ ਕਮੀਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ-ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ, ਗੁਰਜੀਤ ਸਿੰਘ, ਬਲਕਾਰ ਸਿੰਘ, ਗੁਰਮੇਲ ਸਿੰਘ ਸਰਪੰਚ, ਕਿਸਾਨ ਸੇਵਾ ਮੰਚ ਦੇ ਆਗੂ ਚਰਨਜੀਤ ਬਾਜਵਾ, ਬਲਵੀਰ ਸਿੰਘ, ਸਰਪੰਚ ਗੁਲਜ਼ਾਰ ਸਿੰਘ, ਪਲਵਿੰਦਰ ਸਿੰਘ, ਰਣਧੀਰ ਸਿੰਘ ਸਰਪੰਚ, ਧਰਮਿੰਦਰ, ਸੁਰਜੀਤ ਸਿੰਘ ਸਰਪੰਚ, ਸਰਪੰਚ ਸੁਖਦੇਵ ਸਿੰਘ, ਬਲਵਿੰਦਰ ਸਿੰਘ ਤੇ ਹਲਕੇ ਦੇ ਸੈਂਕੜੇ ਕਿਸਾਨ ਹਾਜ਼ਰ ਸਨ।
11 ਸਾਲਾਂ ਬਾਅਦ ਸ਼ਾਹੀ ਸ਼ਹਿਰ 'ਚ ਖੇਡਿਆ ਗਿਆ 'ਪੋਲੋ ਚੈਲੇਂਜ' ਮੈਚ
NEXT STORY