ਮੋਗਾ, (ਗੋਪੀ ਰਾਊਕੇ)-ਪੀ. ਡਬਲਯੂ. ਡੀ. ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਕਮੇਟੀ ਜ਼ਿਲਾ ਮੋਗਾ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਅਤੇ ਪਿੰਡਾਂ ’ਚ ਝੰਡਾ ਮਾਰਚ ਕੱਢ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਨਵੀਨਰ ਗੁਰਜੀਤ ਸਿੰਘ ਮੱਲੀ, ਕਨਵੀਨਰ ਰੇਸ਼ਮ ਸਿੰਘ, ਸੱਤਿਅਮ ਪ੍ਰਕਾਸ਼ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ 28 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਸਹਿਰ ਪਟਿਆਲਾ ਸਥਿਤ ਮੋਤੀ ਮਹਿਲ ਦਾ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਤੁਰੰਤ ਮੰਗਾਂ ਵੱਲ ਧਿਆਨ ਦੀ ਮੰਗ ਕੀਤੀ। ਇਸ ਮੌਕੇ ਗੁਰਜੰਟ ਘੋਲੀਆ, ਰਾਮ ਸਿੰਘ, ਰੇਸ਼ਮ ਸਿੰਘ, ਰਾਜੂ ਸਿੰਘ, ਅੰਗਰੇਜ ਸਿੰਘ, ਦਤਾਰ ਸਿੰਘ, ਮਲਕੀਤ ਸਿੰਘ, ਰੂਪ ਸਿੰਘ, ਜੁਗਰਾਜ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਮੋਗਾ, ਛਿੰਦਰ ਸਿੰਘ ਚੁੱਪਕੀਤੀ, ਸੁਖਮੰਦਰ ਸਿੰਘ, ਜਗਰਾਜ ਸਿੰਘ ਤਖਾਣਵੱਧ ਆਦਿ ਹਾਜ਼ਰ ਸਨ।
ਇਹ ਹਨ ਮੁੱਖ ਮੰਗਾਂ
* ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਰਿਲੀਜ਼ ਕੀਤੀ ਜਾਵੇ।
* 22 ਮਹੀਨਿਆਂ ਦਾ ਡੀ. ਏ. ਏਰੀਅਰ ਤੁਰੰਤ ਦਿੱਤਾ ਜਾਵੇ।
* ਡੀ. ਏ. ਦੀਅਾਂ ਕਿਸ਼ਤਾਂ ਜਨਵਰੀ 2017, ਜੁਲਾਈ 2017 ਅਤੇ ਜਨਵਰੀ 2018 ਅਤੇ ਜੁਲਾਈ 2018 ਦੀ ਰਹਿੰਦੀ ਚਾਰ ਕਿਸ਼ਤਾਂ ਜਾਰੀ ਕੀਤੀਆਂ ਜਾਣ।
* ਵਾਟਰ ਸਪਲਾਈ ਦੀ ਦੇਖਭਾਲ ਦਾ ਕੰਮ ਵਿਭਾਗ ਆਪਣੇ ਤਹਿਤ ਕਰੇ।
* ਵਿਭਾਗ ’ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ।
* ੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ।
* ਕਰਮਚਾਰੀਆਂ ਦੇ ਕੁਆਰਟਰਾਂ ਦੀ ਰਿਪੇਅਰ ਕੀਤੀ ਜਾਵੇ।
* ਮਾਲੀ ਕਮ ਚੌਂਕੀਦਾਰ ਨੂੰ ਪ੍ਰਮੋਸ਼ਨ ਦੇ ਕੇ ਪੰਪ ਅਪਰੇਟਰ ਪਦਉਨਤ ਕੀਤਾ ਜਾਵੇ।
25 ਸਾਲਾਂ ਤੋਂ ਖਸਤਾ ਹਾਲਤ ਸਡ਼ਕ ਨਾ ਬਣਨ ਕਾਰਨ ਵਾਰਡ ਵਾਸੀ ਖਫਾ
NEXT STORY