ਜਲੰਧਰ (ਵਰੁਣ) : ਡਿਪਟੀ ਦੀ ਹੱਤਿਆ ਕਰਨ ਪਿੱਛੇ ਪੁਨੀਤ ਦੀ ਨਿੱਜੀ ਰੰਜਿਸ਼ ਹੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਪੁਨੀਤ ਜਿਸ ਸਮੇਂ ਜੇਲ੍ਹ ਵਿਚ ਬੰਦ ਸੀ ਤਾਂ ਉਸਨੇ ਇਕ ਵਾਰ ਡਿਪਟੀ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੌਜਵਾਨ ’ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਪੁਨੀਤ ’ਤੇ ਜੇਲ੍ਹ ਵਿਚ ਹੀ ਵਾਰ-ਵਾਰ ਹਮਲੇ ਹੋਏ ਅਤੇ 2 ਵਾਰ ਉਸਦਾ ਸਿਰ ਵੀ ਪਾੜਿਆ ਗਿਆ। ਪੁਨੀਤ ਨੂੰ ਪੂਰਾ ਯਕੀਨ ਸੀ ਕਿ ਇਹ ਹਮਲੇ ਡਿਪਟੀ ਨੇ ਹੀ ਕਰਵਾਏ ਹਨ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡਿਪਟੀ ਨੇ ਆਪਣੇ ਲੜਕਿਆਂ ਨੂੰ ਕਿਹਾ ਸੀ ਕਿ ਜਿਥੇ ਵੀ ਪੁਨੀਤ ਨਜ਼ਰ ਆਵੇ, ਉਸਦੀ ਛਿੱਤਰ-ਪਰੇਡ ਕਰਨੀ ਹੈ। ਪੁਨੀਤ ਉਸ ਸਮੇਂ ਡਿਪਟੀ ਨਾਲ ਸਿੱਧੀ ਦੁਸ਼ਮਣੀ ਨਹੀਂ ਲੈ ਸਕਦਾ ਸੀ। ਡਿਪਟੀ ਦਾ ਬਾਹਰ ਅਤੇ ਜੇਲ੍ਹ ਵਿਚ ਕਾਫੀ ਬੋਲਬਾਲਾ ਸੀ। ਪੁਨੀਤ ਜਦੋਂ ਜੇਲ੍ਹ ਵਿਚੋਂ ਬਾਹਰ ਆਇਆ ਤਾਂ ਉਸਨੇ ਦਵਿੰਦਰ ਬੰਬੀਹਾ ਗਰੁੱਪ ਦੇ ਲੋਕਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਸਨੇ ਆਪਣੀ ਨਿੱਜੀ ਰੰਜਿਸ਼ ਕੱਢਣ ਲਈ ਬੰਬੀਹਾ ਗਰੁੱਪ ਵਿਚ ਆਪਣੀ ਜਗ੍ਹਾ ਬਣਾ ਲਈ। ਫਿਰ ਉਸਨੇ ਦਵਿੰਦਰ ਬੰਬੀਹਾ ਗਰੁੱਪ ਨੂੰ ਡਿਪਟੀ ਕੋਲੋਂ ਬਦਲਾ ਲੈਣ ਦੀ ਗੱਲ ਕਹੀ ਤਾਂ ਬੰਬੀਹਾ ਗਰੁੱਪ ਦੇ ਨਜ਼ਦੀਕੀ ਅਰਮੀਨੀਆ ਦੀ ਜੇਲ੍ਹ ਵਿਚ ਬੈਠੇ ਗੌਰਵ ਪਟਿਆਲ ਉਰਫ ਲੱਕੀ ਨਾਲ ਸੰਪਰਕ ਕੀਤਾ ਗਿਆ। ਉਸ ਨੇ ਕੌਸ਼ਲ ਦੀ ਮਦਦ ਨਾਲ ਚੰਡੀਗੜ੍ਹ ਦੇ ਗੈਂਗਸਟਰ ਵਿਕਾਸ ਮਾਲੇ ਨਾਲ ਪੁਨੀਤ ਦੀ ਗੱਲ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਡਿਪਟੀ ਦੀ ਰੇਕੀ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਕੈਪਟਨ ਵਰਗਾ ਝੂਠਾ ਨਹੀਂ ਵੇਖਿਆ, ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ : ਸੁਖਬੀਰ ਬਾਦਲ
ਅਰਮੀਨੀਆ ਦੀ ਜੇਲ ਵਿਚ ਬੰਦ ਲੱਕੀ ਨੂੰ ਪੰਜਾਬ ਲਿਆਉਣ ਲਈ ਪਹਿਲਾਂ ਤੋਂ ਹੀ ਅਰਮੀਨੀਆ ਵਿਚ ਦਸਤਾਵੇਜ਼ੀ ਕਾਰਵਾਈ ਕੀਤੀ ਜਾ ਚੁੱਕੀ ਹੈ। ਜਲਦ ਉਸਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਵਿਕਾਸ ਮਾਲੇ 3 ਹੱਤਿਆਵਾਂ ਦੇ ਕੇਸ ਵਿਚ ਲੋੜੀਂਦਾ ਹੈ। ਗੌਰਵ ਉਰਫ ਲੱਕੀ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ, ਜਦੋਂ ਕਿ ਡਿਪਟੀ ਜ਼ਿਆਦਾਤਰ ਸਾਰੇ ਗੈਂਗ ਵਾਲਿਆਂ ਨਾਲ ਬਣਾ ਕੇ ਰੱਖਦਾ ਸੀ। ਲੱਕੀ ਫਰਜ਼ੀ ਪਾਸਪੋਰਟ ਦੇ ਮਾਮਲੇ ਵਿਚ ਅਰਮੀਨੀਆ ਦੀ ਜੇਲ ਵਿਚ ਬੰਦ ਹੈ। ਗੌਰਵ ਉਰਫ ਲੱਕੀ ਜਦੋਂ ਦਾ ਲਾਰੈਂਸ ਬਿਸ਼ਨੋਈ ਦਾ ਵਿਰੋਧੀ ਬਣਿਆ ਹੈ, ਉਦੋਂ ਤੋਂ ਹੀ ਉਹ ਕੌਸ਼ਲ ਅਤੇ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ।
ਹੱਤਿਆ ਤੋਂ ਪਹਿਲਾਂ ਸਵਿਫਟ ਕਾਰ ’ਤੇ ਲਾਇਆ ਸੀ ਪੰਜਾਬ ਦਾ ਨੰਬਰ, ਫਿਰ ਲਾਈ ਹਰਿਆਣਾ ਦੀ ਪਲੇਟ
ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਡਿਪਟੀ ਦੀ ਹੱਤਿਆ ਤੋਂ ਪਹਿਲਾਂ ਮੁਲਜ਼ਮਾਂ ਨੇ ਸਵਿਫਟ ਕਾਰ ’ਤੇ ਪੰਜਾਬ ਦਾ ਨੰਬਰ ਲਾਇਆ ਸੀ। ਉਸ ਤੋਂ ਬਾਅਦ ਉਨ੍ਹਾਂ ਹਰਿਆਣਾ ਦੇ ਝੱਜਰ ਵਾਲੀ ਨੰਬਰ ਪਲੇਟ ਲਾ ਦਿੱਤੀ। ਕਾਰ ਨੂੰ ਪੁਨੀਤ ਚਲਾ ਰਿਹਾ ਸੀ, ਜਦੋਂ ਕਿ ਉਸਨੇ ਵੀ ਡਿਪਟੀ ਨੂੰ ਗੋਲੀਆਂ ਮਾਰੀਆਂ ਸਨ। ਮੁਲਜ਼ਮਾਂ ਨੇ ਹੱਤਿਆ ਤੋਂ ਬਾਅਦ ਆਪਣੇ ਕੱਪੜੇ ਵੀ ਬਦਲੇ ਸਨ। ਡਿਪਟੀ ਦੀ ਹੱਿਤਆ ਕਰਨ ਤੋਂ ਬਾਅਦ ਮੁਲਜ਼ਮ ਸਵਿਫਟ ਕਾਰ ਵਿਚ ਸੁਭਾਨਪੁਰ, ਕਪੂਰਥਲਾ, ਕਾਲਾ ਸੰਘਿਆਂ, ਨਕੋਦਰ ਤੇ ਫਿਰ ਫਿਲੌਰ ਗਏ। ਉਥੇ ਜਾ ਕੇ ਸਾਰੇ ਮੁਲਜ਼ਮ ਪੀਲੇ ਰੰਗ ਦੀ ਗੱਡੀ ਵਿਚ ਬੈਠ ਕੇ ਭੱਜ ਗਏ, ਜਦੋਂ ਕਿ ਸਵਿਫਟ ਕਾਰ ਉਸਦਾ ਸਾਥੀ ਲੈ ਗਿਆ ਸੀ।
