ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਸੇਵਾ ਹੀ ਉਨ੍ਹਾਂ ਦੇ ਜੀਵਨ ਦਾ ਮੁੱਢਲਾ ਧਰਮ ਹੈ। ਜੋ ਵੀ ਵਿਅਕਤੀ ਉਨ੍ਹਾਂ ’ਤੇ ਵਿਸ਼ਵਾਸ ਕਰੇਗਾ, ਉਸ ਨੂੰ ਉਹ ਕਦੇ ਵੀ ਨਿਰਾਸ਼ ਨਹੀਂ ਹੋਣ ਦੇਣਗੇ। ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸੰਗਰੂਰ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਐੱਮ.ਐੱਲ.ਏ. ਦੇ ਤੌਰ ’ਤੇ ਚੁੱਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਨਿਖ਼ਾਰ ਲਿਆਉਣ ਲਈ ਨਿਸਚੈ ਕੀਤਾ, ਜਿਸ ਸਦਕਾ ਅੱਜ ਇਲਾਕੇ ਦਾ ਹਰ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ। ਹਰ ਸਰਕਾਰੀ ਸਕੂਲ ਵਿੱਚ ਸਮਾਰਟ ਕਲਾਸ ਅਤੇ ਕੰਪਿਊਟਰ ਦੀ ਸੇਵਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੰਗਰੂਰ ਨੂੰ ਪਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਸਮੇਂ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੇ ਚਲਦਿਆਂ ਸੰਗਰੂਰ ਦੀ ਤਸਵੀਰ ਬਹੁਤ ਨਿੱਖਰ ਗਈ ਹੈ। ਇਲਾਕੇ ਦੀ ਹਰ ਸੜਕ ਹਰ ਗਲੀ ਅਤੇ ਚੌਕ ਦਾ ਨਵੀਨੀਕਰਨ ਹੋਇਆ ਹੈ। ਜੇਕਰ ਉਨ੍ਹਾਂ ਨੂੰ ਹੋਰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਹ ਸੰਗਰੂਰ ਨੂੰ ਦੁਨੀਆਂ ਦੇ ਨਕਸ਼ੇ ’ਤੇ ਚਮਕਾਉਣ ਦਾ ਦਮ ਰੱਖਦੇ ਹਨ।
ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ
NEXT STORY