ਜਲੰਧਰ (ਜ.ਬ.)– ਬੇਟੇ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਲਈ ਇਕ ਪਿਤਾ ਨੇ ਘਰ ਤੋਂ ਲੈ ਕੇ ਗਹਿਣੇ ਤਕ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ ਪਰ ਉਸ ਨੇ ਉਨ੍ਹਾਂ ਨਾਲ ਫਰਾਡ ਕਰ ਲਿਆ। ਇੰਨਾ ਹੀ ਨਹੀਂ, ਪੀੜਤ ਨੇ ਇਹ ਵੀ ਦੋਸ਼ ਲਾਏ ਕਿ ਜਿਸ ਏ.ਐੱਸ.ਆਈ. ਕੋਲ ਉਸ ਦਾ ਕੇਸ ਗਿਆ, ਉਸ ਨੇ ਖਾਲੀ ਦਸਤਾਵੇਜ਼ਾਂ ’ਤੇ ਸਾਈਨ ਕਰਵਾ ਕੇ ਆਪਣੀ ਮਰਜ਼ੀ ਨਾਲ ਬਿਆਨ ਦਰਜ ਕਰ ਕੇ ਸ਼ਿਕਾਇਤ ਖਾਰਿਜ ਕਰਵਾ ਦਿੱਤੀ ਅਤੇ ਫਾਈਲ ਵਿਚੋਂ ਏਜੰਟ ਨਾਲ ਹੋਇਆ ਐਗਰੀਮੈਂਟ ਵੀ ਖੁਰਦ-ਬੁਰਦ ਕਰ ਦਿੱਤਾ।
ਪੀੜਤ ਨੇ ਦੁਬਾਰਾ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਤੇ ਜਾਂਚ ਤੋਂ ਬਾਅਦ ਥਾਣਾ ਨੰਬਰ 8 ਵਿਚ ਟ੍ਰੈਵਲ ਏਜੰਟ ਸੁਖਵਿੰਦਰ ਸਿੰਘ ਪੁੱਤਰ ਆਦਰਸ਼ਨ (ਰੂਪਨਗਰ) ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਖ਼ਿਲਾਫ਼ ਧੋਖਾਧੜੀ ਕਰਨ ਦਾ ਕੇਸ ਦਰਜ ਕਰ ਦਿੱਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੇਵਲ ਕਿਸ਼ਨ ਪੁੱਤਰ ਰਾਮਧਨ ਨਿਵਾਸੀ ਸੁੰਦਰ ਨਗਰ (ਨੂਰਪੁਰ) ਨੇ ਦੱਸਿਆ ਕਿ 2022 ਵਿਚ ਉਸ ਨੇ ਆਪਣੇ ਜੀਜੇ ਨਾਲ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਦੀ ਗੱਲ ਕੀਤੀ ਸੀ। ਉਸ ਦੇ ਜੀਜੇ ਨੇ ਸੁਖਵਿੰਦਰ ਸਿੰਘ ਨਾਂ ਦੇ ਏਜੰਟ ਦਾ ਨਾਂ ਲਿਆ ਅਤੇ ਕਿਹਾ ਕਿ ਉਹ ਪਹਿਲਾਂ ਵੀ ਕਈ ਬੱਚਿਆਂ ਨੂੰ ਵਿਦੇਸ਼ ਭੇਜ ਚੁੱਕਾ ਹੈ।
ਕੇਵਲ ਕਿਸ਼ਨ ਨੇ ਏਜੰਟ ਨਾਲ ਮੁਲਾਕਾਤ ਕੀਤੀ। ਏਜੰਟ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਵਿਚ ਲੇਬਰ ਦਾ ਕੰਮ ਦੁਆ ਦੇਵੇਗਾ ਅਤੇ ਵੀਜ਼ਾ ਲੁਆਉਣ ਲਈ 12 ਲੱਖ ਦੇ ਨੇੜੇ ਖਰਚਾ ਆਵੇਗਾ। ਕੇਵਲ ਕਿਸ਼ਨ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇੰਨੇ ਪੈਸੇ ਨਾ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਏਜੰਟ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ 8.50 ਲੱਖ ਰੁਪਏ ਦੇਣ ਦੀ ਗੱਲ ਕਹੀ ਅਤੇ ਬਾਕੀ ਪੈਸੇ ਬੇਟੇ ਦੇ ਵਿਦੇਸ਼ ਜਾ ਕੇ ਹੋਣ ਵਾਲੀ ਕਮਾਈ ਵਿਚੋਂ ਲੈਣ ਦਾ ਭਰੋਸਾ ਦਿੱਤਾ। ਏਜੰਟ ਦੀਆਂ ਗੱਲਾਂ ਵਿਚ ਆ ਕੇ ਕੇਵਲ ਕਿਸ਼ਨ ਨੇ ਆਪਣਾ ਘਰ ਅਤੇ ਗਹਿਣੇ ਵੇਚ ਦਿੱਤੇ, ਜਿਸ ਤੋਂ ਬਾਅਦ ਬੇਟੇ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਸਮੇਤ 8.50 ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਕੇਵਲ ਕਿਸ਼ਨ ਦਾ ਕਹਿਣਾ ਹੈ ਕਿ 2 ਲੱਖ ਰੁਪਏ ਉਨ੍ਹਾਂ ਰੂਪਨਗਰ ਜਾ ਕੇ ਦਿੱਤੇ, ਜਦੋਂ ਕਿ ਬਾਕੀ ਪੈਸੇ ਜਲੰਧਰ ਵਿਚ ਦਿੱਤੇ ਹਨ, ਜਿਸ ਦੇ ਸਬੂਤ ਲਈ ਉਨ੍ਹਾਂ ਵੀਡੀਓ ਵੀ ਬਣਾ ਲਈ ਸੀ। ਪੈਸੇ ਲੈਣ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ’ਤੇ ਏਜੰਟ ਨੇ ਕੰਮ ਨਾ ਕੀਤਾ ਤਾਂ ਕੇਵਲ ਕਿਸ਼ਨ ਨੇ ਸ਼ਿਕਾਇਤ ਦੇ ਦਿੱਤੀ। ਉਸ ਦਾ ਦੋਸ਼ ਹੈ ਕਿ ਜਿਸ ਏ.ਐੱਸ.ਆਈ. ਕੋਲ ਪਹਿਲਾਂ ਉਸਦਾ ਕੇਸ ਸੀ, ਉਸ ਨੇ ਏਜੰਟ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ 60 ਹਜ਼ਾਰ ਰੁਪਏ ਵਾਪਸ ਦਿਵਾ ਦਿੱਤੇ ਅਤੇ ਭਰੋਸਾ ਦਿੱਤਾ ਕਿ ਬਾਕੀ ਪੈਸੇ ਵੀ ਉਨ੍ਹਾਂ ਨੂੰ ਮਿਲ ਜਾਣਗੇ ਪਰ ਇਸ ਦੌਰਾਨ ਕਿਸੇ ਕਾਰਨ ਕਰ ਕੇ ਉਨ੍ਹਾਂ ਦਾ ਕੇਸ ਦੂਜੇ ਏ.ਐੱਸ.ਆਈ. ਕੋਲ ਚਲਾ ਗਿਆ।
ਏ.ਐੱਸ.ਆਈ. ਨੇ ਉਨ੍ਹਾਂ ਨੂੰ ਫੋਨ ਕਰ ਕੇ ਥਾਣੇ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਕਾਫੀ ਪੁਰਾਣੀ ਹੋ ਗਈ ਹੈ, ਜਿਸ ਕਾਰਨ ਇਹ ਸ਼ਿਕਾਇਤ ਵਾਪਸ ਲੈਣੀ ਪਵੇਗੀ। ਏ.ਐੱਸ.ਆਈ. ਨੇ ਇਹ ਵੀ ਭਰੋਸਾ ਦਿੱਤਾ ਕਿ ਉਸ ਦੇ ਪੈਸੇ ਏਜੰਟ ਤੋਂ ਉਹ ਦਿਵਾ ਦੇਵੇਗਾ। ਇਸੇ ਵਿਚਕਾਰ ਏ.ਐੱਸ.ਆਈ. ਨੇ ਖਾਲੀ ਦਸਤਾਵੇਜ਼ਾਂ ’ਤੇ ਸਾਈਨ ਕਰਵਾ ਕੇ ਕੇਵਲ ਕਿਸ਼ਨ ਨੂੰ ਵਾਪਸ ਭੇਜ ਦਿੱਤਾ। ਬਾਅਦ ਵਿਚ ਪਤਾ ਲੱਗਾ ਹੈ ਕਿ ਉਸ ਦੀ ਸ਼ਿਕਾਇਤ ਖਾਰਿਜ ਹੋ ਗਈ ਹੈ। ਕੇਵਲ ਕਿਸ਼ਨ ਨੇ ਜਦੋਂ ਖਾਲੀ ਦਸਤਾਵੇਜ਼ਾਂ ’ਤੇ ਏ.ਐੱਸ.ਆਈ. ਵੱਲੋਂ ਲਏ ਬਿਆਨ ਪੜ੍ਹੇ ਤਾਂ ਉਹ ਹੈਰਾਨ ਰਹਿ ਗਏ।
ਏ.ਐੱਸ.ਆਈ. ਨੇ ਬਿਆਨਾਂ ਨੂੰ ਗਲਤ ਪੇਸ਼ ਕੀਤਾ, ਜਿਸ ਕਾਰਨ ਸ਼ਿਕਾਇਤ ਖਾਰਿਜ ਹੋ ਗਈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਫਾਈਲ ਵਿਚੋਂ ਏਜੰਟ ਸੁਖਵਿੰਦਰ ਸਿੰਘ ਨਾਲ ਹੋਇਆ ਐਗਰੀਮੈਂਟ ਵੀ ਗਾਇਬ ਸੀ। ਕੇਵਲ ਕਿਸ਼ਨ ਨੇ ਦੁਬਾਰਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਕੇਵਲ ਕਿਸ਼ਨ ਨੂੰ ਇਨਸਾਫ ਦਿੰਦਿਆਂ ਥਾਣਾ ਨੰਬਰ 8 ਵਿਚ ਟ੍ਰੈਵਲ ਏਜੰਟ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਕੇਵਲ ਕਿਸ਼ਨ ਦਾ ਕਹਿਣਾ ਹੈ ਕਿ ਜਲੰਧਰ ਵਿਚ ਦਿੱਤੇ ਗਏ 5.50 ਲੱਖ ਰੁਪਏ ਉਸ ਨੇ ਸੁਖਪ੍ਰੀਤ ਕੌਰ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਸਨ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਮੀਂਹ, ਪਰ ਜਲੰਧਰ ਫ਼ਿਰ ਰਹਿ ਗਿਆ ਸੁੱਕਾ, ਹੁੰਮਸ ਕਾਰਨ ਵਧੀ ਗਰਮੀ
NEXT STORY