ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 4 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਮੈਟ੍ਰਿਕ ਦਾ ਨਤੀਜਾ ਅਗਲੇ ਹਫ਼ਤੇ ਜਾਰੀ ਹੋਵੇਗਾ। ਉਨ੍ਹਾਂ ਕਿਹਾ ਕਿ 4 ਜੁਲਾਈ ਨੂੰ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਬੋਰਡ ਨੇ 12ਵੀਂ ਦਾ ਨਤੀਜਾ ਵੀ 28 ਜੂਨ ਨੂੰ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : ਮੋਹਾਲੀ 'ਚ ਭਾਰੀ ਬਾਰਸ਼ ਨੇ ਪਰੇਸ਼ਾਨ ਕਰ ਛੱਡੇ ਲੋਕ, ਘਰਾਂ ਅੰਦਰ ਵੜਿਆ ਪਾਣੀ (ਤਸਵੀਰਾਂ)
8 ਤੱਕ 10ਵੀਂ ਤੇ 11 ਜੁਲਾਈ ਤੱਕ ਐਲਾਨ ਹੋ ਸਕਦੇ ਨੇ ਸੀ. ਬੀ. ਐੱਸ. ਈ. 12ਵੀਂ ਦੇ ਨਤੀਜੇ
ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੇ ਨਤੀਜੇ ਜੁਲਾਈ ਦੇ ਦੂਜੇ ਹਫ਼ਤੇ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ। ਬੋਰਡ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਸੀ. ਬੀ. ਐੱਸ. ਈ. ਪਹਿਲਾਂ 10ਵੀਂ ਦੇ ਨਤੀਜੇ ਐਲਾਨੇਗਾ।
ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਟੁੱਟੇ ਤਾਂ ਪਿਆਕੜ ਵੀ ਬੋਤਲਾਂ 'ਤੇ ਟੁੱਟ ਪਏ, ਕਈ ਠੇਕਿਆਂ 'ਤੇ ਮੁੱਕੀ ਸ਼ਰਾਬ
ਚੰਡੀਗੜ੍ਹ ਰੀਜਨ ਦੇ ਵਿਦਿਆਰਥੀਆਂ ਦੇ ਨਤੀਜੇ 7 ਜਾਂ 8 ਜੁਲਾਈ ਨੂੰ ਐਲਾਨੇ ਜਾ ਸਕਦੇ ਹਨ, ਜਿਸ ਦੀ ਤਿਆਰੀ ’ਚ ਬੋਰਡ ਦਿਨ-ਰਾਤ ਕੰਮ ਕਰ ਰਿਹਾ ਹੈ, ਨਾਲ ਹੀ 12ਵੀਂ ਦੇ ਨਤੀਜੇ 11 ਜੁਲਾਈ ਤੱਕ ਐਲਾਨੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ
ਦੱਸ ਦੇਈਏ ਕਿ ਪਹਿਲਾਂ 10ਵੀਂ ਦਾ ਨਤੀਜਾ 4 ਜੁਲਾਈ ਨੂੰ ਐਲਾਨੇ ਜਾਣ ਦੀ ਯੋਜਨਾ ਸੀ ਪਰ ਕਿਸੇ ਤਕਨੀਕੀ ਕਾਰਨ ਕਰ ਕੇ ਇਸ ਤਾਰੀਖ਼ ’ਚ ਬਦਲਾਅ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ. ਵੱਲੋਂ ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ ਇਸ ਵਾਰ ਟਰਮ–1 ਅਤੇ ਟਰਮ-2 ਦੇ ਆਧਾਰ ’ਤੇ ਕੰਡਕਟ ਕੀਤੀਆਂ ਸਨ, ਜਿਸ ਦਾ ਨਤੀਜਾ ਫਰਵਰੀ ’ਚ ਜਾਰੀ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ
NEXT STORY