ਸੰਗਰੂਰ (ਬੇਦੀ) — ਪੁਲਸ ਨੇ ਯੂ.ਪੀ. ਤੋਂ ਅਸਲਾ ਲਿਆ ਅੱਗੇ ਸਪਲਾਈ ਕਰਨ ਵਾਲੇ ਦੋ ਮੰਦਰਾਂ ਦੇ ਪੁਜਾਰੀਆਂ ਸਣੇ ਇਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਤਿੰਨ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਹਾਇਕ ਸ : ਥ ਜਸਪਾਲ ਚੰਦ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਵੱਲੋਂ ਭਗਵਾਨ ਦਾਸ ਉਰਫ਼ ਕਰਨ ਹਾਲ ਪੁਜਾਰੀ ਠਾਕੁਰ ਦੁਆਰਾ ਮੰਦਿਰ ਨੇੜੇ ਸੀਤਾਸਰ ਮੰਦਿਰ ਸੁਨਾਮ ਅਤੇ ਲੇਖਰਾਜ ਹਾਲ ਪੁਜਾਰੀ ਸ਼ਿਵ ਮੰਦਿਰ ਖਡਿਆਲ ਦੇ ਖਿਲਾਫ਼ ਅਸਲਾ ਐਕਟ ਤਹਿਤ ਥਾਣਾ ਦਿੜਬਾ 'ਚ ਮਾਮਲਾ ਦਰਜ ਕਰਕੇ ਪਿੰਡ ਕਾਕੂਵਾਲ ਤੋਂ ਨਾਕਾਬੰਦੀ ਦੌਰਾਨ ਕਾਬੂ ਕੀਤਾ, ਜੋ ਪਾਤੜਾਂ ਤੋਂ ਮੋਟਰ ਸਾਇਕਲ 'ਤੇ ਆ ਰਹੇ ਸੀ। ਮੁਲਜ਼ਮਾਂ ਦੇ ਕਬਜੇ 'ਚੋਂ 32 ਤੇ 12 ਬੋਰ ਦੇ ਦੋ ਪਿਸਤੌਲ ਤੇ 4 ਕਾਰਤੂਸ ਬਰਾਮਦ ਹੋਏ ਤੇ ਮੋਟਰ ਸਾਇਕਲ ਦਾ ਨੰਬਰ ਵੀ ਤਫਤੀਸ਼ ਦੌਰਾਨ ਜਾਅਲੀ ਤਸਦੀਕ ਹੋਇਆ।
ਭਗਵਾਨ ਦਾਸ ਕਰ ਚੁੱਕਿਆ 3 ਕੱਟੇ ਸਪਲਾਈ
ਸਿੱਧੂ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਭਗਵਾਨ ਦਾਸ ਉਰਫ਼ ਕਰਨ ਉਕਤ ਸਾਲ 2007 'ਚ ਪਹਿਲੀਂ ਵਾਰ ਗਊਸ਼ਾਲਾ ਮੰਦਿਰ ਦਿੜ੍ਹਬਾ ਵਿਖੇ ਆਇਆ ਸੀ ਉਸ ਤੋਂ ਬਾਅਦ ਇਹ ਮੰਦਿਰ ਕਕਰਾਲਾ ਥਾਣਾ ਘੁੱਗਾ 'ਚ 8 ਮਹੀਨੇ ਅਤੇ ਠਾਕੁਰ ਦੁਆਰਾ ਮੰਦਿਰ ਸੁਨਾਮ 'ਚ 1 ਸਾਲ ਪੁਜਾਰੀ ਰਿਹਾ। ਇਸ ਨੇ ਅਵਤਾਰ ਉਰਫ਼ ਲਾਲੀ ਵਾਸੀ ਖਡਿਆਲ ਨੂੰ ਇਕ ਕੱਟਾ 32 ਬੋਰ ਸਮੇਤ 10 ਰੌਂਦ, 315 ਬੋਰ ਰਾਜੂ ਵਾਸੀ ਮਹਿਲਾ ਕੋਠੇ ਅਤੇ ਇਕ ਕੱਟਾ 315 ਬੋਰ ਅਕਾਸ ਵਾਸੀ ਸੰਗਰੂਰ ਨੂੰ ਦਿੱਤਾ।
ਭਾਣਜੇ 'ਤੇ ਵੀ ਦਰਜ ਹੈ ਕੇਸ
