ਲੁਧਿਆਣਾ (ਰਿਸ਼ੀ): ਢਿੱਡ ਪੀੜ ਹੋਣ 'ਤੇ ਜਦੋਂ ਇਕ ਨਾਬਾਲਿਗਾ ਮਾਂ ਦੇ ਨਾਲ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਗਈ ਤਾਂ ਡਾਕਟਰਾਂ ਵੱਲੋਂ ਉਸ ਦੇ 6 ਹਫ਼ਤਿਆਂ ਦੀ ਗਰਭਵਤੀ ਹੋਣ ਦੀ ਗੱਲ ਦੱਸੀ ਗਈ, ਜਿਸ ਮਗਰੋਂ ਮਾਂ-ਧੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਾਅਦ ਵਿਚ ਧੀ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਉਸ ਨੂੰ ਇਕ ਅਣਪਛਾਤਾ ਬਾਈਕ ਸਵਾਰ ਜ਼ਬਰਦਸਤੀ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਸੀ ਤੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ। ਫ਼ਿਲਹਾਲ ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਧਾਰਾ 376 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ! 2 ਨੌਜਵਾਨਾਂ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ ਤੇ ਫ਼ਿਰ...
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੋਤੀ ਬਾਗ ਕਾਲੋਨੀ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਬੀਤੀ 25 ਜੂਨ ਨੂੰ ਉਸ ਦੀ 14 ਸਾਲ ਦੀ ਧੀ ਨੇ ਦੱਸਿਆ ਕਿ ਉਸ ਦੇ ਢਿੱਡ ਵਿਚ ਬਹੁਤ ਪੀੜ ਹੋ ਰਹੀ ਹੈ, ਜਿਸ ਨੂੰ ਇਲਾਜ ਲਈ ਜਦੋਂ ਸਿਵਲ ਹਸਪਤਾਲ ਲੈ ਕੇ ਗਈ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੀ ਧੀ 6 ਹਫ਼ਤਿਆਂ ਤੇ 6 ਦਿਨ ਦੀ ਗਰਭਵਤੀ ਹੈ। ਉਦੋਂ ਧੀ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਉਹ ਘਰ ਤੋਂ ਇਕ ਕਰਿਆਨੇ ਦੀ ਦੁਕਾਨ 'ਤੇ ਰਾਤ ਨੂੰ ਸਾਮਾਨ ਲੈਣ ਗਈ ਸੀ। ਰਾਹ ਵਿਚ ਅਣਪਛਾਤਾ ਬਾਈਕ ਸਵਾਰ ਉਸ ਨੂੰ ਸੁੰਨਸਾਨ ਜਗ੍ਹਾ ਲੈ ਗਿਆ ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਮਗਰੋਂ ਉਹ ਧਮਕੀ ਦੇ ਕੇ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਨਾਬਾਲਗਾ ਹਸਪਤਾਲ ਵਿਚ ਦਾਖ਼ਲ ਹੈ ਤੇ ਪੁਲਸ ਆਪਣੇ ਪੱਧਰ 'ਤੇ ਜਾਂਚ ਵਿਚ ਲੱਗੀ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਸਾਲ ਦੇ ਹੋ ਚੁੱਕੇ ਬੱਚਿਆਂ ਦੀ ਆਧਾਰ ਅਪਡੇਸ਼ਨ ਕਰਵਾਉਣੀ ਜ਼ਰੂਰੀ
NEXT STORY