ਇਹ ਵੀ ਪੜ੍ਹੋ : ਮਲੋਟ ’ਚ ਸੁਖਬੀਰ ਦਾ ਵਿਰੋਧ, ਕਿਸਾਨਾਂ ਨੇ ਬੈਨਰ ਪਾੜੇ, ਕਾਲੀਆਂ ਝੰਡੀਆਂ ਦਿਖਾਈਆਂ
ਪੁਲਸ ਲਈ ਟੈਨਸ਼ਨ ਬਣਿਆ ਪੁਨੀਤ, ਕਰ ਸਕਦੈ ਹੋਰ ਕਾਂਡ
ਸ਼ਹਿਰ ਵਿਚ ਦਿਨ-ਦਿਹਾੜੇ 2 ਹੱਤਿਆਵਾਂ ਨੂੰ ਅੰਜਾਮ ਦੇਣ ਵਾਲਾ ਪੁਨੀਤ ਸ਼ਰਮਾ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਪਹਿਲਾਂ ਪ੍ਰੀਤ ਨਗਰ ਰੋਡ ’ਤੇ ਪੀ. ਵੀ. ਸੀ. ਕਾਰੋਬਾਰੀ ਟਿੰਕੂ ਅਤੇ ਬਾਅਦ ਵਿਚ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਕਰਨ ਵਾਲੇ ਪੁਨੀਤ ਦੀ ਪੰਚਮ ਗੈਂਗ ਨਾਲ ਵੀ ਦੁਸ਼ਮਣੀ ਹੈ। ਪੰਚਮ ਗੈਂਗ ਦੇ ਮੈਂਬਰਾਂ ਨੇ ਵੀ ਉਸਨੂੰ ਜੇਲ ਵਿਚ ਕੁੱਟਿਆ ਸੀ, ਜਦੋਂ ਕਿ ਪੰਚਮ ਸਮੇਤ ਸਾਰਾ ਗੈਂਗ ਡਿਪਟੀ ਦੇ ਕਹਿਣੇ ਤੋਂ ਬਾਹਰ ਨਹੀਂ ਸੀ। ਹਾਲ ਹੀ ਵਿਚ ਜਲੰਧਰ ਰੂਰਲ ਪੁਲਸ ਵੱਲੋਂ ਫੜੇ ਗਏ ਪੰਚਮ ਗੈਂਗ ਦੇ ਸੁਭਾਨਾ ਨੂੰ ਵੀ ਪੁਨੀਤ ਤੋਂ ਖਤਰਾ ਸੀ। ਇਹੀ ਕਾਰਨ ਸੀ ਕਿ ਉਸਨੇ ਸੈਲਫ ਡਿਫੈਂਸ ਲਈ ਆਪਣੇ ਕੋਲ ਨਾਜਾਇਜ਼ ਪਿਸਤੌਲਾਂ ਰੱਖੀਆਂ ਹੋਈਆਂ ਸਨ। ਪੰਚਮ ਦੀ ਟਿੰਕੂ ਨਾਲ ਵੀ ਦੋਸਤੀ ਸੀ, ਜਦੋਂ ਕਿ ਪੁਨੀਤ ਅਤੇ ਟਿੰਕੂ ਦਾ ਜਦੋਂ ਵੀ ਝਗੜਾ ਹੁੰਦਾ ਸੀ ਤਾਂ ਟਿੰਕੂ ਦੀ ਮਦਦ ਲਈ ਪੰਚਮ ਹੀ ਅੱਗੇ ਆਉਂਦਾ ਸੀ। ਅਜਿਹੇ ਵਿਚ ਸ਼ਹਿਰ ਵਿਚ ਚਰਚਾ ਹੈ ਕਿ ਪੁਨੀਤ ਹੁਣ ਪੰਚਮ ਗੈਂਗ ਨੂੰ ਟਾਰਗੈੱਟ ਕਰ ਸਕਦਾ ਹੈ।
ਇਹ ਵੀ ਪੜ੍ਹੋ : 4 ਸਾਲਾਂ ਬਾਅਦ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਉਣਾ ਕਿਸਾਨ ਮਾਰੂ ਫੈਸਲਾ : ਢੀਂਡਸਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਐੱਮ. ਪੀ. ਔਜਲਾ ਦੇ ਦਫ਼ਤਰ ਮੂਹਰੇ 30 ਅਗਸਤ ਨੂੰ ਮਿੰਨੀ ਬੱਸ ਸਾੜਨ ਦਾ ਐਲਾਨ
NEXT STORY