ਜਲੰਧਰ,(ਪੁਨੀਤ)-ਪਨਬੱਸ ਕਰਮਚਾਰੀਆਂ ਦੀ ਤਨਖਾਹ ’ਚ 25 ਫੀਸਦੀ ਦੀ ਕਟੌਤੀ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਰੋਡਵੇਜ਼/ਪਨਬੱਸ ਕਾਂਟਰੈਕਟ ਵਰਕਰਜ਼ ਯੂਨੀਅਨ ਵਲੋਂ ਡਿਪੂ-1 ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਗਈ। ਲੋਹਾ-ਲਾਖਾ ਹੋਏ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਹੀ ਉਹ ਬੇਹੱਦ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ ਅਤੇ ਹੁਣ ਸਰਕਾਰ ਉਸ ’ਚ ਵੀ ਕਟੌਤੀ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਠੇਕਾ ਕਰਮਚਾਰੀਆਂ ਨੇ ਕਿਹਾ ਕਿ ਕਟੌਤੀ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਤੰਗੀ ਝੱਲਣੀ ਪਵੇਗੀ, ਇਸ ਲਈ ਉਹ ਇਹ ਕਟੌਤੀ ਕਿਸੇ ਵੀ ਸੂਰਤ ’ਚ ਨਹੀਂ ਹੋਣ ਦੇਣਗੇ।
ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਕੇ 10 ਅਗਸਤ ਤੱਕ ਪੂਰੀ ਤਨਖਾਹ ਕਰਮਚਾਰੀਆਂ ਦੇ ਖਾਤਿਆਂ ਵਿਚ ਨਾ ਪਾਈ ਤਾਂ ਉਹ ਤਾਂ 11 ਅਗਸਤ ਨੂੰ ਬੱਸ ਸਟੈਂਡ ਬੰਦ ਕਰ ਕੇ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੇ।
ਪ੍ਰਦਰਸ਼ਨ ਮੌਕੇ ਯੂਨੀਅਨ ਦੇ ਜਲੰਧਰ ਡਿਪੂ-1 ਪ੍ਰਧਾਨ ਗੁਰਮੀਤ ਸਿੰਘ, ਡਿਪੂ-2 ਤੋਂ ਸਤਪਾਲ ਸਿੰਘ, ਚਾਨਣ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ ਆਦਿ ਮੌਜੂਦ ਸਨ।
ਕਰਤਾਰਪੁਰ ’ਚ ਸੀਵਰੇਜ, ਵਾਟਰ ਸਪਲਾਈ ਦੇ ਕੁਨੈਕਸ਼ਨ ਅਤੇ ਪ੍ਰਾਪਰਟੀ ਤਬਾਦਲੇ ਰੇਟਾਂ ਵਿਚ ਵਾਧਾ
NEXT STORY