ਜਲੰਧਰ (ਜ.ਬ.)– ਨਿਊ ਵਿਕਾਸਪੁਰੀ ਦੇ ਰਹਿਣ ਵਾਲੇ ਨੌਜਵਾਨ ਨੂੰ ਯੂਰਪ ਦੇ ਅਲਬਾਨੀਆ ਦੀ ਥਾਂ ਅਰਮੀਨੀਆ ਦਾ ਵੀਜ਼ਾ ਲੱਗਣ ਦਾ ਕਹਿ ਕੇ ਟ੍ਰੈਵਲ ਏਜੰਟ ਨੇ 3.75 ਲੱਖ ਰੁਪਏ ਠੱਗ ਲਏ। ਕਿਸੇ ਤਰ੍ਹਾਂ ਪਾਸਪੋਰਟ ਏਜੰਟ ਤੋਂ ਮਿਲਿਆ ਤਾਂ ਦੇਖਿਆ ਕਿ ਏਜੰਟ ਨੇ ਅਰਮੀਨੀਆ ਦਾ ਵੀਜ਼ਾ ਲੱਗਣ ਦੀ ਗੱਲ ਵੀ ਝੂਠ ਕਹੀ ਸੀ।
ਥਾਣਾ ਨੰਬਰ 8 ਵਿਚ ਟ੍ਰੈਵਲ ਏਜੰਟ ਬਲਬੀਰ ਸਿੰਘ ਪੁੱਤਰ ਲਾਲ ਚੰਦ ਨਿਵਾਸੀ ਰਵਿਦਾਸਪੁਰ (ਫਿਲੌਰ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਊ ਵਿਕਾਸਪੁਰੀ ਦੇ ਰਹਿਣ ਵਾਲੇ ਪੁਰਸ਼ੋਤਮ ਸਿੰਘ ਪੁੱਤਰ ਸ਼ਾਮ ਲਾਲ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਯੂਰਪ ਦੇ ਅਲਬਾਨੀਆ ਵਿਚ ਭੇਜਣਾ ਸੀ। ਉਨ੍ਹਾਂ ਦੇ ਕਿਸੇ ਜਾਣਕਾਰ ਨੇ ਹੀ ਏਜੰਟ ਬਲਬੀਰ ਸਿੰਘ ਬਾਰੇ ਦੱਸਿਆ ਸੀ। ਉਨ੍ਹਾਂ ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਅਲਬਾਨੀਆ ਦਾ ਵੀਜ਼ਾ ਲੁਆਉਣ ਲਈ ਐਡਵਾਂਸ ਵਿਚ 4.25 ਲੱਖ ਰੁਪਏ ਮੰਗ ਕੀਤੀ। ਉਨ੍ਹਾਂ ਸਾਰੇ ਪੈਸੇ, ਤਸਵੀਰਾਂ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਏਜੰਟ ਨੂੰ ਦੇ ਦਿੱਤੇ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਕੁਝ ਸਮਾਂ ਬਾਅਦ ਏਜੰਟ ਬਲਬੀਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਦਾ ਅਰਮੀਨੀਆ ਦਾ ਵੀਜ਼ਾ ਲੱਗਾ ਹੈ। ਪੁਰਸ਼ੋਤਮ ਨੇ ਜਦੋਂ ਅਲਬਾਨੀਆ ਦਾ ਵੀਜ਼ਾ ਲੁਆਉਣ ਦੇ ਨਾਂ ’ਤੇ 4.25 ਲੱਖ ਰੁਪਏ ਲੈਣ ਦੀ ਗੱਲ ਕਹੀ ਤਾਂ ਏਜੰਟ ਨੇ ਕਿਹਾ ਕਿ ਅਰਮੀਨੀਆ ਦੇ ਰਸਤੇ ਵਿਚੋਂ ਹੀ ਉਥੇ ਜਾਣਾ ਪਵੇਗਾ।
ਉਨ੍ਹਾਂ ਵਿਚਕਾਰ ਕੁਝ ਜਾਣਕਾਰਾਂ ਨੂੰ ਪਾਇਆ ਤਾਂ ਏਜੰਟ ਨੇ 4.25 ਲੱਖ ਵਿਚੋਂ 50 ਹਜ਼ਾਰ ਅਤੇ ਪਾਸਪੋਰਟ ਵੀ ਮੋੜ ਦਿੱਤਾ, ਜਦੋਂ ਕਿ ਬਾਕੀ ਪੈਸੇ ਕੁਝ ਸਮੇਂ ਬਾਅਦ ਦੇਣ ਦਾ ਭਰੋਸਾ ਦਿੱਤਾ। ਦੋਸ਼ ਹੈ ਕਿ ਜਦੋਂ ਉਨ੍ਹਾਂ ਘਰ ਜਾ ਕੇ ਪਾਸਪੋਰਟ ਦੇਖਿਆ ਤਾਂ ਉਸ ’ਤੇ ਅਰਮੀਨੀਆ ਦਾ ਵੀਜ਼ਾ ਵੀ ਨਹੀਂ ਲੱਗਾ ਸੀ। ਏਜੰਟ ਬਲਬੀਰ ਸਿੰਘ ਦਾ ਫਰਾਡ ਸਾਹਮਣੇ ਆਉਣ ਤੋਂ ਬਾਅਦ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਏਜੰਟ ਬਲਬੀਰ ਸਿੰਘ ਖ਼ਿਲਾਫ਼ ਥਾਣਾ ਨੰਬਰ 8 ਵਿਚ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੇਤਭਰੇ ਹਾਲਾਤ ’ਚ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
NEXT STORY