ਮੋਗਾ (ਗਰੋਵਰ, ਗੋਪੀ) - ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੀ. ਐੱਸ. ਟੀ. (ਗੁਡਜ਼ ਐਂਡ ਸਰਵਿਸਿਜ਼ ਟੈਕਸ) ਖਿਲਾਫ ਕੱਪੜਾ ਵਪਾਰੀਆਂ ਵੱਲੋਂ ਦੇਸ਼ ਵਿਆਪੀ ਹੜਤਾਲ 30 ਜੂਨ ਨੂੰ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਬਾਗ ਗਲੀ 'ਚ ਸਥਿਤ ਚੰਨ ਦੀ ਹੱਟੀ 'ਤੇ ਮੋਗਾ ਦੀ ਸਮੂਹ ਕੱਪੜਾ ਵਪਾਰੀਆਂ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਛਾਬੜਾ ਦੀ ਅਗਵਾਈ 'ਚ ਹੋਈ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਗਦੀਸ਼ ਛਾਬੜਾ ਨੇ ਕਿਹਾ ਕਿ (ਅੱਜ) 30 ਜੂਨ ਨੂੰ ਕੱਪੜਾ ਵਪਾਰੀ ਆਪਣੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਕਰ ਕੇ ਹੜਤਾਲ ਕਰਨਗੇ। ਇਸ ਉਪਰੰਤ ਸ਼ਹਿਰ 'ਚ ਰੋਸ ਮਾਰਚ ਸਵੇਰੇ 9 ਵਜੇ ਭਾਰਤ ਮਾਤਾ ਮੰਦਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਰੋਸ ਮਾਰਚ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾਵੇਗੀ। ਉਨ੍ਹਾਂ ਸਾਰੇ ਕੱਪੜਾ ਵਪਾਰੀਆਂ ਨੂੰ ਇਕਜੁਟ ਹੋ ਕੇ ਉਕਤ ਮਾਰਚ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੀਟਿੰਗ 'ਚ ਐਸੋਸੀਏਸ਼ਨ ਦੇ ਸਮੂਹ ਆਗੂ ਮੌਜੂਦ ਸਨ।
ਕੁੱਟ-ਕੁੱਟ ਕੇ ਮਾਰਿਆ ਗੈਂਗਮੈਨ
NEXT STORY