ਦੋਸ਼ੀ ਦੇ ਭਾਣਜੇ ਭਗਵਾਨ ਦਾਸ ਉਰਫ਼ ਭਲਵਾਨ ਪਾਸੋਂ ਵੀ ਸਾਲ 2012 ਵਿੱਚ ਇੱਕ 38 ਬੋਰ ਰਿਵਾਲਵਰ ਸਮੇਤ 5 ਰੌਂਦ ਬਰਾਮਦ ਹੋਏ. ਜਿਸ ਸਬੰਧੀ ਥਾਣਾ ਐਕਟ ਤਹਿਤ ਸਦਰ ਸੰਗਰੂਰ 'ਚ ਕੇਸ ਦਰਜ ਹੈ। ਦੋਸ਼ੀ ਲੇਖਰਾਜ ਭਗਵਾਨ ਦਾਸ ਦੇ ਭਰਾ ਅਸ਼ੋਕ ਕੁਮਾਰ ਦਾ ਸਾਲਾ ਹੈ।
ਲੇਖ ਰਾਜ ਨੇ ਕੀਤੇ ਦੋ ਕੱਟੇ ਸਪਲਾਈ
ਦੋਸ਼ੀ ਲੇਖਰਾਜ ਉਕਤ ਸਾਲ 2007 'ਚ ਪਹਿਲੀਂ ਵਾਰ ਬ੍ਰਹਮਸ਼ਰਾ ਮੰਦਿਰ ਸੁਨਾਮ 'ਚ ਆਇਆ ਸੀ, ਜਿਥੇ ਇਹ ਕਰੀਬ 5 ਸਾਲ ਰਿਹਾ ਹੈ। ਉਸ ਤੋਂ ਬਾਅਦ ਇਹ ਉਪਲੀ ਚੱਠੇ ਮੰਦਿਰ 'ਚ ਕਰੀਬ 3 ਸਾਲ ਰਿਹਾ ਤੇ ਬਾਅਦ 'ਚ 3 ਸਾਲ ਮੰਦਿਰ ਖੰਡਿਆਲ 'ਚ ਰਿਹਾ। ਮੁਲਜ਼ਮ ਲੇਖਰਾਜ ਰਾਜ ਨੇ ਲਖਵਿੰਦਰ ਸਿੰਘ ਉੁਰਫ਼ ਲੱਖੀ ਵਾਸੀ ਮਹਿਲਾਂ ਚੌਂਕ ਨੂੰ ਇਕ ਪਿਸਤੌਲ 12 ਬੋਰ, ਇਕ ਪਿਸਤੌਲ 30 ਬੋਰ ਦਿੱਤੇ ਸੀ ਤੇ ਲਖਵਿੰਦਰ ਸਿੰਘ ਉਰਫ਼ ਲੱਖੀ ਪਾਸੋਂ ਸਾਲ 2016 'ਚ ਇਕ ਪਿਸਤੌਲ 30 ਬੋਰ ਬਰਾਮਦ ਕਰਕੇ ਥਾਣਾ ਛਾਜਲੀ 'ਚ ਮਾਮਲਾ ਦਰਜ ਹੈ। ਲਖਵਿੰਦਰ ਸਿੰਘ ਪਾਸੋਂ ਇਕ ਪਿਸਤੌਲ 12 ਬੋਰ ਥਾਣਾ ਲਹਿਰਾ ਵਿਖੇ ਬਰਾਮਦ ਹੋਇਆ।
ਸਿੱਧੂ ਨੇ ਦੱਸਿਆ ਕਿ ਦੂਜੇ ਮਾਮਲੇ 'ਚ ਸ : ਥ ਅਵਤਾਰ ਸਿੰਘ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਵੱਲੋਂ ਅਵਤਾਰ ਸਿੰਘ ਉਰਫ਼ ਲਾਲੀ ਦੇ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਦਿਆਂ ਖੇਤ ਮੋਟਰ ਬਾਹੱਦ ਪਿੰਡ ਖਡਿਆਲ ਤੇ ਰੇਡ ਕਰਕੇ ਅਵਤਾਰ ਸਿੰਘ ਉਰਫ਼ ਲਾਲੀ ਉਕਤ ਗ੍ਰਿਫਤਾਰ ਕਰਕੇ ਇਕ ਪਿਸਤੌਲ 32 ਬੋਰ ਸਮੇਤ ਦੋ ਰੌਂਦ 32 ਬੋਰ ਬਰਾਮਦ ਕਰਵਾਏ। ਅਵਤਾਰ ਸਿੰਘ ਨੇ ਇਹ ਪਿਸਤੌਲ ਮੁਲਜ਼ਮ ਭਗਵਾਨ ਦਾਸ ਪਾਸੋਂ ਖਰੀਦ ਕੀਤਾ ਸੀ।
ਹਰਸਿਮਰਤ ਦੀ ਦਰਿਆਦਿਲੀ, ਮਦਦ ਲਈ ਆਈ ਬਜ਼ੁਰਗ ਨੂੰ ਦਿੱਤੀ ਇਕ ਸਾਲ ਦੀ ਪੈਨਸ਼ਨ
NEXT STORY