ਜ਼ੀਰਾ (ਅਕਾਲੀਆਂ ਵਾਲਾ) – ਜ਼ੀਰਾ ਵਿਖੇ ਅੱਜ ਪੀ. ਐਚ. ਸੀ. ਕੱਸੋਆਣਾ ਤਹਿਤ 136 ਪੋਲੀਓ ਬੂਥ ਲਗਾਏ ਗਏ, ਜਿਸ ਦੇ ਤਹਿਤ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਗਈਆਂ। ਇਸ ਮੌਕੇ ਡਾ. ਖੁਸ਼ਪ੍ਰੀਤ ਸਿੰਘ ਨੋਡਲ ਅਫਸਰ ਅਤੇ ਵਿਕਰਮਜੀਤ ਸਿੰਘ ਬਲਾਕ ਅਫਰਸ ਨੇ ਦੱਸਿਆ ਕਿ 22890 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ। ਜਿਸ ਦੇ ਲਈ 199 ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਆਈਆ ਜਾਣਗੀਆਂ। ਇਸ ਦੇ ਲਈ 10 ਮੋਬਾਇਲ ਅਤੇ 7 ਪੱਕੇ ਬੂਥ ਲਗਾਏ ਗਏ ਹਨ।
ਵਿਧਾਇਕ ਕੁਲਬੀਰ ਜ਼ੀਰਾ ਨੂੰ ਸਮਾਗਮ ਦੌਰਾਨ ਦਿੱਤਾ ਮੰਗ ਪੱਤਰ
NEXT STORY