ਜੈਤੋ (ਜਿੰਦਲ) - ਪਿੰਡ ਵਾੜਾ ਭਾਈਕਾ ਦੇ ਲੋਕ ਕਾਫ਼ੀ ਸਮੇਂ ਤੋਂ ਕਈ ਅਹਿਮ ਸਮੱਸਿਆਵਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੇ ਲੋਕਾਂ ਨੂੰ ਲਗਾਤਾਰ ਅੱਖੋਂ ਓਹਲੇ ਕੀਤੇ ਜਾਣ ਕਰਕੇ ਪਿੰਡ ਵਾਸੀਆਂ ਵੱਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਐੱਸ. ਡੀ. ਐੱਮ. ਦੇ ਦਫ਼ਤਰ 'ਚ ਨਾ ਹੋਣ ਕਾਰਨ ਨਾਇਬ ਤਹਿਸੀਲਦਾਰ ਹੀਰਾਵੰਤੀ ਨੂੰ ਮੰਗ-ਪੰਤਰ ਦਿੱਤਾ ।
ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਸੜਕ 'ਤੇ ਪਿੰਡ ਨੂੰ ਦਰਸਾਉਣ ਲਈ ਕੋਈ ਵੀ ਬੋਰਡ ਨਹੀਂ ਲਾਇਆ ਗਿਆ, ਵਾਡਾ ਭਾਈਕਾ ਵਿਖੇ ਬਣਾਏ ਗਏ ਬੱਸ ਸਟੈਂਡ ਦਾ ਪਤਾ ਨਹੀਂ ਲਗਦਾ ਤੇ ਇਥੋਂ ਦਾ ਬੱਸ ਸਟੈਂਡ ਦੂਜੇ ਪਿੰਡਾਂ ਵਾਂਗ ਨਹੀਂ ਬਣਾਇਆ। ਇਸ ਬੱਸ ਸਟੈਂਡ 'ਤੇ ਧੁੱਪ ਤੇ ਮੀਂਹ ਤੋਂ ਬਚਾਅ ਲਈ ਕੋਈ ਪ੍ਰਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਪਿੰਡ 'ਚ ਪੱਕੇ ਖਾਲ ਦੀ ਉਸਾਰੀ ਨਹੀਂ ਕੀਤੀ ਗਈ। ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਪਖਾਨੇ ਨਹੀਂ ਬਣਾਏ ਗਏ, ਸੜਕ ਦੀ ਉਸਾਰੀ ਅਧੀਨ, ਜਿਨ੍ਹਾਂ ਕਿਸਾਨਾਂ ਦਾ ਨਰਮਾ ਮਾਰਿਆ ਗਿਆ ਸੀ, ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਵਾਟਰ ਵਰਕਸ ਦੀਆਂ ਪਾਈਆਂ ਜਾ ਰਹੀਆਂ ਪਾਈਪਾਂ ਦੀ ਕੋਈ ਮੁਨਿਆਦ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਵਾਸੀ ਕੁਝ ਹੋਰ ਵੀ ਮੁਸ਼ਕਲਾਂ 'ਚੋਂ ਲੰਘ ਰਹੇ ਹਨ। ਪਿਛਲੇ ਦਿਨੀਂ ਉਪਰੋਕਤ ਮੰਗਾਂ ਸਬੰਧੀ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ 10 ਦਿਨਾਂ ਵਿਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਮਹੀਨਾ ਬੀਤਣ 'ਤੇ ਵੀ ਕੋਈ ਵੀ ਕੰਮ ਸਹੀ ਢੰਗ ਨਾਲ ਨੇਪਰੇ ਨਹੀਂ ਚਾੜ੍ਹਿਆ ਗਿਆ।
ਪਿੰਡ ਵਾਸੀਆਂ ਨੇ ਦਿੱਤੇ ਮੰਗ ਪੱਤਰ 'ਚ ਦੱਸਿਆ ਕਿ ਜੇਕਰ ਤੁਰੰਤ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪਿੰਡ ਦੇ ਲੋਕ ਸੰਘਰਸ਼ ਦਾ ਨਵਾਂ ਰੂਪ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਮੁਲਾਜ਼ਮਾਂ ਵੱਲੋਂ ਸਿਰਫ ਸਰਪੰਚ ਨੂੰ ਮਿਲ ਕੇ ਇਸ ਮਸਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।
ਇਸ ਧਰਨੇ ਤੇ ਸੰਘਰਸ਼ ਦੀ ਅਗਵਾਈ ਪਿੰਡ ਵਾਸੀ ਅਤੇ ਪਤਵੰਤੇ ਮੋਹਨ ਸਿੰਘ, ਧਨਵੰਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਗੋਰਾ ਸਿੰਘ, ਗੁਰਮੇਲ ਕੌਰ, ਮੈਂਗਲ ਸਿੰਘ ਪੰਚ, ਗੁਰਦੀਪ ਨੰਬਰਦਾਰ, ਕੱਕੂ ਸਿੰਘ ਪੰਚ, ਮੱਖਣ ਸਿੰਘ, ਤਾਰਾ ਸਿੰਘ, ਪਰਮਜੀਤ ਕੌਰ, ਮਨਦੀਪ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ, ਨਛੱਤਰ ਸਿੰਘ, ਹੀਰਾ ਸਿੰਘ ਤੇ ਅੰਗਰੇਜ ਸਿੰਘ ਪੰਚ ਨੇ ਕੀਤੀ।
ਲਾਟਰੀ ਦੀ ਆੜ 'ਚ ਸੱਟੇਬਾਜ਼ੀ ਕਰਨ ਵਾਲਾ ਭਗੌੜਾ ਆਸ਼ੀਸ਼ ਕਾਬੂ
NEXT STORY