ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਐੱਨ. ਐੱਸ. ਯੂ. ਆਈ. ਨੂੰ 2 ਵਿਦਿਆਰਥੀ ਆਗੂਆਂ ਵਿਚਕਾਰ ਝਗੜੇ ਦਾ ਨੁਕਸਾਨ ਝੱਲਣਾ ਪਿਆ। ਦੇਰ ਰਾਤ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਨੇ ਐੱਨ. ਐੱਸ. ਯੂ. ਆਈ. ਨਾਲ ਗਠਜੋੜ ਤੋੜ ਦਿੱਤਾ। ਹੁਣ ਸੋਈ ਨੇ ਇਨਸੋ ਅਤੇ ਐੱਚ. ਪੀ. ਐੱਸ. ਯੂ. ਨਾਲ ਨਵਾਂ ਗਠਜੋੜ ਬਣਾਇਆ ਹੈ। ਉੱਥੇ ਹੀ ਐੱਨ. ਐੱਸ. ਯੂ. ਆਈ. ਨੇ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਇਕ ਪ੍ਰਧਾਨ ਸੀਟ ’ਤੇ ਹੀ ਚੋਣ ਲੜਨਗੇ। ਇਹ ਸਭ ਦਿਨ 'ਚ ਐੱਨ. ਐੱਸ. ਯੂ. ਆਈ. ਦੇ ਆਪਸੀ ਵਿਦਿਆਰਥੀ ਆਗੂਆਂ 'ਚ ਝਗੜੇ ਕਾਰਨ ਹੋਇਆ।
ਝਗੜੇ ਤੋਂ ਪਹਿਲਾਂ ਐੱਨ. ਐੱਸ. ਯੂ. ਆਈ., ਇਨਸੋ ਅਤੇ ਐੱਚ. ਪੀ. ਐੱਸ. ਯੂ. ਵਿਚਕਾਰ ਗੱਠਜੋੜ ਹੋ ਗਿਆ ਸੀ। ਉੱਥੇ ਹੀ ਐੱਨ. ਐੱਸ. ਯੂ. ਆਈ. ਜਨਰਲ ਸਕੱਤਰ ਦੀ ਪੋਸਟ ’ਤੇ ਅਨੁਰਾਗ ਚੋਣ ਲੜਨ ਵਾਲਾ ਸੀ ਪਰ ਉਸ ਨਾਲ ਐੱਨ. ਐੱਸ. ਯੂ. ਆਈ. ਦੇ ਹੀ ਸਿਕੰਦਰ ਭੂਰਾ ਦਾ ਝਗੜਾ ਹੋ ਗਿਆ। ਐੱਨ. ਐੱਸ. ਯੂ. ਆਈ. ਦੇ ਝਗੜੇ ਦਾ ਲਾਭ ਸੋਈ ਨੂੰ ਮਿਲਿਆ ਅਤੇ ਨਵਾਂ ਗਠਜੋੜ ਹੋਣ ਨਾਲ ਸੋਈ ਮਜ਼ਬੂਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਇਕ ਵਜੇ ਅਨੁਰਾਗ ਵਰਧਾਨ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ ਜਾ ਰਿਹਾ ਸੀ ਪਰ ਉਹ ਮੰਨ ਨਹੀਂ ਰਿਹਾ ਸੀ। ਇਸ ਵਿਚਕਾਰ ਸਿਕੰਦਰ ਭੂਰਾ ਅਤੇ ਅਨੁਰਾਗ ਵਰਧਾਨ ਵਿਚਕਾਰ ਬਹਿਸ ਹੋ ਗਈ ਅਤੇ ਭੂਰਾ ਨੇ ਉਸਨੂੰ ਕੁੱਟ ਦਿੱਤਾ। ਮੌਕੇ ’ਤੇ ਖੜ੍ਹੇ ਵਿਦਿਆਰਥੀਆਂ ਅਤੇ ਪੁਲਸ ਨੇ ਵਿਚ ਬਚਾਅ ਕੀਤਾ, ਜਿਸ ਤੋਂ ਬਾਅਦ ਯੂ. ਆਈ. ਈ. ਟੀ. ਵਿਚ ਕਾਫ਼ੀ ਦੇਰ ਤਣਾਅ ਬਣਿਆ ਰਿਹਾ।
ਐੱਨ. ਐੱਸ. ਯੂ. ਆਈ. ਦੇ ਸਾਰੇ ਸੀਨੀਅਰ ਆਗੂ ਪਹੁੰਚੇ ਅਤੇ ਕਾਫ਼ੀ ਦੇਰ ਤਕ ਗੱਲਬਾਤ ਕਰਦੇ ਰਹੇ। ਮੌਕੇ ’ਤੇ ਕੁਝ ਵਿਦਿਆਰਥੀਆਂ ਨੇ ਅਨੁਰਾਗ ਦੇ ਜਿੱਤਣ ਸਬੰਧੀ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਦੁਬਾਰਾ ਬਹਿਸ ਅਤੇ ਲੜਾਈ ਹੋਣ ਤੋਂ ਟਲੀ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦਿਨ ਵੇਲੇ ਐੱਨ. ਐੱਸ. ਯੂ. ਆਈ., ਇਨਸੋ ਅਤੇ ਹਿਮਸੂ ਵਿਚਕਾਰ ਗੱਠਜੋੜ ਹੋਣ ਤੋਂ ਬਾਅਦ ਇਨਸੋ ਦਾ ਉਮੀਦਵਾਰ ਜਨਰਲ ਸਕੱਤਰ ਅਹੁਦੇ ’ਤੇ ਚੋਣ ਲੜ ਰਿਹਾ ਸੀ। ਗੱਠਜੋੜ ਵਿਚ ਇਕ ਹੀ ਅਹੁਦੇ ’ਤੇ ਦੋ ਉਮੀਦਵਾਰ ਚੋਣ ਨਹੀਂ ਲੜ ਸਕਦੇ ਹਨ, ਜਿਸ ਕਾਰਨ ਅਨੁਰਾਗ ਦਾ ਨਾਂ ਵਾਪਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਉਪ ਪ੍ਰਧਾਨ ਦੇ ਅਹੁਦੇ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਇਸ ਤਰ੍ਹਾਂ ਦੀ ਗੁੱਟਬਾਜ਼ੀ ਐੱਨ. ਐੱਸ. ਯੂ. ਆਈ. ਵਿਚ ਪਹਿਲਾਂ ਵੀ ਹੋਣ ਕਾਰਨ ਕਈ ਗਰੁੱਪ ਬਣ ਚੁੱਕੇ ਹਨ। ਉੱਥੇ ਹੀ ਅਨੁਰਾਗ ਨੇ ਪੂਰੇ ਮਾਮਲੇ ਸਬੰਧੀ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ।
ਡਾ. ਬਲਜੀਤ ਕੌਰ ਵਲੋਂ ਪੰਚਾਇਤ ਵਿਭਾਗ ਨਾਲ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
NEXT STORY