ਪਟਿਆਲਾ (ਜੋਸਨ) - ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੈਂਕੜੇ ਮੁਲਾਜ਼ਮਾਂ ਨੇ ਅੱਜ ਛੁੱਟੀ ਵਾਲੇ ਦਿਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੁਲਾਜ਼ਮ ਮੰਗਾਂ ਦੇ ਹੱਲ ਲਈ ਫੈੱਡਰੇਸ਼ਨ ਵੱਲੋਂ ਪੰਜਾਬ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸੂਬਾਈ ਆਗੂਆਂ ਬਲਵੀਰ ਸੈਣੀ ਰੋਪੜ, ਸੁਖਮਿੰਦਰ ਧਾਲੀਵਾਲ, ਗੁਰਵਿੰਦਰ ਖਮਾਣੋਂ ਤੇ ਬਲਜਿੰਦਰ ਤਰਨਤਾਰਨ ਨੇ ਮਤੇ ਪੇਸ਼ ਕੀਤੇ ਜਿਸ ਵਿਚ ਠੇਕੇਦਾਰੀ/ਆਊਟਸੋਰਸਿੰਗ ਵਾਲੇ ਕਾਮਿਆਂ ਨੂੰ ਪੱਕੇ ਕਰਵਾਉਣਾ, ਲੋਕ-ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣਾ, ਕੱਚੇ ਕਾਮਿਆਂ ਤੇ 'ਬਰਾਬਰ ਕੰਮ ਬਰਾਬਰ ਤਨਖਾਹ' ਦਾ ਫੈਸਲਾ ਤੁਰੰਤ ਲਾਗੂ ਕਰਨਾ, 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣੀ, ਸੀਵਰੇਜ ਬੋਰਡ ਅੰਦਰ ਵੀ ਪੈਨਸ਼ਨ ਸਕੀਮ ਲਾਗੂ ਕਰਨੀ ਅਤੇ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਖਜ਼ਾਨੇ 'ਤੇ ਲਾਈ ਪਾਬੰਦੀ ਨੂੰ ਸੰਘਰਸ਼ਾਂ ਨਾਲ ਖਤਮ ਕਰਵਾਉਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਦੇ ਕਰਮਜੀਤ ਬੀਹਲਾ, ਜੀ. ਟੀ. ਯੂ. ਦੇ ਕੁਲਦੀਪ ਕੌੜਾ, ਜੋਗਿੰਦਰ ਸਿੰਘ ਜਿੰਦੂ ਐੈੱਮ. ਐੈੱਸ. ਯੂ., ਬਲਵੀਰ ਸਿੰਘ ਕਾਠਗੜ੍ਹ, ਸੁਖਵਿੰਦਰ ਚਾਹਲ ਨੇ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੂੰ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਦੌਰਾਨ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿਚ ਦਰਸ਼ਨ ਸਿੰਘ ਬੇਲੂਮਾਜਰਾ ਤੇ ਮੱਖਣ ਸਿੰਘ ਵਹਿਦਪੁਰੀ ਜਨਰਲ ਸਕੱਤਰ ਚੁਣੇ ਗਏ। ਇਸੇ ਤਰ੍ਹਾਂ ਮਨਜੀਤ ਸਿੰਘ ਸੈਣੀ ਚੇਅਰਮੈਨ, ਬਲਵੀਰ ਚੰਦ ਸੈਣੀ ਅਤੇ ਗੁਰਦੀਪ ਸਿੰਘ ਬਠਿੰਡਾ (ਦੋਵੇਂ ਸੀਨੀਅਰ ਮੀਤ ਪ੍ਰਧਾਨ), ਅਮਰੀਕ ਸਿੰਘ ਸੇਖੋਂ, ਅਵਤਾਰ ਸਿੰਘ ਅੰਮ੍ਰਿਤਸਰ, ਰਜਿੰਦਰ ਸਿੰਘ ਧੀਮਾਨ, ਜੀਤ ਰਾਮ ਬਠਿੰਡਾ, ਬਲਜੀਤ ਫਰੀਦਕੋਟ, ਅਨਿਲ ਕੁਮਾਰ ਬਰਨਾਲਾ, ਨਿਰਭੈ ਸਿੰਘ, ਜਸਵੀਰ ਖੋਖਰ (ਸਾਰੇ ਮੀਤ ਪ੍ਰਧਾਨ), ਰਣਬੀਰ ਸਿੰਘ ਟੂਸੇ ਪ੍ਰੈੱਸ ਸਕੱਤਰ, ਗੁਰਬਿੰਦਰ ਸਿੰਘ ਖਮਾਣੋਂ ਕੈਸ਼ੀਅਰ, ਦਰਸ਼ਨ ਬੜਾਵਾ, ਪੁਸ਼ਪਿੰਦਰ ਜਲੰਧਰ, ਬਲਦੇਵ ਕੋਟ ਭਾਈ, ਕੁਲਬੀਰ ਢਾਬਾ, ਸਤਨਾਮ ਤਰਨਤਾਰਨ, ਜਸਪ੍ਰੀਤ ਗਗਨ ਮੋਗਾ (ਜੁਆਇੰਟ ਸਕੱਤਰ ਸਾਰੇ), ਹੁਸਨ ਲਾਲ, ਅੰਗਰੇਜ਼ ਸਿੰਘ, ਜਨਕ ਮਾਨਸਾ, ਰਣਜੀਤ ਲਹਿਰਾ, ਸੁਖਮੰਦਰ ਧਾਲੀਵਾਲ, ਲਾਲ ਚੰਦ (ਸਾਰੇ ਜੁਆਇੰਟ ਪ੍ਰੈੱਸ ਸਕੱਤਰ), ਸਤੀਸ਼ ਰਾਣਾ, ਗੁਰਜੰਟ ਮੋਹਾਲੀ, ਸਤਿਅਮ ਮੋਗਾ, ਗੁਰਦਰਸ਼ਨ ਖਮਾਣੋਂ, ਨਿਰਭੈ ਲੁਧਿਆਣਾ, ਨਿਰਮਲ ਤਰਨਤਾਰਨ, ਪ੍ਰੇਮ ਕੁਮਾਰ ਗੁਰਦਾਸਪੁਰ, ਕਰਮ ਸਿੰਘ ਨੂਰਪੁਰਬੇਦੀ, ਸੁਖਦੇਵ ਸਿੰਘ ਚੰਗਾਲੀ ਵਾਲਾ, ਰਾਜੇਸ਼ ਮੁਕਤਸਰ, ਬਲਵੀਰ ਸਿੰਘ ਨਵਾਂਸ਼ਹਿਰ, ਜਤਿੰਦਰ ਅੰਮ੍ਰਿਤਸਰ, ਸੁਖਚੈਨ ਬਠਿੰਡਾ ਅਤੇ ਗੋਬਿੰਦਰ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ।
ਬੁਆਇਲਰ ਨੂੰ ਲੱਗੀ ਅੱਗ
NEXT STORY