ਅੰਮ੍ਰਿਤਸਰ, (ਛੀਨਾ)- ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਵੱਲੋਂ ਵਰਕਰਾਂ ਨੂੰ ਬਣਦੇ ਹੱਕ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਸਥਾਨਕ ਬੱਸ ਸਟੈਂਡ ਵਿਖੇ ਇਕ ਭਾਰੀ ਇਕੱਠ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੈਕਟਰੀ ਬਲਦੇਵ ਸਿੰਘ ਬੱਬੂ ਤੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਨਿੱਜੀ ਬੱਸ ਕੰਪਨੀਆਂ ਦੇ ਮਾਲਕ ਵਰਕਰਾਂ ਦੇ ਬਣਦੇ ਹੱਕ ਨਾ ਦੇ ਕੇ ਉਨ੍ਹਾਂ ਨਾਲ ਧ੍ਰੋਹ ਕਮਾ ਰਹੇ ਹਨ। ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਉਹ ਵਰਕਰਾਂ ਨਾਲ ਵਧੀਕੀਆਂ ਕਰਨੀਆਂ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਨੂੰ ਹਰ ਵਧੀਕੀ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।
ਇਸ ਮੌਕੇ ਸ. ਬੱਬੂ ਤੇ ਦਿਲਬਾਗ ਨੇ ਕਿਹਾ ਕਿ 21 ਸਤੰਬਰ ਵਾਲੇ ਦਿਨ ਬੱਸ ਸਟੈਂਡ ਵਿਖੇ ਨਾਜਾਇਜ਼ ਚੱਲਣ ਵਾਲੀਆਂ ਬੱਸਾਂ ਖਿਲਾਫ ਜੋ ਚੱਕਾ ਜਾਮ ਕੀਤਾ ਗਿਆ ਸੀ ਉਸ ਦਿਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਾਜਾਇਜ਼ ਬੱਸਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਅੱਜ ਤੱਕ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਯੂਨੀਅਨ ਵੱਲੋਂ ਹੁਣ ਅਗਲੀ ਵਾਰ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ।
ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਕਾਮਰੇਡ ਚਰਨ ਦਾਸ, ਕੰਵਲਪ੍ਰੀਤ ਸਿੰਘ ਕੰਵਲ, ਬਲਬੀਰ ਸਿੰਘ ਬੀਰਾ, ਸੁਖਵੰਤ ਸਿੰਘ, ਲੱਖਾ ਸਿੰਘ, ਗੁਰਦੇਵ ਸਿੰਘ, ਤਰਸੇਮ ਸਿੰਘ ਭਿੱਖੀਵਿੰਡ, ਵਿਰਸਾ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਭੂਰਾ, ਜਰਨੈਲ ਸਿੰਘ, ਧਰਮ ਸਿੰਘ, ਹਰਜਿੰਦਰ ਸਿੰਘ ਤਰਨਤਾਰਨ, ਮੇਜਰ ਸਿੰਘ, ਚੈਂਚਲ ਸਿੰਘ, ਮੈਨੇਜਰ ਗੁਰਚਰਨ ਸਿੰਘ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਭੋਜੀਆਂ, ਦਰਸ਼ਨ ਸਿੰਘ ਮਾਣਕਪੁਰਾ, ਗੁਲਜ਼ਾਰ ਸਿੰਘ, ਗੁਰਮੇਲ ਸਿੰਘ ਪੁਤਲੀ ਤੇ ਹੋਰ ਵੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਸ਼ਰਾਬ ਸਮੱਗਲਿੰਗ ਦੀ ਖੇਡ 'ਚ ਸ਼ਾਮਲ ਕਈ ਸਫੈਦਪੋਸ਼, ਕਾਰਵਾਈ ਸਿਰਫ ਪਿਆਦਿਆਂ 'ਤੇ
NEXT STORY